jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 25 June 2013

ਪੰਨੂ ਦੀ ਪੱਗ ਲਾਹਣਾ ਤੇ ਮਾਰ ਕੁੱਟ ਕਰਨਾ ਮੰਦਭਾਗਾ---ਸਿੱਖਾਂ ਲਈ ਸ਼ਰਮ ਦੀ ਗੱਲ ---ਸਰਧਾਲੂ ਸਿੱਖਾਂ ਨੇ ਹੀ ਲਾਹੀ ਇੱਕ ਸਿੱਖ ਅਫ਼ਸਰ ਦੀ ਪੱਗ


 
ਦੋਸਤੋ! ਕੀ ਤੁਹਾਨੂੰ ਲਗਦਾ ਹੈ ਕੀ, ਇਕ ਤਕਰੀਬਨ 53 ਵਰ੍ਹਿਆਂ ਦਾ ਸਿੱਖ ਪਰਵਾਰ ਘਰ ਜੰਮਿਆ, ਦਸਤਾਰ ਧਾਰੀ, ਉੱਚ ਵਿਦਿਆ ਹਾਸਿਲ, ਲੰਮਾ ਚਿਰ ਗੁਰੂ ਕੀ ਨਗਰੀ ਵਿਚ ਡਿਪਟੀ ਕਮਿਸ਼ਨਰ ਦੇ ਅਹੁਦੇ ਕੇ ਤਾਇਨਾਤ ਰਿਹਾ, ਸਾਫ਼ ਸੁਥਰੇ ਰਿਕਾਰਡ ਦਾ ਮਾਲਕ, ਕੁਦਰਤ, ਧੀ ਅਤੇ ਕਿਰਸਾਨ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਵਾਲਾ, ਸਿੱਖ ਧਾਰਮਿਕ ਸਥਾਨ ਤੇ ਆਏ ਕੁਦਰਤੀ ਪ੍ਰਕੋਪ 'ਚ ਮਦਦ ਕਰਨ ਗਿਆ ਕੋਈ ਇਨਸਾਨ, ਆਪਣੇ ਗੁਰੂਆਂ ਪ੍ਰਤੀ ਮੰਦੇ ਸ਼ਬਦ ਵਰਤ ਸਕਦਾ ਹੈ??? .......ਇਹੀ ਦੋਸ਼ ਲਾ ਕੇ ਕੁਝ ਇਕ ਸਿੱਖ ਧਰਮ ਤੇ ਲੱਗੇ ਕਲੰਕਾਂ ਨੇ ਸ. ਕਾਹਨ ਸਿੰਘ ਪੰਨੂੰ ਦੀ ਦਸਤਾਰ ਭਰੇ ਬਾਜ਼ਾਰ ਲਾਹੀ ਹੈ। ਹੁਣ ਸਮਝ ਨਹੀਂ ਆ ਰਹੀ ਕਿ ਮਜਲੂਮਾਂ ਦੀ ਰੱਖਿਆ ਕਰਨ ਵਾਲਾ ਸਿੱਖ ਧਰਮ ਆਪਣੀਆਂ ਦੀਆਂ ਦਸਤਾਰਾਂ ਲਾਹ ਕੇ ਪਤਾ ਨਹੀਂ ਗੁਰੂ ਦਾ ਕਿਹੜਾ ਹੁਕਮ ਪੁਗਾ ਰਿਹਾ ਹੈ?....... ਸਦਕੇ ਜਾਈਏ ਉਸ ਅਫ਼ਸਰ ਦੇ ਜਿਸ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਹੁਣ ਵਕਤ ਮੁਸੀਬਤ 'ਚ ਫਸੇ ਲੋਕਾਂ ਦੀ ਮਦਦ ਕਰਨ ਦਾ ਹੈ, ਇਹ ਮਸਲੇ ਬਾਅਦ ਵਿਚ ਸੁਲਝਾ ਲਏ ਜਾਣਗੇ। ਇਹੋ ਜਿਹੇ ਵਰਤਾਰੇ ਤੋਂ ਬਾਅਦ ਵੀ ਆਪਣੇ ਫ਼ਰਜ਼ ਨੂੰ ਨਿਭਾਉਣਾ ਵਾਲਾ ਗੁਰੂ ਕਾ ਅਸਲੀ ਸਿੱਖ ਹੀ ਹੋ ਸਕਦਾ! ਬਾਕੀ ਹੋ ਸਕਦਾ ਹੈ ਕਿ ਪੰਨੂੰ ਗ਼ਲਤ ਹੋਣ ਪਰ ਇਸ ਦਾ ਫ਼ੈਸਲਾ ਵਕਤ ਕਰੇਗਾ ਜੀ। ਪੰਜਵੇਂ ਪਾਤਸ਼ਾਹ ਜੀ ਦੇ ਵਚਨ ਹਨ;
ਜੀਅ ਜੰਤ ਸਭਿ ਸੁਖਿ ਬਸੇ ਸਭ ਕੈ ਮਨਿ ਲੋਚ॥ 
ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ॥


ਕੀ ਇਹ ਗੁਰੂ ਦੇ ਸਿਖ ਹਨ?---ਦੀਪ ਸਿੰਘ 
ਕੱਲ ਇਕ ਵੀਡੀਓ ਦੇਖੀ ਜਸੀ ਵਿਚ ਇਕ ਅਫਸਰ ਪੰਨੂ ਜੋ ਕੇ ਹੇਮਕੁੰਟ ਫਸੇ ਲੋਕਾਂ ਦੀ ਮਦਤ ਕਰਨ ਗੀਆ ਸੀ .. ਪਰ ਆਪਸੀ ਕਿਸੇ ਗੱਲ ਕਰਕੇ ਉਥੇ ਲੋਕਾਂ ਨੇ ਉਸਦੀ ਖਿਚ ਧੂ ਕੀਤੀ .. ਕੁਟਿਆ ਮਾਰਿਆ ਤੇ ਇਥੋ ਤਕ ਉਸਦੀ ਪੱਗ ਵੀ ਲਾਹ ਦਿੱਤੀ //.ਕਈਆਂ ਨੇ ਗਾਲਾਂ ਵੀ ਕਦੀਂਆਂ .. ਜਿਨ੍ਹਾ ਨੇ ਇਹ ਕਾਰਾ ਕੀਤਾ ਸਬ ਸਿੰਘ ਸਨ ਜੋ ਹੇਮਕੁੰਟ ਯਾਤਰਾ ਤੇ ਗਏ ਯਾ ਫੇਰ ਪ੍ਰਬੰਧਕ ਸਨ...
ਕੀ ਇਹ ਗੁਰੂ ਦੇ ਸਿਖ ਹਨ?
ਗੁਰਬਾਣੀ ਇਨਾਂ ਪੜਨੀ ਜੇ ਪੜ ਲਈ ਤੇ ਵਿਚਾਰਨੀ ਇਨਾਂ ਨੇ ਬਸ ਜੈਕਾਰੇ ਲਉਣੇ ਤਲਵਾਰ
ਚੁਕਣੀ ਗ੍ਹਾਲਾ ਕੱਡਣੀ ਇਥੋ ਤਕ ਹੀ ਸੀਮਤ ਹਨ ।
ਕਿਓ ਕੀ ਬਾਬਿਆ ਨੇ ਇਨਾਂ ਨੂੰ ਨਾਮ ਜਪਣ ਤੱਕ ਹੀ ਸੀਮਤ ਰੱਖਿਆ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਵਿਚਾਰਧਾਰ ਤੋ ਦੂਰ ।
ਜੋ ਸ੍ਰੀ ਗੁਰੂ ਗ੍ਰੰਥ ਸਹਿਬ ਦੱਸ ਰਿਹੇ ਹਨ ਉਹ ਬਾਬਿਆ ਨੇ ਸੁਣਨਾ ਨਹੀ ਤੇ ਆਪ ਦੀ
ਵਿਚਾਰਧਾਰ ਦੇਣੀ ਆਪ ਦੇ ਚੇਲਿਆ ਨੰੂ ।
ਪਰ ਇਸ ਤਰਾ ਦੇ ਵਾਕਿਆ ਨਾਲ ਸਿਖੀ ਨੂੰ ਦੁਨੀਆਂ ਭਰ ਵਿਚ ਜੋ ਢਾ ਲਗਦੀ ਹੈ ਉਸ ਬਾਰੇ ਕਦੇ ਵੀ ਕਿਸੇ ਨੇ ਨਹੀ ਸੋਚਿਆ .. ਤੇ ਨਾ ਹੀ ਸੋਚਣਾ ... ਕਿਓ ਕੇ ਇਹ ਗੁਰੂ ਦੇ ਸਿਖ ਨਹੀ .. ਬਾਬਿਆਂ ਦੇ ਸਿਖ ਨੇ ...
ਕਿਸੇ ਨੂ ਬੁਰਾ ਲੱਗੇ ਤਾ ਮਾਫ਼ ਕਰਨਾ
ਵਾਹੇਗੁਰੂ
  www.sabblok.blogspot.com
 ---ਮਿੰਟੂ ਬਰਾੜ   

No comments: