jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 25 June 2013

ਉਤਰਾਖੰਡ : ਲਾਸ਼ਾਂ ਤੇ ਸਿਆਸਤ :: ਮੋਦੀ ਤੇ ਪਾਬੰਦੀ , ਰਾਹੁਲ ਗਾਂਧੀ ਦਾ ਜਹਾਜ਼ ਕਿਵੇਂ ਉਤਰਿਆ

www.sabblok.blogspot.com

ਉਤਰਾਖੰਡ ਵਿੱਚ  ਹੋਈ ਵਿਆਪਕ ਤਬਾਹੀ ਦੇ ਇੱਕ ਹਫ਼ਤਾ ਬਾਦ  ਆਖਿਰਕਾਰ  ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ  ਦੇਸ਼ ਵਿੱਚ ‘ਪ੍ਰਗਟ’ ਹੋਏ ਅਤੇ  ਪ੍ਰਭਾਵਿਤ  ਖੇਤਰਾਂ ਵਿੱਚ  ਉਪਰ ਨਿਕਲ ਪਏ । ਐਤਵਾਰ ਨੂੰ  ਰਾਹੁਲ ਨੇ ਬੇਹੱਦ ਗੁਪਤ ਢੰਗ ਨਾਲ  ਹੜ੍ਹਾਂ ਪ੍ਰਭਾਵਿ ਇਲਾਕੇ ਦਾ ਦੌਰਾ ਕੀਤਾ । ਉਹ ਸਭ ਤੋਂ ਜਿ਼ਆਦਾ ਪ੍ਰਭਾਵਿਤ ਇਲਾਕੇ  ਰੁਦਰਪ੍ਰਯਾਗ ਗਏ । ਰਾਤ ਨੂੰ ਉਹ   ਗੋਚਰ ਵਿੱਚ ਆਈਟੀਬੀਪੀ ਦੇ ਗੈਸਟ ਹਾਊਸ ਵਿੱਚ ਰੁਕੇ । ਇਸ ਤੋਂ ਬਾਅਦ ਸੋਮਵਾਰ ਨੂੰ  ਸਵੇਰੇ ਹੈਲੀਕਾਪਟਰ ਰਾਹੀਂ ਗੁਪਤਕਾਸ਼ੀ  ਪਹੁੰਚੇ  ਅਤੇ ਉੱਥੇ ਹਸਪਤਾਲ ਵਿੱਚ ਭਰਤੀ ਲੋਕਾਂ ਤੋਂ  ਇਲਾਵਾ  ਸਥਾਨਕ ਲੋਕਾਂ ਨੂੰ ਵੀ ਮਿਲੇ ।   ਇਸ ਮਗਰੋਂ ਉਸਦਾ ਪ੍ਰੋਗਰਾਮ  ਕੇਦਾਰਨਾਥ ਅਤੇ ਬੱਦਰੀਨਾਥ ਜਾਣ ਦਾ ਵੀ ਹੈ।
ਗੁਪਤਕਾਸ਼ੀ ਵਿੱਚ ਸਥਾਨਕ ਲੋਕਾਂ ਨੇ ਜਦੋਂ ਰਾਹੁਲ ਕੋਲ ਮੁੱਖ ਮੰਤਰੀ ਵਿਜਯ ਬਹੁਗੁਣਾ   ਦੇ ਨਾ ਪਹੁੰਚਣ ਦੀ ਸਿ਼ਕਾਇਤ ਕੀਤੀ ਤਾਂ ਰਾਹੁਲ ਗਾਂਧੀ ਉਸਦਾ ਬਚਾਅ ਕਰਦੇ ਵੀ ਦਿਸੇ । ਰਾਹੁਲ ਨੇ ਕਿਹਾ ਕਿ ਮੁੱਖ ਮੰਤਰੀ   ਦੇ ਆਉਣ ਨਾਲ ਸੁਰੱਖਿਆ ਇੰਤਜ਼ਾਮਾਂ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੋਣੀ ਸੀ।
ਉਤਰਾਖੰਡ ਦੀ ਸਰਕਾਰ ਅਤੇ ਦੇਸ਼ ਦੇ ਗ੍ਰਹਿ ਮੰਤਰੀ ਸ਼ੁਸ਼ੀਲ ਕੁਮਾਰ ਸਿੰ਼ਦੇ ਨੇ ਪਿਛਲੇ ਦਿਨੀ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਹਵਾਈ ਸਰਵੇ ਤੱਕ ਹੀ ਸੀਮਤ ਰੱਖਿਆ  ਸੀ । ਸਿ਼ੰਦੇ ਨੇ ਮੁੱਖ ਮੰਤਰੀ ਬਹੁਗੁਣਾ ਨੂੰ ਛੱਡ ਕੇ ਕਿਸ ਵੀ ਵੀਆਈਪੀ ਨੂੰ ਪ੍ਰਭਾਵਿਤ  ਇਲਾਕਿਆਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਸੀ ।ਉਹਨਾ ਮੋਦੀ ਦਾ ਨਾਂਮ ਲਏ ਬਿਨਾ ਕਿਹਾ ਸੀ ਕਿ ਕਿਸੇ ਮੁੱਖ ਮੰਤਰੀ  ਨੂੰ ਤਾਂ ਛੱਡੋ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਪ੍ਰਭਾਵਿਤ ਇਲਾਕੇ ਵਿੱਚ  ਲੈਂਡ ਕਰਨ ਦੀ ਇਜ਼ਾਜਤ ਨਹੀਂ ਹੈ। ਵੀਆਈਪੀ ਦੌਰੇ ਵਿੱਚ ਪੁਲੀਸ ਉਹਨਾਂ ਦੀ ਸੁਰੱਖਿਆ ਵਿੱਚ ਲੱਗ ਜਾਵੇਗੀ ਅਤੇ ਰਾਹਤ ਅਤੇ ਬਚਾਅ ਕਾਰਜ ਪ੍ਰਭਾਵਿਤ ਹੋਣਗੇ ।
 ਸੂਚਨਾ ਅਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ  ਨੇ ਵੀ ਮੋਦੀ  ਉਪਰ ਨਿਸ਼ਾਂਨਾ ਸਾਧਦੇ ਹੋਇਆ ਕਿ ਕੁਝ ਲੋਕ ਕੁਦਰਤੀ ਆਫ਼ਤਾਂ ਦੇ ਸੈਰ ਸਪਾਟੇ ਤੇ ਨਿਕਲੇ ਹਨ।
ਅਜਿਹੀ ਸਥਿਤੀ  ਵਿੱਚ ਸਵਾਲ ਉਠਦਾ ਹੈ ਕਿ ਰਾਹੁਲ ਗਾਂਧੀ ਕਿਹੜੀ ਯਾਤਰਾ ਤੇ ਨਿਕਲੇ ਹਨ । ਕਿਸੇ  ਐਸਪੀਜੀ ਸੁਰੱਖਿਆ ਪ੍ਰਾਪਤ ਰਾਹੁਲ ਨੇ ਪ੍ਰਭਾਵਿਤ ਖੇਤਰਾਂ ਦੇ ਦੌਰੇ ਨਾਲ ਰਾਹਤ ਕਾਰਜ ਪ੍ਰਭਾਵਿਤ ਨਹੀਂ ਹੋ ਰਹੇ ?
ਇਸ ਸਵਾਲ ਦੇ ਜਵਾਬ ਵਿੱਚ ਕਾਂਗਰਸ ਨੇਤਾ ਰੇਣੁਕਾ ਚੌਧਰੀ ਨੇ ਕਿਹਾ ਕਿ ਉਹ ਉਤਰਾਖੰਡ ਬਤੌਰ ਕਾਂਗਰਸ ਉਪ ਪ੍ਰਧਾਨ ਗਏ ਨਾ ਕਿ ਵੀਆਈਪੀ ਦੀ ਹੈਸੀਅਤ ਵਿੱਚ ।
ਸੂਤਰਾਂ ਮੁਤਾਬਿਕ ਐਸਪੀਜੀ ਸੁਰੱਖਿਆ ਮਾਪਦੰਡਾਂ ਮੁਤਾਬਿਕ  ਰਾਹੁਲ ਗਾਂਧੀ ਦੇ ਸੁਰੱਖਿਆ ਕਾਫਲੇ ਵਿੱਚ ਐਸਪੀਜੀ ਦੇ ਜਵਾਨਾਂ  ਨਾਲ ਲੈਸ ਘੱਟੋ ਘੱਟ  7 ਗੱਡੀਆਂ ਹੁੰਦੀਆਂ ਹਨ ਅਤੇ ਇਸਦੇ ਇਲਾਵਾ ਲੋਕਲ ਪੁਲੀਸ ਵੀ ਸੁਰੱਖਿਆ ਵਿਵਸਥਾ ਵਿੱਚ ਸ਼ਾਮਿਲ ਹੁੰਦੀ ਹੈ।
ਇਸ ਬਾਰੇ ਜਦੋਂ ਨਿਊਜ ਚੈਨਲਾਂ ਨੇ ਸ਼ਸ਼ੀਲ ਕੁਮਾਰ ਸਿੰ਼ਦੇ ਨੂੰ ਸਵਾਲ ਕੀਤਾ ਤਾਂ ਪਹਿਲਾਂ ਉਹ  ਬਚਦੇ ਨਜ਼ਰ ਆਇੇ ਪਰ ਬਾਅਦ ਉਹਨਾਂ ਕਿਹਾ ਕਿ ਦੌਰੇ ਨਾ ਕਰਨ ਦੀ ਸਲਾਹ ਸੁਰੂਆਤੀ ਤਿੰਨ-ਚਾਰ ਦਿਨਾਂ ਦੇ ਲਈ ਸੀ, ਹੁਣ ਸਥਿਤੀ ਕਾਬੂ ਹੇਠ ਹੈ।  ਉਸ ਮੁਤਾਬਿਕ ਰਾਹੁਲ ਦੇ ਦੌਰੇ ਨਾਲ  ਰਾਹਤ ਕਾਰਜਾਂ ਵਿੱਚ ਕੋਈ ਅੜਿੱਕਾ ਨਹੀਂ ਪਵੇਗਾ ।
ਜਦੋਂ  ਇਹ ਦੁਰਘਟਨਾ ਘਟੀ ਤਾਂ ਰਾਹੁਲ ਗਾਂਧੀ ਦੇਸ਼ ਵਿੱਚੋਂ ਬਾਹਰ ਹੋਣ ਕਾਰਨ ਬੀਜੇਪੀ ਨੇ ਮੁੱਦਾ ਬਣਾ ਦਿੱਤਾ ਸੀ ।  ਨਰਿੰਦਰ ਮੋਦੀ ਨੇ ਆਨੇ-ਬਹਾਨੇ  ਉਤਰਾਖੰਡ ਪਹੁੰਚ ਕੇ  ਦਾਅਵਾ ਕੀਤਾ ਸੀ ਕਿ ਉਹਨਾਂ ਨੇ ਦੋ ਦਿਨ  ਦੇ ਦੌਰੇ ਦੌਰਾਨ ਹੀ  ਦੇਹਰਾਦੂਨ ਅਤੇ ਰਿਸ਼ੀਕੇਸ਼ ਵਿੱਚੋਂ ਕਰੀਬ 15000 ਗੁਜਰਾਤੀਆਂ  ਦੇ ਘਰ  ਮੁੜਨ ਦੀ ਵਿਵਸਥਾ ਕਰਾ ਦਿੱਤੀ ਸੀ ।
‘ਹਮਦਰਦੀ’ ਦੀ ਇਸ ਰੇਸ ਵਿੱਚ ਰਾਹੁਲ ਗਾਂਧੀ  ਪਿੱਛੇ ਰਹਿੰਦੇ ਦਿਸ ਰਹੇ ਸਨ।  ਹਰ ਪਾਸਿਓ ਪੈ ਰਹੇ ਦਬਾਅ ਦੇ ਕਾਰਨ ਰਾਹੁਲ ਗਾਂਧੀ ਐਤਵਾਰ ਸ਼ਾਮ ਨੂੰ ਭਾਰਤ ਆਏ ਅਤੇ ਦਿੱਲੀ ਵਿੱਚ ਯੂਪੀਏ ਦੀ ਪ੍ਰਧਾਨ  ਸੋਨੀਆਂ ਗਾਂਧੀ ਦੀ ਮੋਜੂਦਗੀ ਵਿੱਚ ਕਾਂਗਰਸ ਦੀ ਰਾਹਤ ਸਮੱਗਰੀ ਨੂੰ ਰਵਾਨਾ ਕਰਨ ਤੋਂ ਤੁਰੰਤ ਬਾਅਦ  ਉਤਰਾਖੰਡ ਲਈ ਰਵਾਨਾ ਹੋ ਗਏ।

No comments: