www.sabblok.blogspot.com
ਨਵੀਂ
ਦਿੱਲੀ- ਉਤਰਾਖੰਡ ਵਿਚ ਆਈ ਭਿਆਨਕ ਕੁਦਰਤੀ ਕਰੋਪੀ ਦਰਮਿਆਨ ਪਿਛਲੇ ਇਕ ਹਫਤੇ ਤੋਂ ਅਲੋਪ
ਨਜ਼ਰ ਆ ਰਹੇ ਰਾਹੁਲ ਗਾਂਧੀ 'ਤੇ ਤਿੱਖੇ ਸਿਆਸੀ ਹਮਲੇ ਹੋਣੇ ਸ਼ੁਰੂ ਹੋ ਗਏ ਹਨ। ਭਾਜਪਾ
ਦੀ ਨੇਤਾ ਮੀਨਾਕਸ਼ੀ ਲੇਖੀ ਨੇ ਦਿੱਲੀ ਵਿਚ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ
ਮੋਦੀ ਉਤਰਾਖੰਡ ਵਿਚ ਹਨ ਅਤੇ ਆਪਣੀ ਟੀਮ ਨੂੰ ਵੀ ਉਨ੍ਹਾਂ ਨੇ ਪੀੜਤਾਂ ਦੀ ਮਦਦ ਵਿਚ
ਲਗਾਇਆ ਹੋਇਆ ਹੈ ਪਰ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਕਿਧਰੇ ਨਜ਼ਰ ਨਹੀਂ ਆ ਰਹੇ।
ਜੇਕਰ ਉਨ੍ਹਾਂ ਨੂੰ ਦੇਸ਼ ਨਾਲ ਪਿਆਰ ਨਹੀਂ ਤਾਂ ਉਹ ਵਿਦੇਸ਼ ਵਿਚ ਹੀ ਵੱਸ ਜਾਣ।
ਉਧਰ ਦੂਜੇ ਪਾਸੇ ਦਿੱਲੀ ਵਿਖੇ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਕੋਲੋਂ ਜਦੋਂ ਰਾਹੁਲ ਗਾਂਧੀ ਦੀ ਗੈਰ ਹਾਜ਼ਰੀ ਬਾਰੇ ਸਵਾਲ ਪੁੱਛਿਆ ਗਿਆ ਤਾਂ ਸ਼ੀਲਾ ਨੇ ਕੋਈ ਜਵਾਬ ਨਹੀਂ ਦਿੱਤਾ। ਤੁਸੀਂ ਵੀ ਦੇਖੋ ਸ਼ੀਲਾ ਦੀ ਇਹ ਅੰਦਾਜ਼।
16 ਜੂਨ ਤੋਂ ਪੂਰਾ ਉਤਰਾਖੰਡ ਕੁਦਰਤੀ ਕਰੋਪੀ ਦੀ ਮਾਰ ਝੱਲ ਰਿਹਾ ਹੈ ਅਤੇ ਹੁਣ ਤੱਕ 550 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਪਰ ਰਾਹੁਲ ਗਾਂਧੀ ਇਸ ਵਿਚਕਾਰ ਕਿਧਰੇ ਨਜ਼ਰ ਨਹੀਂ ਆਏ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਇਸ ਸਮੇਂ ਵਿਦੇਸ਼ ਵਿਚ ਹਨ। ਰਾਹੁਲ ਦੇ ਇਸ ਰਵੱਈਏ ਨੂੰ ਲੈ ਕੇ ਟਵਿਟਰ 'ਤੇ ਵੀ ਉਨ੍ਹਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ।

No comments:
Post a Comment