jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 22 June 2013

ਅਜੇ ਤਾਂ ਜਵਾਨੀ ਦੇ ਸਿਵੇ ਬਲਣ ਦੀ ਸ਼ੁਰੂਆਤ ਹੈ

www.sabblok.blogspot.com

View photo in message
ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545
ਪੰਜਾਬ ਵਿਚ ਗੈਰ ਸਰਕਾਰੀ ਅੰਕੜਿਆ ਮੁਤਾਬਕ ਲੱਖਾਂ ਦੀ ਗਿਣਤੀ ਵਿਚ ਨੌਜਵਾਨ ਬੇਰੁਜ਼ਗਾਰ ਹਨ ਜਿਨਾ  ਨੂੰ ਪੰਜਾਬ ਸਰਕਾਰ ਨਾਂ ਤਾਂ ਰੁਜ਼ਗਾਰ ਦੇ ਸਕੀ ਹੈ ਤੇ ਨਾਂ ਭਵਿੱਖ ਵਿਚ ਦੇਣ ਦੀ ਕੋਈ ਯੋਜਨਾਂ ਹੈ। ਸਵੈ ਰੁਜ਼ਗਾਰ ਦੀਆਂ ਸਕੀਮਾਂ ਵੀ ਭ੍ਰਿਸ਼ਟਾਚਾਰ ਦੀ ਭੇਂਟ ਚੜ• ਗਈਆਂ ਹਨ। ਹੁਣ ਤਾਂ ਵਿਦੇਸ਼ਾਂ ਦੇ ਰਸਤੇ ਵੀ ਬੰਦ ਹੋ ਗਏ ਹਨ। ਵਿਹਲੇ ਫਿਰਦੇ ਨੌਜਵਾਨ ਕਈ ਤਰਾਂ ਦੇ ਜੁਰਮਾਂ ਵਿਚ ਅਤੇ ਨਸ਼ਿਆਂ ਵਿਚ ਗਲਤਾਨ ਹੋ ਰਹੇ ਹਨ। ਬਲਾਤਕਾਰ ,ਲੁੱਟਾਂ ਖੋਹਾਂ ਇਸੇ ਕੜੀ ਦਾ ਹਿੱਸਾ ਹਨ। ਨੌਜਵਾਨ ਸ਼ਕਤੀ ਨੂੰ ਜੇਕਰ ਸਮੇਂ ਸਿਰ ਸੰਭਾਲ ਕੇ ਸਿੱਧੇ ਪਾਸੇ ਤੋਰਿਆ ਜਾਵੇ ਤਾਂ ਇਹ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਉਂਦੀ ਹੈ ਅਤੇ ਜੇਕਰ ਇਹ ਰਸਤੇ ਤੋਂ ਭਟਕ ਜਾਵੇ ਤਾਂ ਇਹ ਦੇਸ਼ ਲਈ ਕਈ ਸਮੱਸਿਆਵਾਂ ਪੈਦਾ ਕਰ ਦਿੰਦੀ ਹੈ। ਪੰਜਾਬ ਅੱਜ ਇਸ ਕਗਾਰ ਤੇ ਪਹੁੰਚਿਆ ਹੋਇਆ ਹੈ ਕਿ ਇੱਥੋਂ ਦੀ ਜਵਾਨੀ ਰਾਜਨੀਤਕ ਲੋਕਾਂ ਦੀਆਂ ਮਾੜੀਆਂ ਨੀਤਾਂ ਕਰਕੇ ਕੁਰਾਹੇ ਪੈ ਚੁੱਕੀ ਹੈ। pharmist
ਰੋਜ਼ਾਨਾਂ ਇਸ ਗੁਰੂਆਂ ਪੀਰਾਂ ਦੀ ਧਰਤੀ ਤੇ ਅਰਬਾਂ ਰੁਪਏ ਦਾ ਨਸ਼ਿਆਂ ਦਾ ਵਪਾਰ ਹੋ ਰਿਹਾ ਹੈ ਜਿਸਦੀ ਪੁਸ਼ਤ ਪਨਾਹੀਂ ਨੌਜਵਾਨਾਂ ਨੂੰ ਮੋਹਰਾ ਬਣਾਕੇ ਰਾਜਨੀਤਕ ਲੋਕ ਕਰ ਰਹੇ ਹਨ। ਨਸ਼ੇ ਵੇਚਣ ਵਾਲੇ ਵੀ ਨੌਜਵਾਨ ਹਨ ਅਤੇ ਖਾਣ ਵਾਲੇ ਵੀ। ਜਿਨ•ਾਂ ਦੇ ਬੱਚੇ ਇਸ ਦਲਦਲ ਵਿਚ ਧਸ ਚੁੱਕੇ ਹਨ ਉਨ•ਾਂ ਮਾਪਿਆਂ ਦਾ ਹਾਲ ਉਹ ਹੀ ਜਾਣਦੇ ਹਨ। ਰੋਜਾਨਾਂ ਪਿੰਡਾਂ ਸ਼ਹਿਰਾਂ ਵਿਚ ਮਾਪਿਆਂ ਦੀ ਬੁੱਢੇ ਵਾਰੇ ਡੰਗੋਰੀ ਬਣਨ ਵਾਲੇ ਪੁੱਤਰਾਂ ਦੀਆਂ ਲਾਸ਼ਾਂ ਬੁੱਢੇ ਮਾਪਿਆਂ ਦੇ ਮੋਢਿਆਂ ਤੇ ਸ਼ਮਸ਼ਾਨ ਘਾਟ ਵੱਲ ਜਾਂਦੀਆਂ ਵੇਖੀਆਂ ਜਾ ਸਕਦੀਆਂ ਹਨ। ਬੱਚਿਆਂ ਨੂੰ ਦੂਸਰੀ ਮਾਰ ਬੇਰਜ਼ਗਾਰੀ ਦੀ ਪੈ ਰਹੀ ਹੈ। ਹਰ ਚੰਗੇ ਤੋਂ ਚੰਗੇ ਵਿਸ਼ੇ ਦੀਆਂ ਡਿਗਰੀਆਂ ਹਾਸਲ ਕਰਨ ਵਾਲੇ ਨੌਜਵਾਨ ਬੱਚੇ ਮਾਪਿਆਂ ਦਾ ਪੜਾਈ  ਤੇ ਲੱਖਾਂ ਰੁਪਈਆ ਖਰਚ ਕਰਵਾਕੇ ਕੰਮ ਤੋਂ ਵਿਹਲੇ ਫਿਰ ਰਹੇ ਹਨ ਜੋ ਮਾਪਿਆਂ ਦਾ ਬੋਝ ਚੁੱਕਣ ਦੀ ਬਜਾਏ ਮਾਪਿਆਂ ਤੇ ਬੋਝ ਬਣੇ ਹੋਏ ਹਨ। ਇਨ੍ਨਾ  ਵਿਚੋਂ ਭਾਵੇਂ ਬਹੁਤੇ ਸਮਝਦਾਰ ਬੱਚੇ ਨਸ਼ਿਆਂ ਤੋਂ ਹਾਲ ਦੀ ਘੜੀ ਬਚੇ ਹਨ ਪਰ ਉਹ ਰੁਜ਼ਗਾਰ ਨਾ ਮਿਲਣ ਕਾਰਨ ਡਿਪਰੈਸ਼ਨ ਦਾ ਸ਼ਿਕਾਰ ਹਨ। ਡਿਪਰੈਸ਼ਨ ਮਨੁੱਖ ਨੂੰ ਪਹਿਲਾਂ ਨਸ਼ਿਆਂ ਅਤੇ ਫੇਰ ਮੌਤ ਦਾ ਰਸਤਾ ਵਿਖਾਉਂਦੀ ਹੈ। ਪਿਛਲੇ ਦਿਨੀ ਪੰਜਾਬ ਸਰਕਾਰ ਨੇ ਅਧਿਆਪਕ ਯੋਗਤਾ ਟੈਸਟ ਲਿਆ ਅਤੇ ਜਾਣ ਬੁੱਝਕੇ ਪੀ ਐਚ ਡੀ ਅਤੇ ਆਈ ਏ ਐਸ ਲੈਵਲ ਦਾ ਪੇਪਰ ਪਾਇਆ ਗਿਆ। ਜਿਸਦਾ ਨਤੀਜਾ ਆਉਣ ਤੇ ਲੱਖਾਂ ਵਿਚੋਂ ਸਿਰਫ 4-5 ਪ੍ਰਤੀਸ਼ਤ ਬੱਚੇ ਪਾਸ ਹੋਏ। ਇਸ ਨਤੀਜੇ ਤੋਂ ਬਾਅਦ ਇਨਾ  ਬੇਰੁਜ਼ਗਾਰ ਬੱਚਿਆਂ ਦੇ ਮਨ ਤੇ ਗਹਿਰਾ ਅਸਰ ਪਿਆ ਹੈ, ਖਾਸ ਕਰਕੇ ਲੜਕੀਆਂ ਤੇ ਜਿਨਾ  ਦਾ ਕਹਿਣਾ ਹੈ ਕਿ ਮਾਪਿਆਂ ਨੇ ਸਾਨੂੰ ਲੱਖਾਂ ਖਰਚਕੇ ਪੜਾਇਆ  ਹੁਣ ਨੌਕਰੀ ਮਿਲਣ ਦੀ ਆਸ ਨਹੀਂ । ਜੇਕਰ ਮਾਪੇ ਸ਼ਾਦੀ ਲਈ ਕਿਤੇ ਗੱਲ ਕਰਦੇ ਹਨ ਤਾਂ ਅੱਗੋਂ ਲੜਕੇ ਵਾਲੇ ਸਵਾਲ ਕਰਦੇ ਹਨ ਕਿ ਲੜਕੀ ਕੀ ਕਰਦੀ ਹੈ। ਬੇਰੁਜ਼ਗਾਰ ਸੁਣਕੇ ਰਿਸ਼ਤੇ ਤੋਂ ਜਵਾਬ ਮਿਲ ਜਾਂਦਾ ਹੈ। ਸਾਡੀ ਉਮਰ ਸ਼ਾਦੀ ਦੇ ਸਮੇਂ ਤੋਂ ਲੰਘ ਰਹੀ ਹੈ। ਸਾਡਾ ਦਿਲ ਕਰਦਾ ਹੈ ਕਿ ਅਸੀਂ ਖੁਦਕਸ਼ੀ ਕਰਕੇ ਮਾਪਿਆਂ ਦੇ ਸਿਰ ਦਾ ਬੋਝ ਲਾਹ ਦੇਈਏ। ਇਹ ਹਕੀਕਤ ਹੈ ਅਤੇ ਮੈਨੂੰ ਬਹੁਤ ਸਾਰੀਆਂ ਲੜਕੀਆਂ ਦੇ ਫੋਨ , ਮੇਰਾ ਕਈ ਅਖਬਾਰਾਂ ਵਿਚ ,' ਜਾਰੀ ਹੈਂ ਬੇਰੁਜ਼ਗਾਰਾਂ ਦੀ ਲੁੱਟ' ਆਰਟੀਕਲ ਛਪਣ ਤੋਂ ਬਾਅਦ  ਆਏ ਅਤੇ ਆਪਣਾ ਫੋਨ ਤੇ ਦੁੱਖ ਸੁਣਾਉਂਦੀਆਂ ਇਹ ਬੱਚੀਆਂ ਗੱਚ ਭਰ ਆਈਆਂ।pharmist jaswinder
 ਉਹ ਮੇਰੇ ਨਾਲ ਇਸ ਤਰਾਂ ਦੁੱਖ ਸਾਂਝਾ ਕਰ ਰਹੀਆਂ ਸਨ ਜਿਵੇਂ ਮੈਂ ਉਨਾ  ਲਈ ਉਨਾ  ਦੀਆਂ ਮੁਸ਼ਕਿਲਾਂ ਸੰਬੰਧੀ ਆਰਟੀਕਲ ਲਿਖਕੇ ਕੋਈ ਦੇਵਤਾ ਬਣਕੇ ਬਹੁੜਿਆ ਹੋਵਾਂ। ਅੱਜ ਜਸਵਿੰਦਰ ਸਿੰਘ ਨਾਂ ਦੇ ਮਾਪਿਆਂ ਦੇ ਇਕਲੌਤੇ ਲੜਕੇ ਜੋ ਠੇਕਾ ਆਧਾਰ ਤੇ ਨੌਕਰੀ ਕਰ ਰਿਹਾ ਸੀ, ਵੱਲੋਂ ਖੁਦਕਸ਼ੀ ਕਰਨ ਦੀ ਖਬਰ ਪੜ•ਕੇ ਮੈਂ ਅੱਜ ਇਹ ਆਰਟੀਕਲ ਲਿਖਣ ਲਈ ਮਜ਼ਬੂਰ ਹੋਇਆ ਹਾਂ ਅਤੇ ਸੋਚਾਂ ਵਿਚ ਪੈ ਗਿਆ ਹਾਂ ਕਿ ਵੁਹ ਤਾਂ ਫਿਰ ਵੀ 7000 ਦੀ ਨੋਕਰੀ ਕਰਦਾ ਸੀ, ਜਿਹੜੇ ਬਿਲਕੁੱਲ ਹੀ ਵਿਹਲੇ ਹਨ, ਉਨਾ  ਦਾ ਕੀ ਹਾਲ। ਮੈਂ ਆਪਣੀ ਇਸ ਲਿਖਤ  ਰਾਹੀਂ ਸਰਕਾਰ ਨੂੰ ਦੱਸਣ ਜਾ ਰਿਹਾ ਹਾਂ ਕਿ ਜਸਵਿੰਦਰ ਦਾ ਸਿਵਾ ਬਲਣ ਤੋਂ, ' ਅਜੇ ਤਾਂ ਜਵਾਨੀ ਦੇ ਸਿਵੇ ਬਲਣ ਦੀ ਸ਼ੁਰੂਆਤ ਹੈ' ਅਗਲੇ ਸਮੇਂ ਵਿਚ ਦੇਖੋਂਗੇ ਕਿ ਸਰਕਾਰ ਦੇ ਵਰਤਾਰੇ ਤੋਂ ਤੰਗ ਲੜਕੀਆਂ ਵੀ ਖੁਦਕਸ਼ੀਆਂ ਕਰਨਗੀਆਂ। ਆਪਣੀ ਰਾਜਨੀਤਕ ਨਸ਼ੇ ਦੀ ਨੀਂਦ ਤੋਂ ਜਾਗੋ। ਆਪਣੇ ਧੀਆਂ ਪੁੱਤਰਾਂ ਦਾ ਫਿਕਰ ਰੱਖਣ ਵਾਲਿਓ ਲੋਕਾਂ ਦੇ ਧੀਆਂ ਪੁੱਤਰਾਂ ਦਾ ਵੀ ਫਿਕਰ ਕਰੋ। ਦੁਖੀ ਮਾਪਿਆਂ ਤੇ ਦੁਖੀ ਬੇਰੁਜ਼ਗਾਰਾਂ ਦੀਆਂ ਆਂਦਰਾਂ ਤੁਹਾਨੂੰ ਬਹੁਤ ਬਦ ਦੁਆਵਾਂ ਦੇ ਰਹੀਆਂ ਹਨ।

No comments: