jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 26 June 2013

ਕਾਂਹਨ ਸਿੰਘ ਪੰਨੂੰ ਦੀ ਉਤਰਾਂਚਲ ਵਿਖੇ ਕੁੱਟ-ਮਾਰ ਕਰਨ ਦਾ ਗੰਭੀਰ ਨੋਟਿਸ ਲਿਆ

www.sabblok.blogspot.com 

(ਗਗਨਦੀਪ ਸੋਹਲ) : ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ (ਮਾਨਤਾ ਪ੍ਰਾਪਤ) ਅਤੇ ਸਕੱਤਰੇਤ ਆਫੀਸਰਜ ਐਸੋਸੀਏਸਨ ਨੇ ਸੀਨੀਅਰ ਆਈ.ਏ.ਐਸ. ਅਧਿਕਾਰੀ ਕਾਂਹਨ ਸਿੰਘ ਪੰਨੂੰ ਦੀ ਉਤਰਾਂਚਲ ਵਿਖੇ ਕੁੱਟ-ਮਾਰ ਕਰਨ ਦਾ ਗੰਭੀਰ ਨੋਟਿਸ ਲਿਆ ਹੈ। ਇਸ ਸਬੰਧ ਵਿੱਚ ਐਸੋਸੀਏਸਨ ਦੇ ਪ੍ਰਧਾਨ ਪਰਮਦੀਪ ਸਿੰਘ ਭਬਾਤ, ਕਰਨੈਲ ਸਿੰਘ ਸੈਣੀ ਪ੍ਰਧਾਨ ਪੀ.ਐਸ.ਐਸ., ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਸੀਤਲ, ਮੁੱਖ ਸਲਾਹਕਾਰ ਗੁਰਨਾਮ ਸਿੰਘ ਬਜਹੇੜੀ, ਮੀਤ ਪ੍ਰਧਾਨ ਸਤਵਿੰਦਰ ਸਿੰਘ ਸੱਤੀ ਟੋਹੜਾ ਤੇ ਰਜਿੰਦਰ ਕੌਰ, ਜਨਰਲ ਸਕੱਤਰ ਗੁਰਵਿੰਦਰ ਸਿੰਘ ਜੋਹਲ, ਪ੍ਰੈਸ ਸਕੱਤਰ ਭਗਵੰਤ ਸਿੰਘ ਬਦੇਸਾ, ਦਫਤਰ ਸਕੱਤਰ ਜਸਪ੍ਰੀਤ ਸਿੰਘ ਰੰਧਾਵਾ, ਕੈਸ ਸਕੱਤਰ ਹਰਕੇਸਪਾਲ, ਸੰਗਠਣ ਸਕੱਤਰ ਮਿਥੁਨ ਚਾਵਲਾ, ਅਤੇ ਸੰਯੁਕਤ ਜਨਰਲ ਸਕੱਤਰ ਹਰਪ੍ਰੀਤ ਸਿੰਘ ਵਿਰਦੀ ਤੇ ਨੇਤਰ ਸਿੰਘ ਨੇ ਕਿਹਾ ਕਿ ਸ੍ਰੀ ਪੰਨੂ ਨੇ ਪੰਜਾਬ ਸਰਕਾਰ ਦੇ ਹੁਕਮ ਤੇ ਜਿਸ ਦਲੇਰੀ ਨਾਲ ਆਪਣੀ ਜਾਨ ਜੋਖਮ ਵਿੱਚ ਪਾ ਕੇ ਦੂਜੇ ਰਾਜ ਵਿੱਚ ਜਾ ਕੇ ਹੜ੍ਹ ਪੀੜਤਾ ਦੀ ਮੱਦਦ ਕਰਨ ਦੀ ਡਿਊਟੀ ਨਿਭਾਈ ਹੈ। ਉਸ ਤੋ ਬਾਕੀ ਅਧਿਕਾਰੀਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਇਸ ਅਧਿਕਾਰੀ ਨਾਲ ਬਦਸਲੂਕੀ ਕਰਨ ਦੀ ਸਖਤ ਸਬਦਾ ਵਿੱਚ ਨਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਕਸੂਰਵਾਰ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਪੰਨੂੰ ਨੂੰ ਰਾਜ ਪੱਧਰੀ ਸਮਾਗਮ ਮੋਕੇ ਬਹਾਦਰੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇ।

No comments: