jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 21 October 2013

50 ਲੱਖ ਤੋਂ ਉੱਪਰ ਦੀ ਗੱਡੀ ਦੇ ਮਾਲਕ ਨੂੰ ਮਿਲਦੇ ਨੇ ਸ਼ਰਾਬ ਦੇ ਠੇਕੇ ਅਤੇ ਰੇਤੇ ਦੀਆਂ ਖੱਡਾਂ ਅਕਾਲੀ ਦਲ ‘ਚ

www.sabblok.blogspot.com

50 ਲੱਖ ਤੋਂ ਉੱਪਰ ਦੀ ਗੱਡੀ ਦੇ ਮਾਲਕ ਨੂੰ ਮਿਲਦੇ ਨੇ ਸ਼ਰਾਬ ਦੇ ਠੇਕੇ ਅਤੇ ਰੇਤੇ ਦੀਆਂ ਖੱਡਾਂ ਅਕਾਲੀ ਦਲ 'ਚ

ਸਾਹਨੇਵਾਲ/ਕੁਹਾੜਾ, (ਭਾਟੀਆ)-ਪੰਜਾਬ ਦੀ ਸੱਤਾਧਾਰੀ ਪਾਰਟੀ ਅਕਾਲੀ ਦਲ ਕਿਸੇ ਸਮੇਂ ਸਿੱਖਾਂ ਦੀ ਸਿਰਮੌਰ ਜਥੇਬੰਦੀ ਸੀ, ਜਿਸ ਵਿਚ ਟਕਸਾਲੀ ਅਤੇ ਕੁਰਬਾਨੀਆਂ ਦੇਣ ਵਾਲੇ ਲੋਕ ਸ਼ਾਮਲ ਸਨ ਪਰ ਅੱਜ ਇਹ ਬਾਦਲ ਪਰਿਵਾਰ ਦੀ ਨਿੱਜੀ ਜਗੀਰ ਬਣ ਚੁੱਕੀ ਹੈ, ਜਿਸ ਵਿਚ 50 ਲੱਖ ਤੋਂ ਉੱਪਰ ਦੀ ਕੀਮਤ ਦੀ ਜਿਸ ਵਿਅਕਤੀ ਕੋਲ ਗੱਡੀ ਹੈ, ਉਸ ਨੂੰ ਸ਼ਰਾਬ ਦੇ ਠੇਕੇ ਅਤੇ ਰੇਤੇ ਦੀਆਂ ਖੱਡਾਂ ਮਿਲਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਲਖਵੀਰ ਸਿੰਘ ਲੱਖਾ ਨੇ ਪਿੰਡ ਬੁੱਢੇਵਾਲ ਵਿਖੇ ਪੰਜਾਬ ਕਾਂਗਰਸ ਕਿਸਾਨ ਅਤੇ ਮਜ਼ਦੂਰ ਸੈੱਲ ਦੇ ਮੀਤ ਪ੍ਰਧਾਨ ਸਰਪੰਚ ਬਲਵੀਰ ਸਿੰਘ ਬੁਢੇਵਾਲ ਦੇ ਨਿਵਾਸ ਸਥਾਨ ਉੱਪਰ ਪੱਤਰਕਾਰਾਂ ਨਾਲ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ‘ਚ ਹਰ ਵਰਗ ਦੁਖੀ ਹੈ। ਸੂਬਾ ਸਰਕਾਰ ਵਲੋਂ ਜਨਤਾ ਨੂੰ ਕੋਈ ਰਾਹਤ ਦੇਣ ਦੀ ਬਜਾਏ ਹਰ ਰੋਜ਼ ਨਵੇਂ-ਨਵੇਂ ਟੈਕਸ ਲਗਾਏ ਜਾ ਰਹੇ ਹਨ, ਜਿਸ ਕਾਰਨ ਪੰਜਾਬ ਦੀ ਇੰਡਸਟਰੀ, ਪ੍ਰਾਪਰਟੀ ਦਾ ਧੰਦਾ ਕਰਨ ਵਾਲੇ ਪਹਿਲਾਂ ਹੀ ਕੰਗਾਲੀ ਦੇ ਦੌਰ ‘ਚੋਂ ਗੁਜ਼ਰ ਰਹੇ ਹਨ। ਹੁਣ ਪੁਰਾਣੇ ਵਾਹਨਾਂ ‘ਤੇ ਵਧਾਏ ਟੈਕਸ ਨੇ ਗਰੀਬ ਵਿਅਕਤੀ ਲਈ ਪੁਰਾਣਾ ਵਾਹਨ ਖਰੀਦਣਾਂ ਵੀ ਸੁਪਨਾ ਬਣਾ ਦਿੱਤਾ ਹੈ। ਅੱਜ ਰੇਤੇ ਦੀ ਕਾਲਾਬਾਜ਼ਾਰੀ ਕਾਰਨ ਗਰੀਬ ਲੋਕਾਂ ਨੇ ਮਕਾਨ ਤਾਂ ਆਪਣੇ ਲਈ ਕੀ ਤਿਆਰ ਕਰਨੇ ਸਨ, ਸਗੋਂ ਦਿਹਾੜੀ ਕਰਨ ਵਾਲੇ ਲੋਕ ਵੀ ਕੰਮ ਨਾ ਮਿਲਣ ਕਾਰਨ ਬੇਰੋਜ਼ਗਾਰ ਹੋ ਚੁੱਕੇ ਹਨ, ਜਿਸ ਕਰਕੇ ਗਰੀਬ ਵਰਗ ਨੂੰ ਰੋਟੀ ਦੇ ਵੀ ਲਾਲੇ ਪਏ ਹੋਏ ਹਨ। ਇਸ ਮੌਕੇ ਬਲਾਕ ਪ੍ਰਧਾਨ ਜਸਪਾਲ ਸਿੰਘ ਗਾਹੀਭੈਣੀ, ਰਣਜੋਧ ਗਿੱਲ, ਮਲਕੀਤ ਸਿੰਘ ਗਿੱਲ, ਇੰਦਰਪਾਲ ਸਿੰਘ ਗਰੇਵਾਲ, ਜੋਤੀ ਭਾਟੀਆ, ਇਕਬਾਲ ਸਿੰਘ ਜੰਡਿਆਲੀ, ਮਨਜੀਤ ਸਿੰਘ ਢੰਡੇ, ਜੋਨੀ ਬਾਜਵਾ, ਕਾਲਾ ਭਾਗਪੁਰ, ਗੁਰਜਿੰਦਰ ਸਿੰਘ ਗੋਗੀ,  ਰਘਵੀਰ ਸਿੰਘ ਭਾਗਪੁਰ, ਰਾਜਜਿੰਦਰ ਸਿੰਘ ਬਾਠ, ਹਰਵਿੰਦਰ ਕੁਮਾਰ, ਜੱਸੀ ਦਾਊਮਾਜਰਾ, ਰਣਜੀਤ ਸਿੰਘ ਐੱਮ. ਸੀ. ਆਦਿ ਹਾਜ਼ਰ ਸਨ।

No comments: