jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 25 June 2013

ਪੰਨੂ ਤੇ ਹਮਲਾ ਕਰਨ ਵਾਲਿਆਂ ਨੂੰ ਸ਼ਨਾਖਤ ਕਰਕੇ ,ਸਖ਼ਤ ਸਜਾ ਦਿੱਤੀ ਜਾਵੇ ----ਕਰਨਜੀਤ ਬਰਾੜ

www.sabblok.blogspot.com
ਗਿਣੀਮਿਥੀ ਸ਼ਾਜਿਸ ਅਧੀਨ ਹੋਇਆ ਹਮਲਾ 
ਸੱਚੇ ਸੁੱਚੇ ਤੇ ਇਮਾਨਦਾਰ ਅਫਸਰ ਦੇ ਰੁਤਵੇ ਨੂੰ ਪਹੁਚਾਈ ਠੇਸ
ਹਰ ਪਾਸਿਓਂ ਘਟਨਾ ਦੀ ਭਰਪੂਰ ਨਿੰਦਾ 

ਮੇਲਬੋਰਨ ---ਅੱਜ ਇਥੇ ਸ੍ਬ੍ਲੋਕ ਆਨਲਾਇਨ ਨਿਊਜ ਦੇ ਚੀਫ਼ ਅਡੀਟਰ ਕਰਨਜੀਤ ਬਰਾੜ ਨੇ ਪੰਜਾਬ ਦੇ ਆਈ ਏ ਐਸ ਅਫਸਰ ਕਾਹਨ  ਸਿੰਘ ਪੰਨੂ ਤੇ ਹੇਮ ਕੁੰਟ ਸਾਹਬਿ ਨੇੜੇ ਹੋਏ ਹਮਲੇ ਦੀ ਘਟਨਾ ਨੂੰ ਮੰਦਭਾਗਾ  ਕਰਾਰ ਦਿੰਦੇ ਹੋਏ ਇਸ ਘਟਨਾ ਦੀ ਭਰਪੂਰ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਅਤੇ ਉਤਰਾਖੰਡ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਦੀ ਸ਼ਨਾਖਤ ਕਰਕੇ  ਓਹਨਾ ਨੂੰ ਸਖ਼ਤ ਸਜਾ ਦਿੱਤੀ ਜਾਵੇ।

ਓਹਨਾ ਕਿਹਾ ਕਿ ਘਟਨਾਕ੍ਰਮ ਦੇ ਵੇਰਵਿਆ ਤੋਂ ਸ਼ਪਸਟ ਪ੍ਰਤੀਤ ਹੁੰਦਾ ਹੈ ਕਿ ਇਹ ਹਮਲਾ ਗਿਣੀਮਿਥੀ ਸ਼ਾਜਿਸ ਅਧੀਨ ਹੋਇਆ ਹੈ । ਇਸ ਹਮਲੇ ਦੀ ਮੋਬਾਇਲ  ਨਾਲ  ਵੀਡੀਓ ਫਿਲਮ ਬਣਾਉਣਾ ਤੇ ਇਸ ਨੂੰ ਬੜੀ ਤੇਜੀ ਨਾਲ ਸੋਸ਼ਲ   ਵੇਵ - ਸਾਇਟਾਂ  ਯੂ ਟਿਊਬ ਆਦਿ ਤੇ ਅਪਲੋਡ ਕਰਨਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਦੋਸ਼ੀਆਂ ਨੇ ਸੱਚੇ ਸੁੱਚੇ ਤੇ ਇਮਾਨਦਾਰ ਅਫਸਰ ਦੇ ਰੁਤਵੇ ਨੂੰ  ਠੇਸ ਪਹੁਚਾਉਣ ਅਤੇ ਪੰਜਾਬ ਸਰਕਾਰ ਦੇ ਉਤਰਾਖੰਡ ਵਿੱਚ ਚਲ ਰਹੇ ਰਾਹਤ ਕਰਜਾ ਨੂੰ ਬਦਨਾਮ ਕਰਨ ਲਈ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ ।

ਓਹਨਾ ਦੱਸਿਆ ਕਿ ਵੀਡੀਓ ਫਿਲਮ ਦੇਖਣ ਤੇ ਪਤਾ ਲਗਦਾ ਹੈ ਕਿ  ਇਸ ਹਮਲੇ ਦੀ ਮੋਬਾਇਲ  ਨਾਲ  ਵੀਡੀਓ ਫਿਲਮ ਬਣਾਉਣ ਵਾਲੇ ਵਿਅਕਤੀ  ਨੇ ਸੁਰੂ ਤੋਂ ਹੀ ਸ . ਪੰਨੂ ਦੀ  ਵੀਡੀਓ  ਸ . ਪੰਨੂ ਦੇ ਓਥੇ ਪਹੁੰਚਣ ਤੋਂ ਹੀ ਬਣਾਉਣੀ ਸੁਰੂ ਕਰ ਦਿੱਤੀ ਸੀ ਕਿ ਜਿਸ ਤਰਹ ਉਸ ਵਿਅਕਤੀ ਨੂੰ  ਪਤਾ ਹੋਵੇ ਕਿ ਹਥੋਪਾਈ ਅਤੇ ਸ . ਪੰਨੂ ਦੀ ਪੱਗ ਲਾਹੁਣ ਦੀ ਘਟਨਾ ਵਾਪਰਣ ਵਾਲੀ ਹੈ । ਉਸ ਤੋਂ ਬਾਅਦ ਬੜੀ  ਤੇਜੀ ਨਾਲ ਇਸ  ਵੀਡੀਓ ਨੂੰ ਸੋਸ਼ਲ   ਵੇਵ - ਸਾਇਟ  ਯੂ ਟਿਊਬ ਤੇ ਚੜਾਉਣਾ ਇਸ ਗੱਲ ਵਲ ਇਸ਼ਾਰਾ ਕਰਦਾ ਹੈ ਕਿ ਜਿਸ ਤਰਹ  ਓਹ ਵਿਅਕਤੀ ਕਿਸੇ ਨੂੰ ਦਸਣਾ ਚਾਹੁੰਦਾ ਹੋਵੇ ਕਿ ਕਾਰਵਾਈ ਨੂੰ ਅੰਜਾਮ ਦੇ ਦਿੱਤਾ ਗਿਆ ਹੈ ।

ਸ਼੍ਰੀ ਬਰਾੜ ਨੇ ਅੱਗੇ ਦਸਿਆ ਕਿ ਯੂ ਟਿਊਬ ਵੇਵ - ਸਾਇਟ ਦੇ ਅਕਾਊਂਟ ਤੋਂ ਪਤਾ ਲਗਾਇਆ ਜਾ ਸਕਦਾ ਹੈ ਕੀ ਇਹ ਕੰਮ ਕਿਸ ਦਾ ਹੈ ਅਤੇ  ਇਸ ਨਾਲ ਜੁੜੇ ਹੋਰ ਵਿਅਕਤੀਆਂ ਦੀ ਸ਼ਨਾਖਤ ਵੀ ਕੀਤੀ ਜਾ ਸਕਦੀ ਹੈ ।

ਦੂਜੇ ਪਾਸੇ ਸ਼੍ਰੀ ਬਰਾੜ ਨੇ ਸ . ਪੰਨੂ ਵਲੋ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਬਾਰੇ ਅਪਸ਼ਬਦ ਬੋਲਣ ਦੀ ਅਫਵਾਹ ਬਾਰੇ ਬੋਲਦੇ ਕਿਹਾ ਕਿ ਸਿੱਖ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਸੱਚਾ ਸੁੱਚਾ ,ਸਾਫ਼ ਸੁਥਰਾ ਅਕਸ ਰੱਖਣ ਵਾਲਾ  ਤੇ ਇਮਾਨਦਾਰ ਅਫਸਰ ਕਦੇ ਵੀ ਏਦਾਂ ਨਹੀ ਕਰ ਸਕਦਾ । ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਖੇ ਬਤੋਰ ਡਿਪਟੀ  ਕਮਿਸ਼ਨਰ ਰਹਿਣ ਅਤੇ ਹੁਣ  ਡਾਇਰੈਕਟਰ ਪੰਜਾਬ ਸਕੂਲ ਸਿਖਿਆ ਦੇ ਔਹਦੇ ਤੇ ਹੁੰਦੇ ਹੋਏ ਇੱਕ ਵੀ ਵਾਕਿਆ ਅਜਿਹਾ ਨਹੀ ਜਿਸ ਨਾਲ ਓਹਨਾ ਤੇ ਕਿੰਤੂ ਕੀਤਾ ਜਾ ਸਕੇ ।

ਸ਼੍ਰੀ ਬਰਾੜ ਨੇ ਸਮੁਚੇ ਮੀਡੀਆ  ਵਰਗ ਨੂੰ ਅਪੀਲ ਕੀਤੀ ਕਿ ਓਹ ਇਸ ਘਟਨਾ ਦੀ ਭਰਪੂਰ ਨਿੰਦਾ ਕਰਨ  ਅਤੇ ਦੋਸ਼ੀਆਂ ਦੀ ਸ਼ਨਾਖਤ ਕਰਵਾਉਣ ਵਿੱਚ ਪ੍ਰਸ਼ਾਸ਼ਨ ਦੀ ਮਦਦ ਕਰਨ ।
 ਸ਼੍ਰੀ ਬਰਾੜ ਨੇ ਬਾਬੁਸ਼ਾਈ ਡਾਟਕਾਮ ਦੇ ਚੀਫ਼ ਅਡੀਟਰ ਸ਼੍ਰੀ ਬਲਜੀਤ ਬੱਲੀ ਦੀ ਸ਼ਲਾਘਾ ਵੀ ਕੀਤੀ ਜਿਹਨਾ ਨੇ ਸਬ ਤੋਂ ਪਹਿਲਾਂ ਇਸ ਘਟਨਾ ਦਾ ਗੰਭੀਰ ਨੋਟਿਸ ਲੈ ਕੇ ਇਸ ਦੀ ਨਿਖੇਧੀ ਕੀਤੀ ।

No comments: