jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 26 June 2013

ਬਾਦਲ ਵੱਲੋਂ ਕਾਹਨ ਸਿੰਘ ਪਨੂੰ ’ਤੇ ਹੋਏ ਹਮਲੇ ਸਬੰਧੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦੇ ਹੁਕਮ

www.sabblok.blogspot.com
* ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਦਾ ਆਈ.ਏ.ਐਸ. ਐਸੋਸੀਏਸ਼ਨ ਨੂੰ ਭਰੋਸਾ
* ਉਤਰਾਖੰਡ ਸਰਕਾਰ ਨੂੰ ਰਾਹਤ ਅਤੇ ਬਚਾਓ ਟੀਮਾਂ ਨੂੰ ਵੱਧ ਤੋਂ ਵੱਧ ਸੁਰੱਖਿਆ ਯਕੀਨੀ ਬਨਾਉਣ ਲਈ ਆਖਿਆ


ਚੰਡੀਗੜ੍ਹ, 26 ਜੂਨ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਸ਼੍ਰੀ ਕਾਹਨ ਸਿੰਘ ਪਨੂੰ ’ਤੇ ਹੋਏ ਹਮਲੇ ਨੂੰ ‘ਪੰਜਾਬ ਸਰਕਾਰ ’ਤੇ ਹੋਇਆ ਹਮਲਾ’ ਦੱਸਦੇ ਹੋਏ ਇਸ ਘਟਨਾ ਦੀਆਂ ਜੜ੍ਹਾਂ ਤੱਕ ਜਾਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਸਥਾਪਤ ਕਰਨ ਦੇ ਹੁਕਮ ਦਿੱਤੇ ਹਨ।
ਮੁੱਖ ਮੰਤਰੀ ਨੇ ਅੱਜ ਪੰਜਾਬ ਦੇ ਡੀ.ਜੀ.ਪੀ. ਸ਼੍ਰੀ ਸੁਮੇਧ ਸਿੰਘ ਸੈਣੀ ਨੂੰ ਸੱਦਿਆ ਅਤੇ ਤੁਰੰਤ ਐਸ.ਆਈ.ਟੀ. ਗਠਿਤ ਕਰਨ ਲਈ ਆਖਿਆ ਅਤੇ ਇਸ ਜਾਂਚ ਦੀ ਪ੍ਰਗਤੀ ਸਬੰਧੀ ਉਨ੍ਹਾਂ ਨੂੰ ਲਗਾਤਾਰ ਸੂਚਨਾ ਦੇਣ ਲਈ ਕਿਹਾ।
ਪ੍ਰਭਾਵਿਤ ਅਧਿਕਾਰੀ ਨਾਲ ਪੂਰੀ ਤਰ੍ਹਾਂ ਇਕਮੁੱਠਤਾ ਪ੍ਰਗਟ ਕਰਦੇ ਹੋਏ ਸ. ਬਾਦਲ ਨੇ ਅੱਜ ਸਵੇਰੇ ਉਨ੍ਹਾਂ ਨੂੰ ਮਿਲਣ ਆਏ ਆਈ.ਏ.ਐਸ. ਆਫਿਸਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਦੱਸਿਆ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਬਾਰੇ ਪੂਰੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਘਟਨਾ ਤੋਂ ਨਿੱਜੀ ਤੌਰ ’ਤੇ ਪੂਰੀ ਤਰ੍ਹਾਂ ਦੁਖੀ ਹਨ। ਸ. ਬਾਦਲ ਨੇ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਪੂਰੀ ਤਰ੍ਹਾਂ ਅਧਿਕਾਰੀ ਦੇ ਨਾਲ ਹੈ ਅਤੇ ਇਸ ਘਟਨਾ ਨੂੰ ਪੂਰੀ ਤਰ੍ਹਾਂ ਭੜਕਾਹਟ ਪੈਦਾ ਕਰਨ ਵਾਲੀ ਮੰਨਦੀ ਹੈ ਅਤੇ ਇਹ ਘਟਨਾ ਜਿੰਨੀ ਵੀ ਗੰਭੀਰਤਾ ਮੰਗਦੀ ਹੈ, ਉਸਦੇ ਅਨੁਸਾਰ ਹੀ ਸਰਕਾਰ ਪ੍ਰਭਾਵੀ ਤਰੀਕੇ ਨਾਲ ਕਾਰਵਾਈ ਕਰੇਗੀ।
ਸ. ਬਾਦਲ ਨੇ ਕਿਹਾ ਕਿ ਸ਼੍ਰੀ ਪਨੂੰ ਇੱਕ ਵਧੀਆ ਅਧਿਕਾਰੀ ਹਨ ਅਤੇ ਉਹ ਹੌਂਸਲੇ, ਵੱਡੀ ਵਚਨਬੱਧਤਾ ਅਤੇ ਪੇਸ਼ੇਵਰ ਮਹਾਰਤ ਦੇ ਨਾਲ ਬਹੁਤ ਜ਼ਿਆਦਾ ਮੁਸ਼ਕਲਾਂ ਭਰਿਆ ਅਤੇ ਚੁਣੌਤੀਪੂਰਨ ਕਾਰਜ ਕਰ ਰਹੇ ਹਨ, ਅਜਿਹਾ ਕਰਦੇ ਹੋਏ ਸ਼੍ਰੀ ਪਨੂੰ ਨੇ ਉ¤ਚ ਦਰਜੇ ਦੇ ਨਿੱਜੀ ਆਚਰਣ ਦਾ ਪ੍ਰਗਟਾਵਾ ਕੀਤਾ ਹੈ ਅਤੇ ਆਪਣੇ ਆਪ ਨੂੰ ਜੋਖ਼ਮ ’ਚ ਪਾ ਕੇ ਉੱਚ ਦਰਜੇ ਦੀ ਬਹਾਦਰੀ ਵਿਖਾਈ ਹੈ। ਇਹ ਅਧਿਕਾਰੀ ਆਪਣੀ ਡਿਊਟੀ ਤੋਂ ਵੀ ਅੱਗੇ ਵੱਧ ਕੇ ਜ਼ਿਆਦਾ ਕਾਰਜ ਕੀਤਾ ਹੈ ਅਤੇ ਜਿਹੜੇ ਇਸ ਕੁਦਰਤੀ ਆਫਤ ’ਚ ਫਸੇ ਸਨ, ਉਹ ਇਸ ਅਧਿਕਾਰੀ ਵੱਲੋਂ ਨਿਭਾਈ ਡਿਊਟੀ ’ਤੇ ਮਾਣ ਕਰਦੇ ਹਨ। ਉਹ ਅਤੇ ਪੰਜਾਬ ਦੀ ਬਚਾਓ ਟੀਮ ਦੇ ਹੋਰ ਮੈਂਬਰਾਂ ਨੇ ਸਰਕਾਰੀ ਦੀ ਨੁਮਾਇੰਦਗੀ ਕੀਤੀ ਹੈ ਅਤੇ ਇਸ ਸਬੰਧ ’ਚ ਅਸੀਂ ਮੰਨਦੇ ਹਾਂ ਕਿ ਜਿਹੜਾ ਨੁਕਸਾਨ ਉਨ੍ਹਾਂ ਦਾ ਹੋਇਆ ਹੈ, ਉਹ ਨੁਕਸਾਨ ਸਿੱਧਾ ਸਰਕਾਰ ਦਾ ਹੈ ਜਿਸ ਨੂੰ ਸਖ਼ਤੀ ਦੇ ਨਾਲ ਨਿਪਟਿਆ ਜਾਵੇਗਾ।
ਸ. ਬਾਦਲ ਨੇ ਹਰੇਕ ਨੂੰ ਉਤਰਾਖੰਡ ਵਿੱਚ ਵਾਪਰੇ ਮਾਨਵੀ ਅਤੇ ਰਾਸ਼ਟਰੀ ਦੁਖਾਂਤ ਨਾਲ ਸ਼ਾਂਤੀ ਅਤੇ ਹੌਂਸਲੇ ਨਾਲ ਨਿਪਟਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲਾਂ ਭਰੇ ਸਮੇਂ ਦੌਰਾਨ ਸਾਨੂੰ ਇੱਕ-ਦੂਜੇ ਲਈ ਸਮੱਸਿਆਵਾਂ ਪੈਦਾ ਕਰਨ ਦੀ ਥਾਂ ਮੋਢੇ ਨਾਲ ਮੋਢਾ ਲਾ ਕੇ ਇਸ ਸਮੱਸਿਆ ਨਾਲ ਨਿਪਟਣਾ ਚਾਹੀਦਾ ਹੈ ਅਤੇ ਇਹ ਸਮਾਂ ਸ਼ਾਂਤੀ, ਸਬਰ, ਸੰਤੋਖ ਅਤੇ ਆਪਸੀ ਮਿਲਵਰਤਣ ਦਾ ਹੈ ਜਿਸ ਤਰ੍ਹਾਂ ਕਿ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਹੈ।
ਸ. ਬਾਦਲ ਨੇ ਉਤਰਾਖੰਡ ਸਰਕਾਰ ਨੂੰ ਮੁੜ ਅਪੀਲ ਕੀਤੀ ਹੈ ਕਿ ਉਹ ਵੱਖ-ਵੱਖ ਰਾਜਾਂ ਦੇ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਸੁਰੱਖਿਆ ਪ੍ਰਦਾਨ ਕਰੇ ਤਾਂ ਜੋ ਰਾਹਤ ਅਤੇ ਮੁੜ ਵਸੇਬਾ ਕਾਰਜ ਬਿਨਾਂ ਕਿਸੇ ਰੁਕਾਵਟ ਤੋਂ ਹੋ ਸਕਣ। ਉਨ੍ਹਾਂ ਕਿਹਾ ਕਿ ਅਜਿਹੀ ਬਦਕਿਸਮਤ ਘਟਨਾ ਮੁੜ ਕੇ ਨਹੀਂ ਵਾਪਰੀ ਚਾਹੀਦੀ।

No comments: