ਜਲੰਧਰ, 21 ਅਕਤੂਬਰ (ਸ. ਰ.)-ਸਟੇਟ ਮਨਿਸਟਰੀਅਲ ਸਰਵਿਸਜ਼ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਭੋਡੇ ਸਪਰਾਏ, ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ, ਜਨਰਲ ਸਕੱਤਰ ਸ: ਪਿ੍ਤਪਾਲ ਸਿੰਘ ਪਨੇਸਰ, ਮੈਂਬਰ ਕੁਲਵਿੰਦਰ ਸਿੰਘ ਰਹੀਮਪੁਰ ਨੇ ਇਕ ਸਾਂਝੇ ਬਿਆਨ 'ਚ ਆਖਿਆ ਹੈ ਕਿ ਸਿੱਖਿਆ ਵਿਭਾਗ (ਸ) ਵਿਚ ਕੰਮ ਕਰਦੇ ਕਰਮਚਾਰੀਆਂ ਦੀਆਂ ਤਨਖਾਹਾਂ ਕਢਾਉਣ ਲਈ ਪੋਸਟਾਂ ਦੀ ਮਨਜ਼ੂਰੀ ਮਾਰਚ ਤੋਂ ਸਤੰਬਰ ਤੱਕ ਦਿੱਤੀ ਗਈ ਸੀ | ਹੁਣ ਅਕਤੂਬਰ ਤੋਂ ਫਰਵਰੀ ਤੱਕ ਤਨਖਾਹਾਂ ਲੈਣ ਲਈ ਪੋਸਟਾਂ ਦੀ ਮਨਜ਼ੂਰੀ ਨਹੀਂ ਹੈ ਜਦ ਕਿ ਇਹ ਮਹੀਨਾ ਤਿਉਹਾਰਾਂ ਦਾ ਹੋਣ ਕਾਰਨ ਤਨਖਾਹ ਨਾ ਮਿਲਣ ਕਾਰਨ ਮੁਲਾਜ਼ਮ ਆਪਣੇ ਪਰਿਵਾਰਾਂ ਵਿਚ ਦੀਵਾਲੀ ਨਹੀਂ ਮਨਾ ਸਕਣਗੇ | ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਤੁਰੰਤ ਤਿਉਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤਨਖਾਹ ਮਨਜ਼ੂਰੀ ਦਾ ਪੱਤਰ ਜਾਰੀ ਕਰੇ, ਡੀ. ਏ. ਦੀ ਕਿਸ਼ਤ 18 ਪ੍ਰਤੀਸ਼ਤ ਜਾਰੀ ਕਰੇ ਅਤੇ ਬਕਾਏ ਬਿੱਲਾਂ ਦੀ ਰੋਕ ਖ਼ਤਮ ਕਰਕੇ ਅਦਾਇਗੀ ਕਰੇ ਅਤੇ ਸਾਰੀਆਂ ਆਸਾਮੀਆਂ ਪੱਕੀਆਂ ਕੀਤੀਆਂ ਜਾਣ ਤਾਂ ਜੋ ਅੱਗੇ ਤੋਂ ਕੋਈ ਵੀ ਮੁਸ਼ਕਿਲ ਨਾ ਆਵੇ |
No comments:
Post a Comment