jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 26 June 2013

ਵਿਧਾਇਕ ਇਯਾਲੀ ਦੀ ਸੋਚ ਸਦਕਾ ਬਲਾਕ ਸਿੱਧਵਾਂ ਬੇਟ 'ਚ 10 ਪੰਚਾਇਤਾਂ ਸਰਬਸੰਮਤੀ ਨਾਲ ਬਣੀਆਂ- ਹਰਵੀਰ, ਗੋਰਸੀਆਂ

www.sabblok.blogspot.com

 
 
ਸਿੱਧਵਾਂ ਬੇਟ, 26 ਜੂਨ (ਜਸਵੰਤ ਸਿੰਘ ਸਲੇਮਪੁਰੀ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਉਸਾਰੂ ਸੋਚ ਸਦਕਾ ਪਹਿਲੀ ਵਾਰ ਬਲਾਕ ਸਿੱਧਵਾਂ ਬੇਟ ਦੀਆਂ 59 ਪੰਚਾਇਤਾਂ 'ਚੋਂ 10 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਜਦਕਿ ਤਿੰਨ ਹੋਰ ਪਿੰਡਾਂ ਵਿਚ ਵੀ ਵੱਖ-ਵੱਖ ਸਰਪੰਚ ਅਤੇ 129 ਪੰਚ ਵੀ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਹਨ | ਇਹ ਪ੍ਰਗਟਾਵਾ ਯੂਥ ਅਕਾਲੀ ਦਲ (ਬ) ਲੁਧਿਆਣਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਚਾਇਤ ਸੰਮਤੀ ਸਿੱਧਵਾਂ ਬੇਟ ਦੇ ਚੇਅਰਮੈਨ ਦੇ ਅਹੁਦੇ ਦੇ ਮੁੱਖ ਦਾਅਵੇਦਾਰ ਤੇ ਬਿਨਾ ਮੁਕਾਬਲਾ ਜੇਤੂ ਰਹੇ ਬਲਾਕ ਸੰਮਤੀ ਮੈਬਰ ਹਰਵੀਰ ਸਿੰਘ ਇਯਾਲੀ ਅਤੇ ਸਾਬਕਾ ਚੇਅਰਮੈਨ ਜਗਦੀਸ਼ ਸਿੰਘ ਗੋਰਸੀਆਂ ਨੇ ਕੀਤਾ | ਇਸ ਮੌਕੇ ਸਰਬਸੰਮਤੀ ਨਾਲ ਚੁਣੇ ਗਏ ਪਿੰਡ ਗੋਰਸੀਆਂ ਕਾਦਰਬਖਸ ਦੇ ਨੌਜਵਾਨ ਸਰਪੰਚ ਜਸਵਿੰਦਰ ਸਿੰਘ ਛੀਨਾਂ ਨੇ ਆਖਿਆ ਕਿ ਉਹ ਪਿੰਡ ਦੇ ਵਿਕਾਸ ਕੰਮਾਂ ਵਿਚ ਕੋਈ ਖੜੋਤ ਨਹੀਂ ਆਉਣ ਦੇਣਗੇ | ਇਸ ਮੌਕੇ ਸਾਬਕਾ ਸਰਪੰਚ ਮਹਿੰਦਰ ਸਿੰਘ, ਜਗਦੇਵ ਸਿੰਘ ਦਿਉਲ, ਡਾ. ਪ੍ਰੇਮ ਸਿੰਘ ਹਾਂਸ, ਕਰਨੈਲ ਸਿੰਘ, ਇਕਬਾਲ ਸਿੰਘ, ਜਰਨੈਲ ਸਿੰਘ ਆਦਿ ਵੀ ਹਾਜ਼ਰ ਸਨ |

No comments: