www.sabblok.blogspot.com
ਪਟਨਾ— ਬਿਹਾਰ ਪ੍ਰਦੇਸ਼ ਭਾਜਪਾ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਐਤਵਾਰ ਨੂੰ ਪਟਨਾ ‘ਚ ਹੋਏ ਬੰਬ ਧਮਾਕਿਆਂ ‘ਚ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਸਿਰਫ ਭੀੜ ਨਹੀਂ ਸੀ। ਉਨ੍ਹਾਂ ਦਾ ਟੀਚਾ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਸਨ ਅਤੇ ਉਨ੍ਹਾਂ ਦੀ ਸਾਜ਼ਿਸ਼ ਮੋਦੀ ਦੀ ਹੱਤਿਆ ਕਰਨ ਦੀ ਸੀ। ਭਾਜਪਾ ਦੇ ਪ੍ਰਦੇਸ਼ ਦਫਤਰ ‘ਚ ਸੋਮਵਾਰ ਨੂੰ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਨੇਤਾ ਸੁਸ਼ੀਲ ਕੁਮਾਰ ਮੋਦੀ ਨੇ ਦਾਅਵਾ ਕੀਤਾ ਕਿ ਐਤਵਾਰ ਨੂੰ ਪਟਨਾ ‘ਚ ਹੋਏ ਬੰਬ ਧਮਾਕਿਆਂ ‘ਚ ਗਾਂਧੀ ਮੈਦਾਨ ‘ਚ ਆਯੋਜਿਤ ਹੁੰਕਾਰ ਰੈਲੀ ਦੌਰਾਨ ਅੱਤਵਾਦੀਆਂ ਦਾ ਉਦੇਸ਼ ਸਿਰਫ ਲੋਕਾਂ ‘ਚ ਦਹਿਸ਼ਤ ਪੈਦਾ ਕਰਨਾ ਨਹੀਂ ਸੀ ਸਗੋਂ ਉਨ੍ਹਾਂ ਦੇ ਨਿਸ਼ਾਨੇ ‘ਤੇ ਕਿਤੇ ਨਾ ਕਿਤੇ ਨਰਿੰਦਰ ਮੋਦੀ ਸਨ ਅਤੇ ਉਨ੍ਹਾਂ ਲੋਕਾਂ ਦੀ ਸਾਜ਼ਿਸ਼ ਉਨ੍ਹਾਂ ਦੀ ਹੱਤਿਆ ਕਰਨ ਦੀ ਸੀ। ਸੁਸ਼ੀਲ ਨੇ ਕਿਹਾ ਕਿ ਜੇਕਰ ਗਾਂਧੀ ਮੈਦਾਨ ‘ਚ ਜਿਥੇ ਭੀੜ ਸੀ ਉਥੇ ਧਮਾਕੇ ਹੋ ਜਾਂਦੇ ਤਾਂ ਕਿਸ ਤਰ੍ਹਾਂ ਦਾ ਨਜ਼ਾਰਾ ਹੁੰਦਾ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੀਤਿਸ਼ ਕੁਮਾਰ ‘ਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਿਆਸੀ ਵਿਰੋਧੀ ਦੇ ਤੌਰ ‘ਤੇ ਨਹੀਂ ਸਗੋਂ ਸਿਆਸੀ ਦੁਸ਼ਮਣ ਸਮਝਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਨਾਂ ਧਮਾਕਿਆਂ ਤੋਂ ਬਾਅਦ ਨੀਤਿਸ਼ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਬਿਹਾਰ ਦੇ ਮੁੱਖ ਮੰਤਰੀ ਦੇ ਨਾਤੇ ਉਹ ਆਪਣੇ ਹਮ ਅਹੁਦੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ‘ਤੇ ਉਹ ਇਸ ਤਰ੍ਹਾਂ ਕਰਨ ਦੀ ਬਜਾਇ ਭਾਜਪਾ ਦੇ ਰਾਸ਼ਟਰ ਪ੍ਰਧਾਨ ਰਾਜਨਾਥ ਸਿੰਘ ਨਾਲ ਗੱਲ ਕੀਤੀ।
No comments:
Post a Comment