www.sabblok.blogspot.com
ਨਕੋਦਰ,----
(ਟੋਨੀ/ਬਿੱਟੂ )-ਬੀਤੇ ਦਿਨੀਂ ਪਟਵਾਰੀ ਥੋਮਸ ਮਸੀਹ ਦੀ ਕੁੱਟਮਾਰ ਕਰਨ ਦੇ ਦੋਸ਼ 'ਚ
ਦੋਸ਼ੀ ਨੂੰ ਗਿ੍ਫ਼ਤਾਰ ਕਰਨ ਦੀ ਬਜਾਏ ਉਸ ਦੇ ਰਿਸ਼ਤੇਦਾਰਾਂ ਨੂੰ ਸਥਾਨਕ ਪੁਲਿਸ ਵੱਲੋਂ
ਵਾਰ-ਵਾਰ ਗਿ੍ਫ਼ਤਾਰ ਕਰਕੇ ਨਾਜਾਇਜ਼ ਪ੍ਰੇਸ਼ਾਨ ਕਰਨ ਦੇ ਵਿਰੋਧ ਵਿਚ ਬਹੁਜਨ ਸਮਾਜ ਪਾਰਟੀ
ਵੱਲੋਂ ਜ਼ਿਲ੍ਹਾ ਜਲੰਧਰ ਦੇ ਕੋਆਰਡੀਨੇਟਰ ਸੁਖਵਿੰਦਰ ਗੜਵਾਲ ਦੀ ਅਗਵਾਈ ਹੇਠ ਬਸਪਾ
ਵਰਕਰਾਂ ਨੇ ਥਾਣੇ ਦਾ ਘਿਰਾਓ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਜੋ ਕਿ ਦੇਰ ਰਾਤ ਤੱਕ
ਜਾਰੀ ਰਿਹਾ | ਲੋਕਾਂ ਦੇ ਰੋਹ ਨੂੰ ਦੇਖਦਿਆਂ ਪੁਲਿਸ ਵੱਲੋਂ ਫੜੇ ਗਏ ਲੋਕਾਂ ਨੂੰ ਤੁਰੰਤ
ਰਿਹਾ ਕਰਕੇ ਵਿਸ਼ਵਾਸ ਦਿਵਾਇਆ ਕਿ ਦੁਬਾਰਾ ਕਿਸੇ ਨੂੰ ਨਾਜਾਇਜ਼ ਤੰਗ ਨਹੀਂ ਕੀਤਾ
ਜਾਵੇਗਾ | ਸਥਾਨਕ ਪੁਲਿਸ ਸਿਟੀ ਐਸ. ਐਚ. ਓ. ਅਤੇ ਡੀ. ਐਸ. ਪੀ. ਵੱਲੋਂ ਵਿਸ਼ਵਾਸ
ਦਿਵਾਉਣ 'ਤੇ ਧਰਨਾਕਾਰੀ ਸ਼ਾਂਤ ਹੋਏ | ਇਸ ਮੌਕੇ 'ਤੇ ਰਾਜ ਕੁਮਾਰ, ਜਗਦੀਸ਼ ਕਲੇਰ,
ਮਲਕੀਤ, ਅਸ਼ੋਕ ਰੱਤੂ, ਅਸ਼ੋਕ ਲਾਲੀ, ਰਮੇਸ਼ ਬੰਗੜ, ਰਵਿੰਦਰ, ਮਾਸਟਰ ਗੁਰਦੇਵ, ਮਿੰਟੂ
ਬੀਰ ਪਿੰਡ, ਸਵਰਨ ਸਿੰਘ ਸੱਗੂ ਤੋਂ ਇਲਾਵਾ ਸੈਂਕੜੇ ਵਰਕਰ ਹਾਜ਼ਰ ਸਨ |
No comments:
Post a Comment