www.sabblok.blogspot.com
ਫਿਰਕੂ ਮੁੱਦੇ ਨਾਲ ਮੋਦੀ ਨੇ ਮਾਧੋਪੁਰ ਰੈਲੀ ਵਿੱਚ ਵਜਾਇਆ ਚੋਣਾਂ ਦਾ ਬਿਗਲ
ਮਾਧੋਪੁਰ/ਪਠਾਨਕੋਟ (ਅ.ਬ.)-ਬੀ.ਜੇ.ਪੀ. ਦੀ ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਨਰਿੰਦਰ ਮੋਦੀ ਨੇ ਅੱਜ ਪਹਿਲੀ ਵਾਰ ਗੁਜਰਾਤ ਤੋਂ ਬਾਹਰ ਪੰਜਾਬ ਵਿੱਚ ਪਠਾਨਕੋਟ ਦੇ ਮਾਧੋਪੁਰ ਵਿੱਚ ਇੱਕ ਰੈਲੀ ਕੀਤੀ। ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ 60ਵੀਂ ਬਰਸੀ ਦੇ ਮੌਕੇ ’ਤੇ ਆਯੋਜਿਤ ਇਸ ਰੈਲੀ ਵਿੱਚ ਮੋਦੀ ਨੇ ਕਾਂਗਰਸ ’ਤੇ ਜੰਮ ਕੇ ਨਿਸ਼ਾਨਾ ਲਗਾਇਆ। ਮੋਦੀ ਨੇ ਕਿਹਾ ਕਿ ਕਾਂਗਰਸ ਹਮੇਸ਼ਾਂ ਵੋਟ ਦੀ ਰਾਜਨੀਤੀ ਕਰਦੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਦੇ ਕਾਰਨ ਕਰੋੜਾਂ ਰੁਪਏ ਬਰਬਾਦ ਹੋਏ। ਇਸ ਦੇ ਬਾਵਜੂਦ ਉਨ੍ਹਾਂ ਨੇ (ਕਾਂਗਰਸ ਨੇ) ਆਪਣੇ ਪ੍ਰਚਾਰ ਵਿੱਚ ਵੀ ਕਰੋੜਾਂ ਰੁਪਏ ਬਰਬਾਦ ਕੀਤੇ। ਸ਼ਿਆਮਾ ਪ੍ਰਸ਼ਾਦ ਮੁਖਰਜੀ ਨੂੰ ਮੋਦੀ ਨੇ ਆਜ਼ਾਦ ਭਾਰਤ ਦਾ ਪਹਿਲਾ ਸ਼ਹੀਦ ਦੱਸਦੇ ਹੋਏ ਕਿਹਾ ਕਿ ਕਾਂਗਰਸ ਕਿਸੇ ਦੀ ਕੁਰਬਾਨੀ ਨੂੰ ਸਵੀਕਾਰ ਨਹੀਂ ਕਰਦੀ। ਮੋਦੀ ਨੇ ਕਿਹਾ ਕਿ ਸਾਨੂੰ ਅਟੱਲ ਬਿਹਾਰੀ ਵਾਜਪਾਈ ਦੀ ਰਾਹ ’ਤੇ ਚੱਲ ਕੇ ਅੱਗੇ ਵੱਧਣਾ ਹੈ। ਨਰਿੰਦਰ ਮੋਦੀ ਦੇ ਸਵਾਗਤ ਦੇ ਲਈ ਪੰਜਾਬ ਬੀ.ਜੇ.ਪੀ. ਦੇ ਸਾਰੇ ਵੱਡੇ ਨੇਤਾ ਉ¤ਥੇ ਮੌਜੂਦ ਸਨ। ਸਟੇਜ ’ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਇਸ ਰੈਲੀ ਨੂੰ ਨਰਿੰਦਰ ਮੋਦੀ ਦੇ ਮਿਸ਼ਨ 2014 ਦੀ ਸ਼ੁਰੂਆਤ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਦੇਸ਼ ’ਤੇ ਖਤਰੇ ਦੇ ਪ੍ਰਤੀ ਕਾਂਗਰਸ ਲਾਪ੍ਰਵਾਹ ਹੈ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਸੱਤਾ ਦੇ ਦੋ ਧਰੁਵ ਬਨਣ ਨਾਲ ਦੇਸ਼ ਦੀ ਹਾਲਤ ਬਦਤਰ ਹੋਈ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੁਆਰਾ ਵਿਖਾਏ ਗਏ ਭਾਰਤ ਨਿਰਮਾਣ ’ਤੇ ਵੀ
ਚੁਟਕੀ ਲਈ ਅਤੇ ਕਿਹਾ ਕਿ ਜਿਸ ਭਾਰਤ ਨਿਰਮਾਣ ਦਾ ਇਸ਼ਤਿਹਾਰ ਸਰਕਾਰੀ ਖਰਚ ਨਾਲ ਕਰਵਾ ਕੇ ਸਰਕਾਰ ਨੇ ਆਪਣੀ ਵਾਹ-ਵਾਹੀ ਲੁੱਟਣੀ ਚਾਹੀ ਸੀ, ਉਸ ਭਾਰਤ ਨਿਰਮਾਣ ’ਤੇ ਉਨ੍ਹਾਂ ਨੂੰ ਸ਼ੱਕ ਹੈ, ਪਰ ਜਦੋਂ ਉਨ੍ਹਾਂ ਨੇ ਇਹ ਗੱਲ ਰਸਮੀ ਤੌਰ ’ਤੇ ਕਹੀ ਤਾਂ ਕੇਂਦਰ ਸਰਕਾਰ ਨੂੰ ਵੀ ਆਪਣੇ ਇਸ਼ਤਿਹਾਰ ’ਤੇ ਸ਼ੱਕ ਹੋਇਆ ਅਤੇ ਉਸ ਨੇ ਇਸ਼ਤਿਹਾਰ ਰੋਕ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾਂ ਤੋਂ ਲੋਕਾਂ ਨੂੰ ਜੋੜਨ ਦਾ ਕੰਮ ਕਰਦੇ ਆਏ ਹਨ ਅਤੇ ਅੱਗੇ ਵੀ ਉਹ ਇਹ ਕੰਮ ਜਾਰੀ ਰੱਖਣਗੇ। ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਜਿੱਥੇ ਕਾਂਗਰਸ ’ਤੇ ਵੋਟ ਬੈਂਕ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ, ਉ¤ਥੇ ਡਾਕਟਰ ਸ਼ਿਆਮਾ ਪ੍ਰਸ਼ਾਦ, ਸਰਦਾਰ ਪਟੇਲ ਅਤੇ ਅੰਬੇਡਕਰ ਨੂੰ ਦੇਸ਼ ਦਾ ਸੱਚਾ ਸਪੂਤ ਦੱਸਿਆ।

No comments:
Post a Comment