www.sabblok.blogspot.com
ਲੁਧਿਆਣਾ ( ਸਤਪਾਲ ਸੋਨੀ ) ਬਾਬਾ ਅਮਰਨਾਥ ਲੰਗਰ ਕਮੇਟੀ ਲੁਧਿਆਣਾ ਨੇ ਬਾਬਾ ਅਮਰਨਾਥ ਦੀ ਯਾਤਰਾ ਲਈ ਪੰਜਵੀ ਬਸ ਯਾਤਰਾ ਦਾ ਦੋ ਬੱਸਾ ਭੇਜ ਕੇ
ਸ਼ੁ¤ਕਰਵਾਰ ਨੂੰ ਸ਼ੁਭਅਰੰਭ ਕੀਤਾ । ਏਸੀਪੀ ਸਤੀਸ਼ ਮਲਹੋਤਰਾ ਅਤੇ ਕਮੇਟੀ ਦੇ ਪ੍ਰਧਾਨ
ਹਰਵਿੰਦਰ ਹੈਪੀ ਨੇ ਤਾਜਪੁਰ ਰੋਡ ਦੇ ਨੇੜੇ ਲੰਗਰ ਵਾਲੀ ਥਾਂ ਤੋਂ ਪਹਿਲੀ ਬਸ ਯਾਤਰਾ
ਨੂੰ ਝੰਡੀ ਵਿਖਾ ਕੇ ਬਾਬਾ ਅਮਰਨਾਥ ਦੇ ਦਰਸ਼ਨਾਂ ਲਈ ਰਵਾਨਾ ਕੀਤਾ । ਯਾਤਰਾ ਦੀ
ਰੁਪਰੇਖਾ ਦ¤ਸਦੇ ਹੋਏ ਕਮੇਟੀ ਦੇ ਚੇਅਰਮੈਨ ਸਰਵਜੀਤ ਸਿੰਘ ਰੁਬੀ ਅਤੇ ਸ¤ਕਤਰ ਜਨਰਲ
ਗੋਪਾਲ ਕ੍ਰਿਸ਼ਨ ਰਾਜੂ ਨੇ ਦ¤ਸਿਆ ਕਿ ਕਮੇਟੀ ਵ¤ਲੋਂ ਪਿਛਲੇ ਪੰਜ ਸਾਲਾਂ ਤੋਂ ਬ¤ਸਾਂ
ਰਾਹੀਂ ਅਮਰਨਾਥ ਯਾਤਰੀਆਂ ਨੂੰ ਯਾਤਰਾ ਲਈ ਭੇਜਿਆ ਜਾਂਦਾ ਹੈ । ਯਾਤਰਾ ਦੌਰਾਨ ਭਗਤਜਨਾਂ
ਲਈ ਭੋਜਨ ਅਤੇ ਅਰਾਮ ਦੀ ਵਿਵਸਥਾ ਕਮੇਟੀ ਵ¤ਲੋਂ ਕੀਤੀ ਜਾਂਦੀ ਹੈ । ਉਸਦੇ ਲਈ ਦੋ
ਸੇਵਾਦਾਰਾਂ ਨੂੰ ਵੀ ਬਸ ਨਾਲ ਭੇਜਿਆ ਜਾਂਦਾ ਹੈ । ਅਮਰਨਾਥ ਦੇ ਦਰਸ਼ਨਾਂ ਲਈ ਭੇਜੀ ਜਾਣ
ਵਾਲੀਆਂ ਬ¤ਸਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਾਲ 25 ਤੋਂ ਜ਼ਿਆਦਾ ਬਸਾਂ
ਰਾਹੀਂ ਸੈਂਕੜੇਂ ਸ਼ਿਵ ਭਗਤਾਂ ਨੂੰ ਬਾਬਾ ਅਮਰਨਾਥ ਦੇ ਦਰਸ਼ਨਾਂ ਲਈ ਭੇਜਣ ਦਾ ਪ੍ਰੰਬਧ
ਕੀਤਾ ਗਿਆ ਹੈ । ਇਸ ਮੌਕੇ ਤੇ ਹਰਵਿੰਦਰ ਹੈਪੀ, ਵਿਪਨ ਵੈਦ ਮਿੰਟੂ ਭਾਟੀਆ , ਬਿ¤ਟੂ
ਸ਼ਰਮਾ, ਦੂਨੀ ਚੰਦ, ਸੁਨੀਲ ਵਰਮਾ, ਸੁਭਾਸ਼ ਮਗਗੋ , ਪ੍ਰਦੀਪ ਟੋਨੀ, ਅਨਿਲ ਕੁਮਾਰ ,
ਸੁਸ਼ੀਲ ਸ਼ਰਮਾ, ਕ੍ਰਿਸ਼ਨ ਗੋਪਾਲ ਰਾਜੂ , ਰਾਕੇਸ਼ ਜੈਨ,ਜਤਿੰਦਰ ਵਰਮਾ ਸੋਨੂੰ,ਗੋਪਾਲ
ਕ੍ਰਿਸ਼ਨ ਪੁਰੀ,ਰਾਜ ਬ¤ਗਾ, ਪ੍ਰਦੀਪ ਤਿ¤ਲੀ, ਰਣਜੋਧ ਕਾਹਲੋ, ਸੋਹਣ ਲਾਲ ਗਰਗ, ਕੁਲਦੀਪ
ਵਰਮਾ, ਸ਼ੀਲਾ ਰਾਣੀ ਅਤੇ ਹੋਰ ਵੀ ਮੌਜੂਦ ਸਨ ।
No comments:
Post a Comment