www.sabblok.blogspot.com
ਮੰਤਰੀ ਮੰਡਲ ਦੀ ਮੀਟਿੰਗ 'ਚ ਉਤਰਾਖੰਡ ਦੇ ਪੀੜ੍ਹਤ ਲੋਕਾਂ ਨੂੰ ਹਰ ਮਦਦ ਦਾ ਭਰੋਸਾ
ਚੰਡੀਗੜ੍ਹ, 24 ਜੂਨ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਅੱਜ ਸ਼ਾਮ ਇਥੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇਕ ਬੈਠਕ 'ਚ ਉਤਰਾਖੰਡ ਦੇ ਪੀੜਤ ਲੋਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਇਸ ਦੁੱਖ ਦੀ ਘੜੀ 'ਚ ਹਰ ਮੱਦਦ ਦਾ ਭਰੋਸਾ ਦਿੱਤਾ ਗਿਆ। ਮੰਤਰੀ ਮੰਡਲ ਵੱਲੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਕੇਦਾਰਨਾਥ ਦੇ ਮੰਦਿਰ ਤੇ ਬਦਰੀਨਾਥ ਦੀ ਮੁੜ ਉਸਾਰੀ ਤੇ ਮੁਰੰਮਤ ਆਦਿ ਲਈ ਇਨ੍ਹਾਂ ਸਾਰੇ ਧਾਰਮਿਕ ਅਸਥਾਨਾਂ ਲਈ 3-3 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਰਾਜ ਸਰਕਾਰ ਵੱਲੋਂ ਦੇਣ ਦਾ ਫੈਸਲਾ ਲਿਆ, ਜਦੋਂਕਿ ਇਨ੍ਹਾਂ ਸਥਾਨਾਂ ਵੱਲ ਜਾਣ ਵਾਲੇ ਰਸਤਿਆਂ ਤੇ ਮੁੱਢਲੇ ਢਾਂਚੇ ਦੀ ਮੁੜ ਬਹਾਲੀ ਲਈ ਰਾਜ ਸਰਕਾਰ ਵੱਲੋਂ ਇਕ ਕਰੋੜ ਰੁਪਏ ਦੀ ਗ੍ਰਾਂਟ ਦੇਣ ਦੀ ਪ੍ਰਵਾਨਗੀ ਦਿੱਤੀ ਗਈ। ਮੰਤਰੀ ਮੰਡਲ ਨੇ ਇਕ ਮਤਾ ਪਾਸ ਕਰਕੇ ਪੀੜਤ ਲੋਕਾਂ ਨੂੰ ਫੌਜ, ਆਈ. ਟੀ. ਬੀ. ਪੀ. ਤੇ ਰਾਸ਼ਟਰੀ ਆਫ਼ਤ ਦਲ ਵੱਲੋਂ ਦਿੱਤੀ ਗਈ ਮਦਦ ਤੇ ਕੀਤੇ ਗਏ ਕੰਮ ਦੀ ਸ਼ਲਾਘਾ ਕਰਦਿਆਂ ਸਥਾਨਕ ਲੋਕਾਂ ਵੱਲੋਂ ਬਾਹਰੋਂ ਆਏ ਯਾਤਰੀਆਂ ਦੀਆਂ ਜਾਨਾਂ ਬਚਾਉਣ ਲਈ ਵਿਖਾਈ ਗਈ ਬਹਾਦਰੀ ਨੂੰ ਵੀ ਸਲਾਹਿਆ। ਮੀਟਿੰਗ 'ਚ ਲੋਕਾਂ ਦੀ ਆਤਮਿਕ ਸ਼ਾਂਤੀ ਲਈ 2 ਮਿੰਟ ਦਾ ਮੌਨ ਵੀ ਰੱਖਿਆ। ਮੀਟਿੰਗ ਵੱਲੋਂ ਪੰਜਾਬ ਤੋਂ ਗਏ ਰਾਜ ਸਰਕਾਰ ਦੇ ਉੱਚ ਅਧਿਕਾਰੀਆਂ ਸ੍ਰੀ ਬੀਨੂੰ ਪ੍ਰਸ਼ਾਦ, ਸੁਮੇਰ ਸਿੰਘ ਗੁੱਜਰ, ਖੂਬੀ ਰਾਮ, ਕੁਲਵਿੰਦਰ ਸਿੰਘ, ਕਾਹਨ ਸਿੰਘ ਪੰਨੂ ਤੇ ਕਮਲਦੀਪ ਸਿੰਘ ਸੰਘਾ, ਸ. ਰਾਜਦੀਪ ਸਿੰਘ ਅਤੇ ਸ੍ਰੀ ਕੁਲਭੂਸ਼ਣ ਤੇ ਉਨ੍ਹਾਂ ਨਾਲ ਗਏ ਦੂਜੇ ਸਾਰੇ ਸਹਾਇਕ ਅਮਲੇ ਤੇ ਪੰਜਾਬ ਪੁਲਿਸ, ਟਰਾਂਸਪੋਰਟ ਵਿਭਾਗ ਅਤੇ ਸਿਹਤ ਵਿਭਾਗ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ ਗਈ। ਇਸ ਮੌਕੇ ਦੱਸਿਆ ਗਿਆ ਕਿ ਪੰਜਾਬ ਪੁਲਿਸ ਦੇ ਕੋਈ ਇਕ ਹਜ਼ਾਰ ਕਰਮਚਾਰੀ ਰਿਸ਼ੀਕੇਸ਼ ਤੇ ਜੋਸ਼ੀਮੱਠ ਵਿਖੇ ਯਾਤਰੀਆਂ ਦੀ ਸਹਾਇਤਾ ਲਈ ਭੇਜੇ ਗਏ ਹਨ, ਜਦੋਂਕਿ ਪੁਲਿਸ ਦੀ ਇਕ ਵਿਸ਼ੇਸ਼ ਟੀਮ ਦੇ 160 ਜਵਾਨ ਪਹਾੜਾਂ ਵਿਚ ਫਸੇ ਯਾਤਰੀਆਂ ਨੂੰ ਕੱਢਣ ਲਈ ਵਿਸ਼ੇਸ਼ ਟੀਮ ਵਿਚ ਉਥੇ ਭੇਜੇ ਗਏ ਹਨ। ਰਾਜ ਸਰਕਾਰ ਵੱਲੋਂ 280 ਬੱਸਾਂ, ਮਿੰਨੀ ਬੱਸਾਂ, ਟਰੱਕ ਤੇ ਜੀਪਾਂ ਰਿਸ਼ੀਕੇਸ਼ ਅਤੇ ਜੋਸ਼ੀਮੱਠ ਤੋਂ ਯਾਤਰੀਆਂ ਨੂੰ ਲਿਆਉਣ ਲਈ ਭੇਜੀਆਂ ਗਈਆਂ ਸਨ ਤੇ ਹੁਣ ਤੱਕ ਜੋਸ਼ੀ ਮੱਠ ਤੋਂ ਰਿਸ਼ੀਕੇਸ਼ ਤੱਕ 2050 ਯਾਤਰੀ ਲਿਆਂਦੇ ਗਏ ਹਨ। ਮੰਤਰੀ ਮੰਡਲ ਦੀ ਇਸ ਮੀਟਿੰਗ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੂਜੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਇਸ ਆਫ਼ਤ ਦੀ ਘੜੀ ਦੌਰਾਨ ਰਾਹਤ ਕਾਰਜਾਂ ਵਿਚ ਮੱਦਦ ਦਿੱਤੀ ਗਈ ਹੈ।

No comments:
Post a Comment