www.sabblok.blogspot.com
ਚੰਡੀਗੜ੍ਹ (ਭੁੱਲਰ)-ਪੰਜਾਬ ਦੇ ਹਜ਼ਾਰਾਂ ਸਿੱਖ ਸ਼ਰਧਾਲੂਆਂ ਦੇ ਉਤਰਾਖੰਡ 'ਚ ਬਾਰਿਸ਼ ਮਗਰੋਂ ਆਏ ਭੂਮੀ ਖਿਸਕਣ ਦੇ ਸੰਕਟ 'ਚ ਫਸ ਜਾਣ ਦੀ ਸਥਿਤੀ ਦੇ ਮੱਦੇਨਜ਼ਰ ਰਾਜ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣਾ ਵਿਦੇਸ਼ੀ ਦੌਰਾ ਵਿਚੇ ਛੱਡ ਕੇ ਅੱਜ ਵਾਪਸ ਆ ਗਏ ਹਨ। ਜ਼ਿਕਰਯੋਗ ਹੈ ਕਿ ਉਹ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਲ ਹੀ ਇਕ ਹਫਤੇ ਦੇ ਦੌਰੇ 'ਤੇ ਵਿਦੇਸ਼ ਗਏ ਸਨ ਅਤੇ ਉਨ੍ਹਾਂ ਨੇ 23 ਜੂਨ ਨੂੰ ਵਾਪਸ ਮੁੜਨਾ ਸੀ। ਉਤਰਾਖੰਡ ਦੀ ਸੰਕਟਮਈ ਸਥਿਤੀ ਦੇ ਚਲਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੋਨਾਂ ਦੇ ਹੀ ਹੋਰਨਾਂ ਕਿਸੇ ਸੀਨੀਅਰ ਮੰਤਰੀ ਨੂੰ ਜ਼ਿੰਮੇਵਾਰੀ ਸੌਂਪੇ ਬਿਨਾਂ ਵਿਦੇਸ਼ ਚਲੇ ਜਾਣ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਉਨ੍ਹਾਂ ਦੀ ਤਿੱਖੀ ਨੁਕਤਾਚੀਨੀ ਕੀਤੀ ਜਾ ਰਹੀ ਸੀ। ਮੁੱਖ ਮੰਤਰੀ ਬੇਸ਼ੱਕ ਰਾਜ ਦੇ ਮੁੱਖ ਸਕੱਤਰ ਨੂੰ ਉਤਰਾਖੰਡ 'ਚ ਫਸੇ ਯਾਤਰੀਆਂ ਦੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦੇ ਕੇ ਗਏ ਸਨ ਅਤੇ ਇਕ ਟੀਮ ਵੀ ਬੀਤੇ ਦਿਨ ਸੀਨੀਅਰ ਆਈ. ਏ. ਐੱਸ. ਅਧਿਕਾਰੀ ਕਾਹਨ ਸਿੰਘ ਪੰਨੂ ਦੀ ਅਗਵਾਈ 'ਚ ਉਤਰਾਖੰਡ ਭੇਜੀ ਗਈ ਹੈ। ਇਕ ਹੈਲੀਕੈਪਟਰ ਵੀ ਮੁਹੱਈਆ ਕਰਵਾਏ ਜਾਣ ਦੇ ਬਾਵਜੂਦ ਰਾਹਤ ਕਾਰਜਾਂ ਦੀ ਰਫਤਾਰ ਢਿੱਲੀ ਹੋਣ ਦੀ ਰਿਪੋਰਟ ਦੇ ਬਾਅਦ ਬਾਦਲ ਨੇ ਸਵਦੇਸ਼ ਵਾਪਸੀ ਕੀਤੀ ਹੈ ਅਤੇ ਹੁਣ ਰਾਹਤ ਕਾਰਜਾਂ ਦੀ ਸਾਰੀ ਜ਼ਿੰਮੇਵਾਰੀ ਖੁਦ ਸੰਭਾਲ ਲਈ ਹੈ। ਪਾਰਟੀ ਦੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ 'ਚ ਚੰਡੀਗੜ੍ਹ ਦੇ ਸੈਕਟਰ 43 ਵਿਖੇ ਅੰਤਰਰਾਜ਼ੀ ਬੱਸ ਅੱਡੇ 'ਤੇ ਇਕ ਕੇਂਦਰ ਸਥਾਪਿਤ ਕਰ ਦਿੱਤਾ ਗਿਆ ਹੈ, ਜਿਥੇ ਯਾਤਰੀਆਂ ਨੂੰ ਉਤਰਾਖੰਡ ਤੋਂ ਲਿਆ ਕੇ ਉਨ੍ਹਾਂ ਦੇ ਘਰਾਂ ਤਕ ਪਹੁੰਚਾਇਆ ਜਾ ਰਿਹਾ ਹੈ। ਉਤਰਾਖੰਡ ਤੋਂ ਆਉਣ ਵਾਲੇ ਯਾਤਰੀਆਂ ਸ. ਬਾਦਲ ਖੁਦ ਮਿਲੇ । ਇਥੇ ਐੱਸ. ਜੀ. ਪੀ. ਸੀ. ਦੇ ਸਹਿਯੋਗ ਨਾਲ ਲੰਗਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
150 ਬੱਸਾਂ ਹੋਰ ਭੇਜੀਆਂ: ਮੁੱਖ ਮੰਤਰੀ ਦੇ ਨਾਲ ਮੌਜੂਦ ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਜਗਪਾਲ ਸਿੰਘ ਸੰਧੂ ਨੇ ਦੱਸਿਆ ਕਿ ਕੱਲ 22 ਬੱਸਾਂ ਭੇਜੀਆਂ ਗਈਆਂ ਸਨ, ਜੋ ਘੱਟ ਪੈ ਗਈਆਂ ਅਤੇ ਅੱਜ 150 ਬੱਸਾਂ ਰਿਸ਼ੀਕੇਸ਼ ਲਈ ਰਵਾਨਾ ਕੀਤੀਆਂ ਗਈਆਂ ਹਨ। 400 ਬੱਸਾਂ ਨੂੰੁ ਇਸਦੇ ਇਲਾਵਾ ਭੇਜਣ ਦੇ ਲਈ ਤਿਆਰ ਰੱਖਿਆ ਗਿਆ ਹੈ।
ਲੰਦਨ ਤਾਂ ਮੈਂ ਗਿਆ ਹੀ ਨਹੀਂ : ਜਦੋਂ ਮੁੱਖ ਮੰਤਰੀ ਤੋਂ ਪੁੱਛਿਆ ਗਿਆ ਕਿ ਉਤਰਾਖੰਡ ਦੀ ਸਥਿਤੀ ਦਾ ਪਤਾ ਹੁੰਦੇ ਹੋਏ ਵੀ ਤੁਸੀਂ ਉਪ ਮੁੱਖ ਮੰਤਰੀ ਦੇ ਨਾਲ ਲੰਦਨ ਚਲੇ ਗਏ ਤਾਂ ਉਨ੍ਹਾਂ ਹਸਦੇ ਹੋਏ ਕਿਹਾ ਕਿ ਮੈਂ ਤਾਂ ਲੰਦਨ ਗਿਆ ਹੀ ਨਹੀਂ ਸੀ ਅਤੇ ਅਖਬਾਰਾਂ ਨੇ ਗਲਤ ਰਿਪੋਟਾਂ ਦਿੱਤੀਆਂ ਹਨ। ਬਾਦਲ ਨੇ ਹੋਰ ਦੇਸ਼ ਦਾ ਨਾਂਅ ਦੱਸਣ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਮੈਂ ਲੰਦਨ ਨਹੀਂ ਕਿਸੇ ਹੋਰ ਥਾਂ ਆਪਣੇ ਨਿਜੀ ਕੰਮ ਦੇ ਲਈ ਗਿਆ ਸੀ। ਹੁਣ ਸੰਕਟ ਨੂੰ ਵੇਖਦਿਆਂ ਪਹਿਲਾਂ ਹੀ ਵਾਪਸ ਆ ਗਿਆ ਹਾਂ।

No comments:
Post a Comment