jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 24 June 2013

ਉਤਰਾਖੰਡ ਦੇ ਪਹਾੜਾ ਵਿੱਚ ਸਿੱਖ ਸੰਗਤਾਂ ਨੇ ਬਾਦਲ ਦੇ ਅਧਿਕਾਰੀ ਕਾਹਨ ਸਿੰਘ ਪੰਨੂ ਨੂੰ ਚਾੜਿ•ਆ ਕੁੱਟਾਪਾ

www.sabblok.blogspot.com
ਉਤਰਾਖੰਡ ਦੇ ਪਹਾੜਾ ਵਿੱਚ ਸਿੱਖ ਸੰਗਤਾਂ ਨੇ ਬਾਦਲ ਦੇ ਅਧਿਕਾਰੀ ਕਾਹਨ ਸਿੰਘ ਪੰਨੂ ਨੂੰ ਚਾੜਿ•ਆ ਕੁੱਟਾਪਾ
 ਪੰਨੂ ਦੀ ਸਿੱਖ ਸੰਗਤਾਂ ਨੇ ਬੁਰੀ ਤਰਾਂ ਨਾਲ ਕੀਤੀ ਕੁੱਟਮਾਰ ਧੱਕਾ ਮੁੱਕੀ ਮਾਰ ਮਾਰ ਪੱਗ ਲਾਹੀ, ਫੌਜ਼ ਨੇ ਆਣ ਬਚਾਇਆ 
 ਸੰਗਤਾਂ ਦਾ ਦੋਸ਼ ਪੰਨੂ ਨੇ ਗੁਰੂ ਗੋਬਿੰਦ ਸਿੰਘ ਨੂੰ ਕੱਡੀ ਗਾਲ ਤੇ ਸੰਗਤਾਂ ਨੂੰ ਵੀ ਗਾਲ ਕੱਡਣ ਲਈ ਕਿਹਾ

ਭਦੌੜ/ਸ਼ਹਿਣਾ 24 ਜੂਨ (ਸਾਹਿਬ ਸੰਧੂ) ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਤਰਾਖੰਡ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਲਈ ਡਾਇਰੈਕਟਰ ਜਨਰਲ ਸਕੂਲ਼ ਸਿੱਖਿਆ ਬੋਰਡ ਕਾਹਨ ਸਿੰਘ ਪੰਨੂੰ ਨੂੰ ਪਿਛਲੇ ਦਿਨੀ ਭੇਜ਼ਿਆ ਸੀ ਜੋ ਪੰਜਾਬ ਸਰਕਾਰ ਨੂੰ ਉਥੋਂ ਦੀ ਰਿਪੋਟ ਦੇ ਰਹੇ ਸਨ ਪਰ ਅਚਾਨਕ ਹੀ ਫੇਸਬੁੱਕ ਤੇ ਦੇਰ ਸਾਮ ਪਈਆਂ ਪੋਸਟਾਂ ਨੇ ਸਾਰਿਆਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਜਿਸ ਵਿੱਚ ਦੱਸਿਆ ਗਿਆ ਕਿ ਉਤਰਾਖੰਡ ਵਿੱਚ ਸਿੱਖ ਸੰਗਤਾਂ ਨੇ ਕਾਹਨ ਸਿੰਘ ਪੰਨੂੰ ਨਾਲ ਰੱਜ਼ ਕੇ ਕੁੱਟਮਾਰ ਕਰ ਉਸ ਦੀ ਪੱਗ ਉਤਾਰ ਦਿੱਤੀ। ਫੇਸਬੁੱਕ ਤੇ ਪਈ 7 ਮਿੰਟ 19 ਸੈਕਿੰਡ ਦੀ ਵੀਡੀਓ ਵਿੱਚ ਸਿੱਖ ਸੰਗਤਾਂ ਪਹਿਲਾਂ ਕਾਹਨ ਸਿੰਘ ਪੰਨੂ ਨਾਲ ਗੁਰੂ ਗੋਬਿੰਦ ਸਿੰਘ ਪ੍ਰਤੀ ਗੰਦੀ ਸ਼ਬਦਾਵਲੀ ਵਰਤਣ ਦਾ ਦੋਸ਼ ਲਗਾ ਬਹਿਸ ਕਰ ਰਹੇ ਸਨ ਤੇ ਪੰਜਬ ਸਰਕਾਰ ਤੇ ਪੰਨੂੰ ਖਿਲਾਫ ਨਾਹਰੇਬਾਜ਼ੀ ਕੀਤੀ ਤੇ ਹੋਲੀ ਹੋਲੀ ਇਹ ਬਹਿਸ ਧੱਕੇ ਮੁੱਕੀ ਵਿੱਚ ਬਦਲ ਗਈ ਤੇ ਸਿੱਖ ਸੰਗਤਾਂ ਨੇ ਪੰਨੂੰ ਤੇ ਗਾਲਾਂ ਦੀ ਝੜੀ ਲਾ ਦਿੱਤੀ। ਬਆਦ ਵਿੱਚ ਸੰਗਤਾਂ ਨੇ ਪੰਨੂੰ ਨਾਲ ਕੁੱਟਮਾਰ ਸ਼ੁਰੂ ਕਰ ਉਸ ਦੀ ਪਹਿਨੀ ਲਾਲ ਪਗੜੀ ਉਤਾਰ ਦਿੱਤੇ ਵੀਡੀਓ ਵਿੱਚ ਪੰਨੂੰ ਸਿੱਖ ਸੰਗਤਾਂ ਦੇ ਪੈਰੀ ਹੱਥ ਲਾ ਹੱਥ ਜੌੜ ਮਾਅਫੀ ਮੰਗ ਰਹੇ ਸਨ। ਇਸ ਵੀਡੀਓ ਰਾਹੀ ਦੇਖਣ ਤੇ ਪਤਾ ਲਗਦਾ ਸੰਗਤਾਂ ਵਿੱਚ ਕਿੰਨਾਂ ਗੁੱਸਾ ਪਾਇਆ ਜਾ ਰਿਹਾ ਸੀ ਕੁੱਟਮਾਰ ਕਰਨ ਵਾਲਿਆਂ ਵਿੱਚ ਜਿਆਦਾਤਰ ਬਜੁਰਗ ਸਰਧਾਲੂ ਅਤੇ ਨੌਜਵਾਨ ਸਨ। ਪੰਨੂੰ ਵੱਲੋਂ ਵਾਰ ਵਾਰ ਭੱਜ਼ ਕੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਕੀਤਾ ਜਾਂਦਾ ਪਰ ਸਿੱਖ ਸੰਗਤਾਂ ਉਸ ਨੂੰ ਫੜ• ਕੇ ਭੀੜ ਵਿੱਚ ਖਿੱਚ ਲਿਆਂਉਦੀਆਂ। ਕੁੱਟਮਾਰ ਦੌਰਾਨ ਕਾਹਨ ਸਿੰਘ ਪੰਨੂੰ ਵਾਰ ਵਾਰ ਹੱਥ ਜੌੜ ਸੰਗਤਾਂ ਤੋਂ ਮਾਅਫੀ ਮੰਗ ਰਹੇ ਸਨ। ਬਆਦ ਵਿੱਚ ਫੌਜ਼ ਦੇ ਜਵਾਨਾਂ ਨੇ ਕਾਹਨ ਸਿੰਘ ਪੰਨੂੰ ਨੂੰ ਉਥੋਂ ਬਹੁਤ ਮੁਸ਼ਕਿਲ ਨਾਲ ਕੱਡਿਆ ਪਰ ਫੌਜ਼ ਦੇ ਰੋਕਣ ਦੇ ਵਾਵਜੂਦ ਵੀ ਇੱਕ ਸਰਧਾਲੂ ਕੋਲ ਫੜ•ੇ ਝਾੜੂ ਨਾਲ ਪੰਨੂੰ ਤੇ ਕਈ ਵਾਰ ਕੀਤੇ ਗਏ। ਸੰਗਤਾਂ ਕਾਹਨ ਸਿੰਘ ਪੰਨੂੰ ਵੱਲੋਂ ਗਾਲ ਕੱਡਣ ਤੇ ਸੰਗਤਾਂ ਵੱਲੋਂ ਵਾਰ ਵਾਰ ਮੁਆਫੀ ਮੰਗਣ ਦੀ ਗੱਲ ਤੇ ਗਲਤੀ ਮੰਨਣ ਲਈ ਕਿਹਾ ਜਾ ਰਿਹਾ ਸੀ। ਫਿਲਹਾਲ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇ ਕਿ ਸ੍ਰ ਕਾਹਨ ਸਿੰਘ ਇਸ ਸਬੰਧੀ ਪੰਜਾਬ ਆ ਆਪਣਾ ਕੀ ਪ੍ਰਤੀਕਰਮ ਦਿੰਦੇ ਹਨ।

No comments: