jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 30 June 2013

ਗੋਬਿੰਦ ਘਾਟ 'ਤੇ ਪੰਨੂੰ ਦੀ ਹੋਈ ਕੁੱਟਮਾਰ ਦੇ ਮਾਮਲੇ 'ਤੇ ਜਥੇਦਾਰ ਨੰਦਗੜ੍ਹ ਨੇ ਲਿਆ ਵੱਖਰਾ ਸਟੈਂਡ

www.sabblok.blogspot.com

ਪੱਗ ਉਤਾਰਨੀ ਅਤਿ ਮਾੜੀ ਘਟਨਾ, ਪਰ ਪੱਗ ਉਤਾਰਨ ਦੀ ਨੌਬਤ ਕਿਉਂ ਆਈ : ਜਥੇਦਾਰ ਨੰਦਗੜ੍ਹ

ਬਰਨਾਲਾ, 30 ਜੂਨ, (ਜਗਸੀਰ ਸਿੰਘ ਸੰਧੂ) : ਉਤਰਾਖੰਡ ਵਿੱਚ ਆਈ ਕੁਦਰਤੀ ਆਫਤ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਭੇਜੀ ਟੀਮ ਦੇ ਆਗੂ ਅਤੇ ਆਈ.ਏ.ਐਸ. ਅਫਸ਼ਰ ਕਾਹਨ ਸਿੰਘ ਪੰਨੂੰ ਦੀ ਗੋਬਿੰਦ ਘਾਟ ਵਿਖੇ ਸਿੱਖ ਯਾਤਰੂਆਂ ਦੇ ਇੱਕ ਦਲ ਵੱਲੋਂ ਕੁੱਟਮਾਰ ਕਰਨ ਅਤੇ ਪੱਗ ਉਤਾਰਨ ਦੇ ਮਾਮਲੇ 'ਚ ਵੱਖਰਾ ਸਟੈਂਡ ਲੈਦਿਆਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਹੈ ਕਿ ਬਿਨਾਂ ਸ਼ੱਕ ਇੱਕ ਸਿੱਖ ਦੀ ਪੱਗ ਉਤਾਰਨਾ ਬਹੁਤ ਹੀ ਨਿੰਦਣਯੋਗ ਅਤੇ ਅਤਿ ਮਾੜੀ ਕਾਰਵਾਈ ਹੈ, ਕਿਉਂਕਿ ਦਸਤਾਰ ਸਿੱਖ ਧਰਮ ਦਾ ਧਾਰਮਿਕ ਚਿੰਨ ਹੈ, ਪਰ ਇਸ ਗੱਲ ਦੀ ਵੀ ਪੜਤਾਲ ਕਰਨੀ ਚਾਹੀਦੀ ਹੈ ਕਿ ਦਸਤਾਰ ਉਤਾਰਨ ਤੱਕ ਨੌਬਤ ਕਿਉਂ ਚਲੀ ਗਈ ਅਤੇ ਹੋਰ ਸਿਵਲ ਅਤੇ ਫੌਜ ਦੇ ਹੋਰ ਕਈ ਅਫਸਰਾਂ ਦੀ ਮੌਜੂਦਗੀ ਸਿਰਫ਼ ਕਾਹਨ ਸਿੰਘ ਪੰਨੂੰ 'ਤੇ ਸਿੱਖ ਸੰਗਤ ਕਿਉਂ ਭੜਕੀ ਅਤੇ ਉਸਦੀ ਹੀ ਕੁੱਟਮਾਰ ਕਰਕੇ ਦਸਤਾਰ ਕਿਉਂ ਉਤਾਰੀ ਗਈ। ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਇਸ ਗੱਲ ਦੀ ਵੀ ਪੜਤਾਲ ਜਰੂਰੀ ਹੈ ਕਿ ਕਾਹਨ ਸਿੰਘ ਪੰਨੂੰ ਨੇ ਅਜਿਹਾ ਕੀ ਕਿਹਾ ਸੀ ਕਿ ਜਿਸ ਨੂੰ ਸੁਣਕੇ ਸਿੱਖ ਸੰਗਤਾਂ ਭੜਕ ਗਈਆਂ ਅਤੇ ਨੌਬਤ ਪੱਗ ਲਾਹੁਣ ਤੱਕ ਚਲੀ ਗਈ। ਗਿਆਨੀ ਨੰਦਗੜ ਨੇ ਕਿਹਾ ਕਿ ਉਥੇ ਰਾਹਤ ਕਾਰਜਾਂ ਵਿੱਚ ਸੈਂਕੜੇ ਅਫਸਰ ਅਤੇ ਹਜ਼ਾਰਾਂ ਲੋਕ ਲੱਗੇ ਹੋਏ ਸਨ, ਕਿਸੇ ਨੂੰ ਵੀ ਸਿੱਖ ਸੰਗਤਾਂ ਵੱਲੋਂ ਮੰਦਾ ਬਚਨ ਤੱਕ ਨਹੀਂ ਬੋਲਿਆ ਗਿਆ, ਪਰ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਕਾਹਨ ਸਿੰਘ ਪੰਨੂੰ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਤੀ ਕੋਈ ਮੰਦਾ ਸਬਦ ਬੋਲਿਆ ਹੈ, ਜਿਸ ਕਾਰਨ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਭੜਕ ਗਈਆਂ ਅਤੇ ਇਹ ਘਟਨਾ ਵਾਪਰ ਗਈ ਹੈ। ਜਥੇਦਾਰ ਨੰਦਗੜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਹੋਰ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਵੀ ਕਿਹਾ ਹੈ ਕਿ ਇਸ ਮਾਮਲੇ 'ਤੇ ਕੋਈ ਬਿਆਨ ਦੇਣ ਤੋਂ ਪਹਿਲਾਂ ਇਸ ਮੰਦਭਾਗੀ ਘਟਨਾ ਦੇ ਵਾਪਰਨ ਸਬੰਧੀ ਪੂਰੀ ਜਾਂਚ ਪੜਤਾਲ ਕਰਕੇ ਅਸਲ ਸਚਾਈ ਪਤਾ ਕਰ ਲੈਣੀ ਬਣਦੀ ਹੈ।

No comments: