www.sabblok.blogspot.com
ਮਿਸ਼ਨ ਪੂਰਾ ਕਰਕੇ ਵਾਪਸ ਮੁੜੇ ਕਾਹਨ ਸਿੰਘ ਪਨੂੰ
ਉੱਤਰਾਖੰਡ 'ਚ ਫਸੇ 4500 ਯਾਤਰੀ ਘਰਾਂ ਤੱਕ ਸਹੀ ਸਲਾਮਤ ਪਹੁੰਚਾਏ
ਚੰਡੀਗੜ (ਪਰਾਸ਼ਰ)-ਪੰਜਾਬ ਦੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਕਾਹਨ ਸਿੰਘ ਪੰਨੂ ਨੇ ਕਿਹਾ ਹੈ ਕਿ ਉਹ ਪੰਜਾਬ ਸਰਕਾਰ ਵਲੋਂ ਨਿਰਧਾਰਿਤ ਕੀਤੇ ਗਏ ਉੱਤਰਾਖੰਡ 'ਚ ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਗਏ ਲੋਕਾਂ ਨੂੰ ਸਹੀ ਸਲਾਮਤ ਘਰ ਪਹੁੰਚਾਉਣ ਦੇ ਮਿਸ਼ਨ ਨੂੰ ਪੂਰਾ ਕਰਨ 'ਚ ਸਫਲ ਰਹੇ ਹਨ। ਪਹਾੜੀ ਰਾਜ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਵੱਖ-ਵੱਖ ਥਾਵਾਂ 'ਤੇ ਫਸੇ ਲਗਭਗ 4500 ਯਾਤਰੀਆਂ ਨੂੰ ਦੁੱਖ ਤਾਂ ਝੱਲਣੇ ਪਏ ਪਰ ਉਨ੍ਹਾਂ ਨੂੰ ਕੋਈ ਸਰੀਰਕ ਨੁਕਸਾਨ ਨਹੀਂ ਪਹੁੰਚਣ ਦਿੱਤਾ ਗਿਆ। ਉੱਤਰਾਖੰਡ 'ਚ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਰਾਹਤ ਅਤੇ ਬਚਾਅ ਕਾਰਜਾਂ ਦਾ ਲਗਭਗ 10 ਦਿਨਾਂ ਤੱਕ ਸੰਚਾਲਨ ਕਰਨ ਮਗਰੋਂ ਪੰਨੂ ਬੀਤੀ ਦੇਰ ਰਾਤ ਚੰਡੀਗÎੜ੍ਹ ਮੁੜ ਆਏ। ਅੱਜ ਆਪਣੇ ਦਫਤਰ 'ਚ ਪਹਿਲਾਂ ਵਾਂਗ ਉਨ੍ਹਾਂ ਨੇ ਸਾਰਾ ਦਿਨ ਕੰਮ ਕੀਤਾ। 'ਜਗ ਬਾਣੀ' ਨਾਲ ਇਕ ਵਿਸ਼ੇਸ਼ ਮੁਲਾਕਾਤ 'ਚ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਆਦੇਸ਼ ਮੁਤਾਬਕ ਪੰਜਾਬ ਦੀ ਟੀਮ ਨੇ ਉੱਤਰਾਖੰਡ 'ਚ ਹੇਮਕੁੰਟ ਸਾਹਿਬ ਯਾਤਰਾ 'ਤੇ ਗਏ ਲੋਕਾਂ ਨੂੰ ਵੱਖ-ਵੱਖ ਥਾਵਾਂ ਤੋਂ ਕੱਢਣ 'ਚ ਪੂਰੀ ਕੋਸ਼ਿਸ਼ ਕੀਤੀ ਅਤੇ ਸੁਰੱਖਿਆ ਬਲਾਂ ਅਤੇ ਉੱਤਰਾਖੰਡ ਸਰਕਾਰ ਦੇ ਸਹਿਯੋਗ ਨਾਲ ਲਗਭਗ ਸਾਰੇ 4500 ਯਾਤਰੀਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ 'ਚ ਸਫਲ ਰਹੇ। ਕਿਸੇ ਯਾਤਰੀ ਨੂੰ ਕਿਤੇ ਕੋਈ ਝਰੀਟ ਵੀ ਨਹੀਂ ਆਈ।
ਉਨ੍ਹਾਂ 'ਤੇ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਪਨੂੰ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਦਾ ਕਿਸੇ ਨਾਲ ਕੋਈ ਹਿਰਖ ਹੈ ਅਤੇ ਨਾ ਹੀ ਕੋਈ ਦੁਸ਼ਮਣੀ। ਇਸ ਲਈ ਉਹ ਆਪਣੇ ਉੱਪਰ ਗੋਬਿੰਦਘਾਟ 'ਚ ਹੋਏ ਹਮਲੇ ਲਈ ਕਿਸੇ ਵਿਅਕਤੀ ਵਿਸ਼ੇਸ਼ ਨੂੰ ਦੋਸ਼ੀ ਨਹੀਂ ਮੰਨਦੇ। ਉਨ੍ਹਾਂ ਮੁਤਾਬਿਕ ਇਹ ਘਟਨਾ ਅਚਾਨਕ ਐਤਵਾਰ ਨੂੰ ਗੋਬਿੰਦਘਾਟ ਤੇ ਗੋਬਿੰਦਧਾਮ ਵਿਚਕਾਰ ਹੋਈ ਜਿਥੇ ਲਗਭਗ 450 ਦੇ ਕਰੀਬ ਯਾਤਰੀ ਫਸੇ ਸਨ। ਜਦੋਂ ਉਨ੍ਹਾਂ ਨੂੰ ਇਸ ਬਾਰੇ ਸੂਚਨਾ ਪ੍ਰਾਪਤ ਹੋਈ ਤਾਂ ਉਹ ਤੁਰੰਤ ਹੀ ਗੋਬਿੰਦਘਾਟ ਪਹੁੰਚੇ ਤੇ ਘਬਰਾਏ ਹੋਏ ਯਾਤਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਲੱਗੇ ਕਿਉਂਕਿ ਮੌਸਮ ਵਿਭਾਗ ਵੱਲੋਂ ਆਉਂਦੇ ਦੋ-ਤਿੰਨ ਦਿਨਾਂ 'ਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਸੀ।
ਪਨੂੰ ਨੇ ਕਿਹਾ ਕਿ ਰਿਲੀਫ ਅਤੇ ਰੈਸਕਿਊ ਮਿਸ਼ਨ ਦੇ ਨਿਯਮਾਂ ਮੁਤਾਬਿਕ ਸਭ ਤੋਂ ਪਹਿਲਾਂ ਬੀਮਾਰ, ਬਜ਼ੁਰਗਾਂ ਅਤੇ ਬੱਚਿਆਂ ਤੇ ਮਹਿਲਾਵਾਂ ਨੂੰ ਮਦਦ ਪ੍ਰਦਾਨ ਕੀਤੀ ਜਾਂਦੀ ਹੈ ਪਰ ਕਈ ਨੌਜਵਾਨ ਯਾਤਰੀ ਇਸੇ ਗੱਲ 'ਤੇ ਜ਼ੋਰ ਦੇ ਰਹੇ ਸਨ ਕਿ ਉਨ੍ਹਾਂ ਨੂੰ ਤੁਰੰਤ ਹੈਲੀਕਾਪਟਰ ਜ਼ਰੀਏ ਉਥੋਂ ਕੱਢੇ ਜਾਣ ਦਾ ਪ੍ਰਬੰਧ ਕੀਤਾ ਜਾਏ।
ਪਨੂੰ ਨੇ ਕਿਹਾ ਕਿ ਐਮਰਜੈਂਸੀ ਹਾਲਤ 'ਚ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲ ਰਹੀਆਂ ਸਨ। ਇਨ੍ਹਾਂ 'ਚ ਕਈ ਉਨ੍ਹਾਂ ਨਾਲ ਸੰਬੰਧਿਤ ਸਨ। ਕਦੇ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੇ ਯਾਤਰੀਆਂ ਨਾਲ ਮਾੜਾ ਵਿਵਹਾਰ ਕੀਤਾ ਹੈ, ਕਦੇ ਇਹ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੇ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ ਹੈ ਅਤੇ ਕਦੇ ਇਹ ਕਿ ਉਹ ਆਪਣੇ ਨਾਲ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਡੀ. ਆਈ. ਜੀ. ਖੂਬੀ ਰਾਮ ਨਾਲ ਉਲਝ ਗਏ ਹਨ। ਇਹ ਸਾਰੀਆਂ ਅਫਵਾਹਾਂ ਬੇਬੁਨਿਆਦ ਹਨ ਕਿਉਂਕਿ ਦੇਹਰਾਦੂਨ ਪਹੁੰਚਣ ਮਗਰੋਂ ਉਹ ਖੂਬੀ ਰਾਮ ਨਾਲ ਮਿਲ ਹੀ ਨਹੀਂ ਸਕੇ।
ਕਾਂਗਰਸ ਵਲੋਂ ਪਨੂੰ 'ਤੇ ਹੋਏ ਹਮਲੇ ਪਿੱਛੇ 'ਡੂੰਘੀ ਸਾਜ਼ਿਸ਼' ਦਾ ਪਰਦਾਫਾਸ਼ ਕਰਨ ਲਈ ਨਿਰਪੱਖ ਜਾਂਚ ਦੀ ਮੰਗ
ਮਲੂਕਾ ਦੇ ਸਮਰਥਕਾਂ ਦਾ ਹਮਲੇ 'ਚ ਹੱਥ
ਪੰਜਾਬ ਕਾਂਗਰਸ ਨੇ ਆਈ. ਏ. ਐੱਸ. ਅਧਿਕਾਰੀ ਕਾਹਨ ਸਿੰਘ ਪਨੂੰ 'ਤੇ ਹੋਏ ਹਮਲੇ ਪਿੱਛੇ ਡੂੰਘੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਇਕ ਆਜ਼ਾਦ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਅੱਜ ਇਥੇ ਜਾਰੀ ਇਕ ਬਿਆਨ 'ਚ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਭ੍ਰਿਸ਼ਟ ਘੋਟਾਲਿਆਂ ਨੂੰ ਨੰਗਾ ਕਰਨ ਲਈ ਪਨੂੰ ਸਿੱਖਿਆ ਮੰਤਰੀ ਦੀ ਅੱਖਾਂ 'ਚ ਰੜਕ ਰਹੇ ਸਨ ਇਸ ਲਈ ਸੰਭਵ ਹੈ ਕਿ ਸਿੱਖਿਆ ਮੰਤਰੀ ਦੇ ਕੱਟੜ ਸਮਰਥਕ ਜੋ ਫਸੇ ਹੋਏ ਸ਼ਰਧਾਲੂਆਂ ਦਾ ਹਿੱਸਾ ਹੋਣ, ਨੇ ਬਦਲਾ ਲੈਣ ਜਾਂ ਆਪਣੇ ਸਿਆਸੀ ਆਕਾ ਨੂੰ ਖੁਸ਼ ਕਰਨ ਲਈ ਇਹ ਹਮਲਾ ਕੀਤਾ ਹੋਵੇ। ਸਿੱਖਿਆ ਮੰਤਰੀ ਦੇ ਜੱਦੀ ਪਿੰਡ ਜ਼ਿਲਾ ਬਠਿੰਡਾ ਦੇ ਵਸਨੀਕ ਵਲੋਂ ਇਸ ਸਾਰੀ ਘਟਨਾ ਦਾ ਵੀਡੀਓ ਬਣਾਉਣਾ ਇਸ ਸ਼ੱਕ ਨੂੰ ਹੋਰ ਪੁਖਤਾ ਕਰਦਾ ਹੈ। ਖਹਿਰਾ ਨੇ ਕਿਹਾ ਕਿ ਪਿੰਡ ਬਾਲਿਆਂਵਾਲੀ, ਜੋ ਰਾਮਪੁਰਾ ਫੂਲ ਤੋਂ 8 ਕਿਲੋਮੀਟਰ ਦੀ ਦੂਰੀ 'ਤੇ ਹੈ, ਦੇ ਦੋ ਕੱਟੜ ਅਕਾਲੀ ਵਰਕਰਾਂ ਨੇ ਪਨੂੰ 'ਤੇ ਹੋਏ ਹਮਲੇ 'ਚ ਵੱਡੀ ਭੂਮਿਕਾ ਨਿਭਾਈ ਹੈ।
ਪਨੂੰ ਮਾਮਲੇ 'ਚ ਆਈ. ਜੀ. ਕਾਲੜਾ ਦੀ ਅਗਵਾਈ 'ਚ ਜਾਂਚ ਟੀਮ ਗਠਿਤ
ਮੁੱਖ ਮੰਤਰੀ ਦੀਆਂ ਹਦਾਇਤਾਂ 'ਤੇ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਕਾਹਨ ਸਿੰਘ ਪਨੂੰ 'ਤੇ ਹੋਏ ਹਮਲੇ ਦੀ ਘਟਨਾ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕਰ ਦਿੱਤਾ ਹੈ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਆਈ. ਜੀ. ਸੁਰੱਖਿਆ ਸੰਜੀਵ ਕਾਲੜਾ ਦੀ ਦੇਖ-ਰੇਖ ਹੇਠ ਕੰਮ ਕਰੇਗੀ, ਜਿਨ੍ਹਾਂ ਤੋਂ ਇਲਾਵਾ ਇਸ ਵਿਚ ਡੀ. ਆਈ. ਜੀ. ਗੌਤਮ ਚੀਮਾ, ਜੋ ਪਹਿਲਾਂ ਹੀ ਡੀ. ਜੀ. ਪੀ. ਦੇ ਹੁਕਮਾਂ ਹੇਠ ਐਤਵਾਰ ਤੋਂ ਗੋਬਿੰਦਘਾਟ ਵਿਖੇ ਇਸ ਮੰਦਭਾਗੀ ਘਟਨਾ ਦੀ ਮੁੱਢਲੀ ਜਾਂਚ ਕਰਨ ਲਈ ਗਏ ਹੋਏ ਹਨ, ਡੀ. ਆਈ. ਸਾਈਬਰ ਅਪਰਾਧ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਐੱਸ. ਐੱਸ. ਪੀ. ਮੋਹਾਲੀ ਗੁਰਪ੍ਰੀਤ ਸਿੰਘ ਭੁੱਲਰ ਸ਼ਾਮਲ ਹਨ।
ਮੁੱਖ ਮੰਤਰੀ ਨੇ ਏ. ਡੀ. ਜੀ. ਪੀ. ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਟੀਮ ਦੀ ਜਾਂਚ 'ਤੇ ਆਧਾਰਿਤ ਉਤਰਾਖੰਡ ਅਥਾਰਟੀ ਨਾਲ ਰਾਬਤਾ ਕਾਇਮ ਕਰੇ ਤਾਂ ਜੋ ਇਸ ਘਟਨਾ ਵਿਚ ਜ਼ਿੰਮੇਵਾਰ ਦੋਸ਼ੀਆਂ ਵਿਰੁੱਧ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਹੇਠ ਐੱਫ. ਆਈ. ਆਰ. ਦਰਜ ਕਰਵਾਈ ਜਾ ਸਕੇ। ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਢਲੀਆਂ ਰਿਪੋਰਟਾਂ ਮੁਤਾਬਕ ਹੁਣ ਤੱਕ ਦੋ ਵਿਅਕਤੀਆਂ ਦੀ ਸ਼ਨਾਖਤ ਹੋ ਚੁੱਕੀ ਹੈ। ਇਸ ਦੌਰਾਨ ਇਸ ਹਮਲੇ ਵਿਚ ਸ਼ਾਮਲ ਦੋਸ਼ੀਆਂ ਖਿਲਾਫ਼ ਮੋਹਾਲੀ ਪੁਲਸ ਥਾਣੇ ਵਿਚ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਵਿਚ ਆਈ. ਪੀ. ਸੀ. ਦੀ ਧਾਰਾ 295-ਏ ਅਤੇ ਸਾਈਬਰ ਅਪਰਾਧ ਖਿਲਾਫ਼ ਆਈ. ਟੀ. ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ।

No comments:
Post a Comment