www.sabblok.blogspot.com
ਅੰਮ੍ਰਿਤਸਰ, (ਰਾਣਾ)-ਭਾਰਤੀ ਜਨਤਾ ਪਾਰਟੀ ਦੇ ਸਟਾਰ ਪ੍ਰਚਾਰਕ ਅਤੇ ਐੱਮ. ਪੀ. ਨਵਜੋਤ ਸਿੰਘ ਸਿੱਧੂ ਨੇ ਆਪਣਾ ਜਨਮ ਦਿਨ ਹਵਨ ਯੱਗ ਕਰਵਾ ਕੇ ਮਨਾਇਆ। ਹੋਲੀ ਸਿਟੀ ਵਿਚ ਆਪਣੀ ਉਸਾਰੀ ਅਧੀਨ ਕੋਠੀ ਵਿਚ ਰੱਖੇ ਗਏ ਹਵਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਸਾਫ਼ ਕੀਤਾ ਕਿ ਉਹ ਨਾ ਤਾਂ ਗੁਰੂ ਨਗਰੀ ਛੱਡਣਗੇ ਅਤੇ ਨਾ ਹੀ ਰਾਜਨੀਤੀ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਦੇ ਲੋਕਾਂ ਦੇ ਪਿਆਰ ਦੇ ਉਹ ਕਰਜ਼ਦਾਰ ਹਨ। ਲੋਕਾਂ ਨੇ ਜਿੱਥੇ ਉਨ੍ਹਾਂ ਨੂੰ ਦਿਲੋਂ ਅਪਣਾਇਆ, ਉਥੇ ਹੀ ਹੁਣ ਉਹ ਵੀ ਸ਼ਹਿਰ ਵਿਚ ਆਪਣਾ ਘਰ ਬਣਾ ਕੇ ਇਸਦਾ ਪੱਕੇ ਤੌਰ ‘ਤੇ ਹਿੱਸਾ ਬਣ ਗਏ ਹਨ।
ਦਿੱਲੀ ਤੋਂ ਚੋਣ ਲੜਨ ਦੀ ਚੱਲ ਰਹੀ ਚਰਚਾ ਨੂੰ ਸਿੱਧੂ ਨੇ ਕੋਰੀ ਅਫਵਾਹ ਕਰਾਰ ਦਿੱਤਾ। ਸਿੱਧੂ ਨੇ ਕਿਹਾ ਕਿ ਅਧਿਆਤਮ ਨਾਲ ਜੁੜ ਕੇ ਉਨ੍ਹਾਂ ਨੂੰ ਜੋ ਸਕੂਨ ਮਿਲਦਾ ਹੈ, ਉਹ ਹੋਰ ਕਿਤੇ ਨਹੀਂ ਮਿਲਦਾ। ਰਾਜਨੀਤੀ ਦੇ ਪ੍ਰੋਫੈਸ਼ਨ ਬਣਨ ਉੱਤੇ ਜਿੱਥੇ ਉਨ੍ਹਾਂ ਚਿੰਤਾ ਪ੍ਰਗਟ ਕੀਤੀ, ਉਥੇ ਹੀ ਨੇਤਾਵਾਂ ਅਤੇ ਲੋਕਾਂ ਵਿਚ ਦੇਸ਼ ਪ੍ਰਤੀ ਘੱਟ ਹੋ ਰਹੇ ਦੇਸ਼ਭਗਤੀ ਦੇ ਭਾਵ ਨੂੰ ਵੀ ਮਾੜਾ ਰੁਝਾਨ ਦੱਸਿਆ। ਉਨ੍ਹਾਂ ਕਿਹਾ ਕਿ ਸਮਾਂ ਰਹਿੰਦੇ ਇਸ ਸੋਚ ਨੂੰ ਬਦਲਣਾ ਹੋਵੇਗਾ। ਰਾਜਨੀਤੀ ਨੂੰ ਇਕ ਮਿਸ਼ਨ ਬਣਾਉਣਾ ਹੋਵੇਗਾ ਅਤੇ ਸਮਾਜ ਨੂੰ ਦੇਸ਼ਭਗਤੀ ਦੇ ਭਾਵਾਂ ਨਾਲ ਜੋੜਨਾ ਹੋਵੇਗਾ, ਉਦੋਂ ਹੀ ਦੇਸ਼ ਸਿਖਰ ‘ਤੇ ਪਹੁੰਚ ਸਕੇਗਾ। ਉਨ੍ਹਾਂ ਰੁਕੇ ਹੋਏ ਪ੍ਰਾਜੈਕਟਾਂ ਉੱਤੇ ਕੰਮ ਸ਼ੁਰੂ ਹੋਣ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਕਮਾਤਰ ਸੋਚ ਅਤੇ ਟੀਚਾ ਗੁਰੂ ਨਗਰੀ ਦਾ ਵਿਕਾਸ ਹੈ। ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਅਤੇ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ, ਭਾਜਪਾ ਦੇ ਜ਼ਿਲਾ ਪ੍ਰਧਾਨ ਨਰੇਸ਼ ਸ਼ਰਮਾ, ਆਨੰਦ ਸ਼ਰਮਾ, ਜੁਗਲ ਕਿਸ਼ੋਰ ਗੁਮਟਾਲਾ, ਸੰਜੀਵ ਖੋਸਲਾ, ਦੀਪਕ ਸਹਿਗਲ, ਮੀਨੂੰ ਸਹਿਗਲ, ਗਿਰੀਸ਼ ਸ਼ਰਮਾ, ਅਸ਼ੋਕ ਸਹਿਗਲ, ਗੌਰਵ ਵਾਸਦੇਵ, ਸੰਦੀਪ ਸਿੰਘ ਸੰਜੇ ਆਦਿ ਮੌਜੂਦ ਸਨ।

No comments:
Post a Comment