jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 29 June 2013

ਕਾਂਗਰਸੀ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ : ਰੱਖੜਾ

www.sabblok.blogspot.com
Photo: ਕਾਂਗਰਸੀ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ : ਰੱਖੜਾ

ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅੱਜ ਇਥੇ ਕਰਤਾਰ ਵਿਲ੍ਹਾ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸੀਆਂ ਨੂੰ ਪੰਚਾਇਤੀ ਚੋਣਾਂ ਵਿਚ ਧੱਕੇਸ਼ਾਹੀ ਬਾਰੇ ਬਿਆਨ ਦੇਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧੱਕੇਸ਼ਾਹੀ ਅਤੇ ਗੁੰਡਾਗਰਦੀ ਕਰਨਾ ਕਾਂਗਰਸੀਆਂ ਦੀ ਫਿਤਰਤ ਹੈ, ਜਦੋਂ ਕਿ ਅਕਾਲੀ-ਭਾਜਪਾ ਗਠਜੋੜ ਤਾਂ ਲੋਕਾਂ ਦਾ ਦਿਲ ਜਿੱਤ ਕੇ ਹੀ ਚੋਣ ਜਿੱਤਦਾ ਹੈ। ਇਹੀ ਵਜ੍ਹਾ ਹੈ ਕਿ ਪੰਜਾਬ ਦੇ ਲੋਕ ਲਗਾਤਾਰ ਕਾਂਗਰਸ ਨੂੰ ਕਰਾਰੀ ਹਾਰ ਦੇ ਕੇ ਅਕਾਲੀ ਦਲ ਨੂੰ ਪੰਜਾਬ ਦੀ ਸੱਤਾ ਸੌਂਪਦੇ ਆ ਰਹੇ ਹਨ।
ਪੱਤਰਕਾਰਾਂ ਦੇ ਸਾਹਮਣੇ ਸਰਬਸੰਮਤੀ ਨਾਲ ਚੁਣੀਆਂ ਗਈਆਂ ਕਈ ਪੰਚਾਇਤਾਂ ਨੂੰ ਪੇਸ਼ ਕਰਦੇ ਹੋਏ ਰੱਖੜਾ ਨੇ ਕਿਹਾ ਕਿ ਕੋਈ ਵੀ ਸਰਬਸੰਮਤੀ ਵਾਲੇ ਪਿੰਡਾਂ ਵਿਚ ਜਾ ਕੇ ਪੁੱਛ ਸਕਦਾ ਹੈ ਕਿ ਉਥੇ ਪਿੰਡਾਂ ਦੇ ਲੋਕਾਂ ਨੇ ਸਰਬਸੰਮਤੀ ਕੀਤੀ ਹੈ ਜਾਂ ਨਹੀਂ। ਕੈਬਨਿਟ ਮੰਤਰੀ ਰੱਖੜਾ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਪੰਜਾਬ ਦੇ 1800 ਤੋਂ ਵੱਧ ਸਰਪੰਚ ਅਤੇ 23 ਹਜ਼ਾਰ ਤੋਂ ਵੱਧ ਪੰਚ ਸਰਬਸੰਮਤੀ ਨਾਲ ਬਣਾ ਕੇ ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਇਤਿਹਾਸਕ ਕਦਮ ਚੁੱਕਿਆ ਹੈ, ਜਦੋਂ ਕਿ ਕਾਂਗਰਸ ਪਾਰਟੀ ਸਰਬਸੰਮਤੀ 'ਤੇ ਕਿੰਤੂ-ਪ੍ਰੰਤੂ ਕਰਕੇ ਪੰਜਾਬੀਆਂ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਕੋਝੀਆਂ ਸਾਜ਼ਿਸ਼ਾਂ ਰਚ ਰਹੀ ਹੈ, ਜਿਸ ਨੂੰ ਪੰਜਾਬ ਦੇ ਲੋਕ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕਰਨਗੇ। 
ਰੱਖੜਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤਾਂ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਵਿਚ ਵੀ ਦਖਲਅੰਦਾਜ਼ੀ ਨਹੀਂ ਕੀਤੀ ਸੀ। ਉਪ ਮੁੱਖ ਮੰਤਰੀ ਕਿਸੇ ਵੀ ਚੋਣ ਰੈਲੀ ਨੂੰ ਸੰਬੋਧਨ ਕਰਨ ਨਹੀਂ ਗਏ ਜਦੋਂ ਕਿ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਜਗ੍ਹਾ-ਜਗ੍ਹਾ 'ਤੇ ਗਏ ਪਰ ਪੰਜਾਬ ਦੇ ਲੋਕਾਂ ਨੇ ਫਿਰ ਵੀ ਕਾਂਗਰਸ ਨੂੰ ਮੂੰਹ ਨਹੀਂ ਲਾਇਆ ਅਤੇ 98 ਫੀਸਦੀ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਸੀਟਾਂ ਅਕਾਲੀ-ਭਾਜਪਾ ਗਠਜੋੜ ਦੀ ਝੋਲੀ ਵਿਚ ਪਈਆਂ। ਰੱਖੜਾ ਨੇ ਦੋਸ਼ ਲਾਉਣ ਵਾਲੇ ਕਾਂਗਰਸੀਆਂ ਨੂੰ ਕਿਹਾ ਕਿ ਉਨ੍ਹਾਂ ਦਾ ਸਮਾਂ ਹੁਣ ਖਤਮ ਹੋ ਗਿਆ ਹੈ। ਇਸ ਲਈ ਉਹ 25 ਸਾਲ ਘਰ ਬੈਠਣ। ਦੇਸ਼ ਦੀ ਜਨਤਾ ਜਲਦੀ ਹੀ ਕੇਂਦਰ ਦੀ ਕਾਂਗਰਸ ਨੂੰ ਵੀ ਪੰਜਾਬ ਦੇ ਕਾਂਗਰਸੀਆਂ ਵਾਂਗ ਘਰ ਬਿਠਾ ਦੇਵੇਗੀ।   ਇਸ ਮੌਕੇ ਰਣਧੀਰ ਸਿੰਘ ਰੱਖੜਾ, ਪ੍ਰੋ. ਬਲਦੇਵ ਸਿੰਘ ਬਲੂਆਣਾ, ਕਪੂਰ ਚੰਦ ਬਾਂਸਲ ਪ੍ਰਧਾਨ ਨਗਰ ਕੌਂਸਲ ਸਮਾਣਾ, ਅਸ਼ੋਕ ਮੌਦਗਿਲ, ਤਰਲੋਚਨ ਰੱਖੜਾ, ਜਸਪਾਲ ਕਲਿਆਣ ਮੈਂਬਰ ਜ਼ਿਲਾ ਪ੍ਰੀਸ਼ਦ, ਇੰਦਰਜੀਤ ਰੱਖੜਾ, ਮੇਜਰ ਮੂੰਡਖੇੜਾ, ਕੌਂਸਲਰ ਜਸਪਾਲ ਬਿੱਟੂ ਚੱਠਾ, ਕੌਂਸਲਰ ਰਜਿੰਦਰ ਵਿਰਕ, ਕੌਂਸਲਰ ਪਰਮਜੀਤ ਪੰਮਾ, ਜਸਵੰਤ ਟਿਵਾਣਾ ਸਾਬਕਾ ਕੌਂਸਲਰ, ਜਸਵਿੰਦਰ ਚੀਮਾ ਸਿਆਸੀ ਸਲਾਹਕਾਰ, ਗੁਰਜੰਟ ਚਲੈਲਾ, ਮਲਕੀਤ ਡਕਾਲਾ, ਰਤਨ ਖੇੜਕੀ, ਰਣਧੀਰ ਭੈਣੀ, ਨੈਬ ਡਕਾਲਾ, ਸੁਖਜੀਤ ਸਿੰਘ ਬਘੌਰਾ, ਦਰਸ਼ਨ ਕੁਲਬੁਰਛਾਂ, ਸੁਖਜਿੰਦਰ ਸਿੰਘ ਰਾਣਾ ਸੇਖੋਂ ਸਮਾਣਾ, ਤਰਸੇਮ ਲਾਲ ਭੋਲਾ ਗਾਜ਼ੀਪੁਰ ਆਦਿ ਵੀ ਹਾਜ਼ਰ ਸਨ। 

No comments: