jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 27 June 2013

ਰੰਗਰਲੀਆਂ ਮਨਾਉਦੇ ਹੋਏ ਦੋ ਜੋੜੇ ਕਾਬੂ ,

www.sabblok.blogspot.com

ਪੁਲਿਸ਼ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਿਮ ਨੌਜਵਾਨ ਲੜਕੇ-ਲੜਕੀਆਂ ਪੁਲਿਸ਼ ਪਾਰਟੀ ਨਾਲ।। (ਫੋਟੋ: ਡਿੰਪੀ ਸਟੂਡੀਓ)
ਰੰਗਰਲੀਆਂ ਮਨਾਉਦੇ ਹੋਏ ਦੋ ਜੋੜੇ ਕਾਬੂ
ਦੋਵੇਂ ਲੜਕੀਆਂ ਸਥਾਨਕ ਜਗ੍ਹਾ ਤੇ ਕਰਦੀਆਂ ਸਨ ਦੇਹ ਵਪਾਰ ਦਾ ਧੰਦਾ

 ਕੁੱਪ ਕਲਾਂ (ਸੁਖਵਿੰਦਰ ਡਿੰਪੀ) ਪਿੰਡ ਕੁੱਪ ਕਲਾਂ ਵਿਖੇ ਥਾਣਾ ਅਹਿਮਦਗੜ੍ਹ ਸਦਰ ਦੀ ਪੁਲਿਸ਼ ਨੇ ਛਾਪਾ ਮਾਰੀ ਕਰਕੇ ਦੋ ਨੌਜਵਾਨ ਲੜਕੀਆਂ ਨੂੰ ਦੋ ਲੜਕਿਆਂ ਸਮੇਤ ਦੇਹ ਵਪਾਰ ਦਾ ਧੰਦਾ ਕਰਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੀਆਂ ਗਈਆਂ ਲੜਕੀਆਂ ਮਨਦੀਪ ਕੌਰ ਅਤੇ ਉਸਦੀ ਭੈਣ ਗੁਰਜੀਤ ਕੌਰ, ਵਾਸੀ ਕੁੱਪ ਕਲਾਂ ਅਤੇ ਲੜਕਿਆਂ ਦੀ ਪਛਾਣ ਮੁਹੰਮਦ ਅਜਰ 'ਚਿੱਟਾ' ਪੁੱਤਰ ਮੁਹੰਮਦ ਅਸਰਫ 'ਭੋਲਾ' ਵਾਸੀ ਨੇੜੇ ਛੋਟਾ ਚੌਂਕ ਮਾਲੇਰਕੋਟਲਾ ਤੇ ਦੂਸਰੇ ਦੀ ਪਛਾਣ ਮੁਹੰਮਦ ਰਫੀ 'ਬੀਰਾ' ਪੁੱਤਰ ਰਹਿਮਦੀਨ 'ਰੰਗਸਾਜ' ਵਾਸੀ ਪੁਰਾਣਾ ਮਦਰੱਸਾ, ਕੱਚਾ ਦਰਵਾਜਾ, ਜਮਾਲਪੁਰਾ, ਮਾਲੇਰਕੋਟਲਾ ਵਜੋਂ ਹੋਈ ਹੈ। ਥਾਣਾ ਮੁਖੀ ਜਸਵੀਰ ਸਿੰਘ ਵੱਲੋਂ ਦਿਤੀ ਜਾਣਕਾਰੀ ਅਨੁਸਾਰ ਪੁਲਿਸ਼ ਨੇ ਗੁਪਤ ਸੂਚਨਾ ਦੇ ਅਧਾਰ ਤੇ ਮਹਿਲਾ ਪੁਲਿਸ਼ ਨੂੰ ਨਾਲ ਲੈ ਕੇ ਜਿੱਤਵਾਲ ਕਲਾਂ ਸੜਕ ਤੇ ਇੱਕ ਮਕਾਨ 'ਚ ਛਾਪਾ ਮਾਰੀ ਕੀਤੀ ਜਿਥੋਂ ਦੋ ਨੌਜਵਾਨ ਲੜਕੀਆਂ ਤੇ ਦੋ ਲੜਕਿਆਂ ਨੂੰ ਰੰਗਰਲੀਆਂ ਮਨਾਉਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ। ਗੁਪਤ ਸੂਚਨਾ ਦੇ ਅਧਾਰ ਤੇ ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਲੜਕੀਆਂ ਸਥਾਨਕ ਜਗ੍ਹਾ ਤੇ ਚਕਲਾ ਚਲਾਉਦੀਆਂ ਸਨ ਅਤੇ ਇਸ ਧੰਦੇ ਕਾਰਨ ਹੀ ਇਸੇ ਸਥਾਨ ਤੇ ਇਹਨਾਂ ਲੜਕੀਆਂ ਦੀ ਮਾਂ ਦਾ ਕਤਲ ਹੋ ਗਿਆ ਸੀ। ਥਾਣੇ ਦੇ ਮੁਖੀ ਅਨੁਸਾਰ ਇਨ੍ਹਾਂ ਲੜਕੀਆਂ ਦੀ ਗ੍ਰਿਫਤਾਰੀ ਨਾਲ ਪਿੰਡ ਵਾਸੀਆਂ ਵੱਲੋਂ ਸੁੱਖ ਦਾ ਸਾਹ ਲਿਆ ਗਿਆ ਹੈ। ਜਿਕਰਯੋਗ ਹੈ ਕਿ ਉਕਤ ਲੜਕੀ ਮਨਦੀਪ ਕੌਰ ਤੇ ਪਹਿਲਾਂ ਵੀ ਪਿੰਡ ਦੇ ਵਿਅਕਤੀ ਦੇ ਕਤਲ ਦੇ ਅਤੇ ਲੁੱਟਾਂ-ਖੋਹਾਂ ਦੇ ਕਈ ਮਾਮਲੇ ਦਰਜ ਹਨ। ਕਾਬੂ ਕੀਤੇ ਗਏ ਨੌਜਵਾਨ ਲੜਕੇ ਤੇ ਲੜਕੀਆਂ ਖਿਲਾਫ ਥਾਣਾ ਅਹਿਮਦਗੜ੍ਹ ਸਦਰ ਵਿਖੇ ਕੇਸ ਨੰ: 83 ਧਾਰਾ 3,4,5 ਇਮਰੈਲ ਟਰੈਫਿਕ ਐਕਟ 1956 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਥਿਤ ਦੋਸੀਆਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਅਗਲੀ ਕਾਰਵਾਈ ਸ਼ਰੂ ਕਰ ਦਿੱਤੀ ਹੈ। ਮਾਮਲੇ ਦੀ ਤਫਤੀਸ਼ ਏ. ਐੱਸ. ਆਈ. ਜਸਪਾਲ ਸਿੰਘ ਨੂੰ ਸੌਂਪੀ ਗਈ ਹੈ

No comments: