www.sabblok.blogspot.com
ਸੰਗਰੂਰ- ਜ਼ਿਲਾ ਸੰਗਰੂਰ ਪੁਲਸ ਨੇ ਇਕ ਅਜਿਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਜਿਸ ‘ਚ ਸ਼ਾਮਲ ਦੋ ਕਾਲ ਗਰਲ ਪਹਿਲਾਂ ਗ੍ਰਾਹਕਾਂ ਨੂੰ ਆਪਣੇ ਚੁੰਗਲ ‘ਚ ਫਸਾਉਂਦੀਆਂ ਸਨ ਅਤੇ ਉਸ ਤੋਂ ਬਾਅਦ ਆਪਣੇ ਹੀ ਰੈਕੇਟ ‘ਚ ਸ਼ਾਮਲ ਦੋ ਪੁਰਸ਼ਾਂ ਨੂੰ ਨਕਲੀ ਪੁਲਸ ਵਾਲਾ ਦੱਸ ਕੇ ਮੌਤੇ ‘ਤੇ ਛਾਪੇਮਾਰੀ ਕਰਵਾ ਕੇ ਗ੍ਰਾਹਕਾਂ ਨੂੰ ਬਲੈਕਮੇਲ ਕਰਕੇ ਮੋਟੀ ਰਕਮ ਵਸੂਲ ਕਰਦੀਆਂ ਸਨ। ਫਿਲਹਾਲ ਸੰਗਰੂਰ ਪੁਲਸ ਨੇ ਇਕ ਕਾਲ ਗਰਲ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਗ੍ਰਾਹਕਾਂ ਵਲੋਂ ਠੱਗੇ ਗਏ 25000 ਰੁਪਏ, ਏ. ਟੀ. ਐਮ. ਕਾਰਡ, ਖਿਡੌਣਾ ਪਿਸਤੌਲ ਅਤੇ ਇਕ ਸਫਾਰੀ ਗੱਡੀ ਬਰਾਮਦ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਫਸਾਉਣ ਵਾਲੀਆਂ ਦੋਵੇਂ ਔਰਤਾਂ ਭੈਣਾਂ ਹਨ ਅਤੇ ਆਪਣੇ ਦੋ ਮਰਦ ਸਾਥੀਆਂ ਨਾਲ ਮਿਲ ਕੇ ਉਹ ਝੂਠੀ ਰੇਡ ਪਵਾ ਕੇ ਗ੍ਰਾਹਕਾਂ ਨੂੰ ਠੱਗਣ ਦਾ ਕੰਮ ਕਾਫੀ ਲੰਮੇਂ ਸਮੇਂ ਤੋਂ ਕਰ ਰਹੀਆਂ ਸਨ। ਇਕ ਦੋਸ਼ੀ ਔਰਤ ਅਜੇ ਵੀ ਫਰਾਰ ਦੱਸੀ ਜਾ ਰਹੀ ਹੈ।
ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹੋਰ ਕਿੰਨੇ ਲੋਕਾਂ ਨੂੰ ਇਸ ਗੈਂਗ ਨੇ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ ਇਹ ਤਾਂ ਪੁੱਛਗਿੱਛ ਤੋਂ ਬਾਅਦ ਹੀ ਸਾਫ ਹੋ ਸਕੇਗਾ।

No comments:
Post a Comment