www.sabblok.blogspot.com
ਘਰੋਂ ਭਜਾ ਕੇ ਕੁੜੀ ਨੂੰ ਮੁੰਡਾ ਰੱਖਦਾ ਹੈ ਆਪਣੇ ਕੋਲ ਪੂਰਾ ਇੱਕ ਸਾਲ
ਮਲੋਟ, 21 ਜੂਨ (ਰਾਜਵਿੰਦਰਪਾਲ ਸਿੰਘ) ਕਿਸੇ ਘਰ ਦੀ ਧੀ ਵਿਆਹ ਤੋਂ ਪਹਿਲਾਂ ਮਾਪਿਆਂ
ਅਤੇ ਬਾਅਦ ਵਿਚ ਸੋਹੁਰਿਆਂ ਦੇ ਘਰ ਦੀ ਇੱਜਤ ਹੁੰਦੀ ਹੈ। ਬੇਗਾਨੇ ਘਰ ਤੋਰਨ ਤੋਂ ਪਹਿਲਾਂ
ਹਰ ਲੜਕੀ ਦੇ ਮਾਂਪਿਆਂ ਨੂੰ ਇਹ ਚਿੰਤਾ ਹਮੇਸ਼ਾਂ ਵੱਢ ਵੱਢ ਖਾਂਦੀ ਰਹਿੰਦੀ ਹੈ ਕਿ ਉਸ ਦੀ
ਬੱਚੀ ਕਿਤੇ ਕੋਈ ਗਲਤੀ ਕਰਕੇ ਉਹਨਾਂ ਦੇ ਖਾਨਦਾਨ ਨੂੰ ਕਿਤੇ ਨੀਵਾਂ ਨਾ ਵਿਖਾ ਦੇਵੇ। ਕੋਈ
ਅਜੇਹਾ ਕੰਮ ਨਾ ਕਰ ਬੈਠੇ ਕਿ ਉਸਦੇ ਬਾਪ ਦੀ ਪੱਗ ਮਿੱਟੀ ’ਚ ਰੁਲ ਜੇ। ਇਸ ਲਈ ਭਰਾਤ ਵਰਸ਼
ਦੇ ਹਰ ਘਰ ਵਿਚ ਬੱਚਿਆਂ ਨੂੰ ਮਾਪਿਆਂ ਵਲੋਂ ਅਜੇਹੇ ਸੰਸਕਾਰ ਦਿੱਤੇ ਜਾਂਦੇ ਹਨ ਕਿ ਉਹ
ਸਮਾਜ ਦੀ ਊਂਚ ਨੀਚ ਤੋਂ ਜਾਣੂ ਰਹਿਣ। ਅਜੌਕੇ ਸਮੇਂ ਵਿਚ ਜਦ ਭਾਰਤ ਵਿਚ ਪਛੱਮੀਂ ਕਲਚਰ ਦਾ
ਪ੍ਰਭਾਵ ਹਰੇਕ ਨੂੰ ਜਕੜੀ ਬੈਠਾ ਹੈ ਹਰ ਉਸ ਪਰਿਵਾਰ ਨੂੰ ਜਿਨ•ਾਂ ਘਰ ਧੀਆਂ ਹੁੰਦੀਆਂ
ਨੇ, ਇਹ ਚਿੰਤਾ ਬਣੀ ਰਹਿੰਦੀ ਹੈ ਕਿ ਕਿਤੇ ਉਹਨਾਂ ਦੀ ਬੱਚੀ ਪੱਛਮੀ ਪ੍ਰਭਾਵ ਹੇਠ ਆਪਣੇ
ਸੰਸਕਾਰਾਂ ਨੂੰ ਭੁਲਦੀ ਹੋਈ ਗਲਤ ਰਾਸਤੇ ’ਤੇ ਨਾ ਤੁਰ ਪਏ। ਬੇਸ਼ੱਕ ਅੱਜ ਦਾ ਸਮਾਜ ਕਿਨ•ਾਂ
ਵੀ ਪੜਿਆ ਲਿਖਿਆ ਹੋ ਗਿਆ ਹੋਵੇ ਪਰ ਅੱਜ ਵੀ ਕਿਸੇ ਘਰ ਵਿਚ ਉਸ ਵਕਤ ਤਲਖ਼ੀ ਵਾਲਾ ਮਹੋਲ
ਬਣ ਜਾਂਦਾ ਹੈ ਜਦ ਕਿਤੇ ਮਾਪਿਆਂ ਨੂੰ ਇਹ ਪਤਾ ਲੱਗੇ ਕਿ ਉਹਨਾਂ ਦੀ ਧੀ ਕਿਸੇ ਲੜਕੇ ਨਾਲ
ਪਿਆਰ ਕਰਦੀ ਹੈ। ਉਸ ਵਕਤ ਹਲਾਤ ਹੋਰ ਵੀ ਸ਼ਰਮਨਾਕ ਹੀ ਨਹੀਂ ਬਲਕਿ ਵੀ ਖਤਰਨਾਕ ਹੋ ਜਾਂਦੇ
ਹਨ ਜਦ ਉਹਨਾਂ ਨੂੰ ਇਹ ਪਤਾ ਲੱਗਾ ਹੈ ਕਿ ਉਹਨਾਂ ਦੇ ਘਰ ਦੀ ਇੱਜਤ ਸਾਰੀਆਂ ਮਰਿਆਦਾਵਾਂ
ਨੂੰ ਤੋੜਦੀ ਹੋਈ ਉਹਨਾਂ ਦੀ ਪੱਗ ਪੈਰਾਂ ’ਚ ਰੋਲ ਆਈ ਹੈ। ਗੱਲ ਮਰਨ ਮਰਾਨ ਤੱਕ ਹੋ ਜਾਂਦੀ
ਹੈ। ਬੇਸ਼ੱਕ ਕਈ ਵਾਰ ਅਜੇਹੇ ਮਾਮਲਿਆਂ ਵਿਚ ਪੰਚਾਇਤ ਵਲੋਂ ਦਬਾਅ ਆਦਿ ਪਾ ਕੇ ਉਹਨਾਂ
ਬੱਚਿਆਂ ਦੀ ਸ਼ਾਦੀ ਕਰਵਾ ਦਿੱਤੀ ਜਾਂਦੀ ਹੈ ਪਰ ਮਾਪਿਆਂ ਦੀ ਨਜਰ ’ਚ ਅਜੇਹੇ ਬੱਚਿਆਂ ਲਈ
ਪਹਿਲਾਂ ਵਰਗੇ ਪਿਆਰ ਦੁਲਾਰ ਦੀ ਕਮੀ ਹਮੇਸ਼ਾਂ ਖੜਕਦੀ ਰਹਿੰਦੀ ਹੈ। ਪਰ ਹੈਰਾਨੀ ਵਲ ਗੱਲ
ਹੈ ਕਿ ਸੰਸਕ੍ਰਿਤੀ ਦੀਆਂ ਦੁਆਹੀਆਂ ਦੇਣ ਵਾਲੇ ਭਾਰਤ ਵਿਚ ਇੱਕ ਅਜੇਹਾ ਇਲਾਕਾ ਵੀ ਹੈ
ਜਿੱਥੋਂ ਦੇ ਲੋਕਾਂ ਵਿਚ ਲੜਕੀ ਨੂੰ ਵਿਆਹ ਤੋਂ ਪਹਿਲਾਂ ਕੁਆਰੀ ਲੜਕੀ ਦਾ ਮਾਂ ਬਨਣਾ
ਲਾਜ਼ਮੀ ਮੰਨਿਆਂ ਜਾਂਦਾ ਹੈ। ਅਗਰ ਉਹ ਲੜਕੀ ਇਸ ਵਿਚ ਅਸਫ਼ਲ ਰਹਿੰਦੀ ਹੈ ਤਾਂ ਉਸ ਨੂੰ ਵਿਆਹ
ਦੇ ਯੋਗ ਹੀ ਨਹੀਂ ਮੰਨਿਆਂ ਜਾਂਦਾ। ਦਰਅਸਲ ਉਸ ਸਮਾਜ ਅੰਦਰ ਵਿਆਹ ਦੇ ਯੋਗ ਸਮਝਣ ਲਈ
ਮਾਪਦੰਡ ਹੀ ਇਸ ਪੰਰਪਰਾਂ ਨੂੰ ਮਨਿਆਂ ਜਾਂਦਾ ਹੈ। ਇਹ ਅਜੀਬੋ ਗਰੀਬ ਸਮਾਜ ਭਾਰਤ ਵਿਚ ਹੀ
ਝਾਰਖੰਡ ਦੇ ਸਰਹੱਦੀ ਇਲਾਕੇ ਬੰਗਾਲ ਸੂਬੇ ’ਚ ਜਲਪਾਈਗੁੜੀ ਦੇ ਟੋਟੋਪਾੜਾ ’ਚ ਰਹਿਣ ਵਾਲੀ
ਜਨਜਾਤੀ ‘ਟੋਟੋ’ ਦਾ ਭਾਈਚਾਰਾ ਹੈ। ਇਸ ਭਾਈਚਾਰੇ ਵਿਚ ਕੁਆਰੇ ਮੁੰਡੇ ਅਤੇ ਕੁਆਰੀ ਕੁੜੀ
ਨੂੰ ਵਿਆਹ ਕਰਾਉਣ ਤੋਂ ਪਹਿਲਾਂ ਇੱਕ ਸਾਲ ਤੱਕ ਇੱਕਠਿਆਂ ਰਹਿ ਕੇ ਬੱਚਾ ਪੈਦਾ ਕਰਨਾ
ਹੁੰਦਾ ਹੈ। ਜੇਕਰ ਉਹ ਅਜੇਹਾ ਕਰ ਪਾਂਦੇ ਹਨ ਤਾਂ ਉਹਨਾਂ ਨੂੰ ਵਿਆਹ ਦੀ ਇਜਾਜਤ ਮਿਲਦੀ
ਹੈ। ਅਸਫ਼ਲ ਰਹਿਣ ’ਤੇ ਉਹਨਾਂ ਨੂੰ ਵਿਆਹ ਲਈ ਕਾਬਲ ਹੀ ਨਹੀਂ ਮੰਨਿਆਂ ਜਾਂਦਾ। ਹਿੰਦੂਸਤਾਨ
ਅਤੇ ਭੁਟਾਨ ਦੀ ਸਰਹੱਦ ਨਾਲ ਲਗਦੇ ਇਸ ‘ਟੋਟੋਪਾੜਾ’ ਖੇਤਰ ਦੀਆਂ ਪੰਰਪਰਾਵਾਂ ਭਾਰਤੀ
(ਬਾਕੀ ਭਾਰਤ) ਸੰਸਕ੍ਰਿਤੀ ਨਾਲੋਂ ਭਿੰਨ ਹਨ। ਇਨਾਂ ਲੋਕਾਂ ਦਾ ਰਹਿਣ ਸਹਿਣ ਕੌਤਕਪੂਰਨ
ਅਤੇ ਹੈਰਾਨੀਜਨਕ ਹੈ। ਕੁੜੀ-ਮੁੰਡੇ ਦੇ ਵਿਆਹ ਲਈ ਬਣਾਏ ਗਏ ਨਿਯਮ ਬੜੇ ਅਜੀਬੋ ਗਰੀਬ ਹਨ,
ਜਿਸ ਵਿਚ ਕੁੜੀ ਦਾ ਕੁਆਰੀ ਮਾਂ ਬਨਣਾ ਪ੍ਰਮੁੱਖ ਹੈ। ਇਸ ਤੋਂ ਇਲਾਵਾ ਇਸ ਭਾਈਚਾਰੇ ਦਾ ਇਹ
ਰਿਵਾਜ ਕਿ ਵਿਆਹ ਤੋਂ ਪਹਿਲਾਂ ਮੁੰਡਾ ਕੁੜੀ ਨੂੰ ਉਸ ਦੇ ਘਰੋਂ ਰਾਤ ਨੂੰ ਕੱਢ ਕੇ ਲੈ
ਜਾਂਦਾ ਹੈ। ਇਸ ਤੋਂ ਬਾਅਦ ਸ਼ੁਰੂ ਹੁੰਦਾ ਉਸ ਕੁੜੀ ਨੂੰ ਅਣਵਿਆਹੇ ਹੀ ਆਪਣੇ ਕੋਲ ਇੱਕ ਸਾਲ
ਤੱਕ ਰੱਖਣ ਦਾ ਸਿਲਸਿਲਾ। ਇਸ ਇੱਕ ਸਾਲ ਦੌਰਾਣ ਕੁੜੀ ਦੇ ਪੈਰ ਭਾਰੀ ਹੋ ਜਾਣ ਤਾਂ ਇਸ
ਭਾਈਚਾਰੇ ਵਲੋਂ ਉਸ ਜੌੜੇ ਨੂੰ ਪਤੀ-ਪਤਨੀ ਵਜੋਂ ਮਾਨਤਾ ਦੇ ਦਿੱਤੀ ਜਾਂਦੀ ਹੈ ’ਤੇ ਬਾਅਦ
ਵਿਚ ਉਹਨਾਂ ਦਾ ਵਿਆਹ ਵੀ ਕਰ ਦਿੱਤਾ ਜਾਂਦਾ ਹੈ। ਬੇਸੱਕ ਇਹ ਭਾਈਚਾਰਾ ਜੀਵਨ ਅੰਦਰ ਵਿਆਹ
ਦੀ ਅਹਿਮੀਅਤ ਨੂੰ ਸਮਝਦਾ ਹੈ ’ਤੇ ਉਸ ਤੋਂ ਬਗੈਰ ਕਿਸੇ ਵੀ ਕੁੜੀ ਮੁੰਡੇ ਨੂੰ ਜੀਵਨ ਭਰ
ਇੱਕਠਿਆਂ ਰਹਿਣ ਦੀ ਇਜਾਜਤ ਨਹੀਂ ਦਿੰਦਾ ਪਰ ਵਿਆਹ ਤੋਂ ਪਹਿਲਾਂ ਹੀ ਕੁੜੀ ਮੁੰਡੇ ਨੂੰ ਨਾ
ਕੇਵਲ ਸ਼ਰੀਰਕ ਸਬੰਧ ਬਨਾਉਣ ਦੀ ਇਜਾਜਤ ਦੇਣ ਬਲਕਿ ਬੱਚਾ ਪੈਦਾ ਕਰਨ ਦੀ ਸ਼ਰਤ ਵੀ ਰੱਖਣ
ਵਰਗੇ ਰਿਵਾਜ ਆਪਣੇ ਆਪ ’ਚ ਅਜੀਬ ਹੀ ਨਹੀਂ ਬਲਕਿ ਭਾਰਤੀ ਸੰਸਕ੍ਰਿਤੀ ’ਤੇ ਸਵਾਲ ਖੜੇ
ਕਰਦੇ ਹਨ। ਵਿਆਹ ਤੋਂ ਬਾਅਦ ਕਿਸੇ ਕਾਰਨ ਇਹ ਜੋੜਾ ਅਲੱਗ ਹੋਣਾ ਚਾਹੇ ਤਾਂ ਇਸ ਭਾਈਚਾਰੇ
ਵਲੋਂ ਬਣਾਏ ਗਏ ਨਿਯਮਾਂ ਅਨੁਸਾਰ ਉਸ ਨੂੰ ਅਜੇਹਾ ਕਰਨ ਲਈ ਭਾਰੀ ਭਰਕਮ ਖਰਚਾ ਕਰਨਾ ਪੈਂਦਾ
ਹੈ। ਇਹ ਤਾਂ ਸੀ ਗੱਲ ਇਸ ਭਾਈਚਾਰੇ ਦੀਆਂ ਪੰਰਪਰਾਵਾਂ ਦੀ ਪਰ ਸਵਾਲ ਇਹ ਹੈ ਕਿ ਇਖ਼ਲਾਕ
ਦੀ ਗੱਲ ਕੀਤੀ ਜਾਵੇ ਤਾਂ ਜੇਕਰ ਇਸ ਤਰਾਂ ਲੜਕੇ ਨਾਲ ਰਹਿਣ ਵਾਲੀ ਲੜਕੀ ਗਰਭਵਤੀ ਨਹੀਂ
ਹੁੰਦੀ ਜਾਂ ਮਾਂ ਬਨਣ ’ਚ ਸਫ਼ਲ ਨਹੀਂ ਹੁੰਦੀ ਤਾਂ ਉਸ ਦਾ ਭਵਿੱਖ ਕੀ ਹੈ? ਕੀ ਉਹ ਸਾਰੀ
ਉਮਰ ਕੁਆਰੀ ਹੀ ਰਹਿੰਦੀ ਹੈ? ਕੀ ਲੜਕੇ ਨੂੰ ਫ਼ੇਰ ਤੋਂ ਕਿਸੇ ਹੋਰ ਲੜਕੀ ਦੇ ਜਿਸਮ ਨਾਲ
ਇੱਕ ਸਾਲ ਖੇਡਣ ਦੀ ਇਜਾਜਤ ਦੇ ਦਿੱਤੀ ਜਾਂਦੀ ਹੈ? ਜਾਂ ਫ਼ੇਰ ਲੜਕੇ ਵਿਚ ਕਮੀ ਹੋਣ ’ਤੇ
ਉਹੀ ਲੜਕੀ ਇੱਕ ਸਾਲ ਲਈ ਕਿਸੇ ਹੋਰ ਲੜਕੇ ਹੱਥੀਂ ਆਪਣੀ ਇੱਜਤ ਰੋਲਣ ਲਈ ਮਜਬੂਰ ਕਰ ਦਿੱਤੀ
ਜਾਂਦੀ ਹੈ? ਅਜੇਹੇ ਕਈ ਸ਼ਰਮਨਾਕ ’ਤੇ ਦਿਲ ਹਿਲਾ ਦੇਣ ਵਾਲੇ ਸਵਾਲ ਹਨ ਜਿਨ•ਾਂ ਨੂੰ ਇਸ
ਭਾਈਚਾਰੇ ਦੀਆਂ ਪੰਰਪਰਾਵਾਂ ਜਨਮ ਦਿੰਦੀਆਂ ਹਨ। ਭਾਰਤ ਦੀ ਕਮਜੋਰ ’ਤੇ ਖੋਖਲੀ ਹੋ ਚੁੱਕੀ
ਪ੍ਰਣਾਲੀ ਦੇ ਚਲਦਿਆਂ ਭਾਰਤ ਦੇ ਕਈ ਸੂਬਿਆਂ ਵਿਚ ਪਹਿਲਾਂ ‘ਬਾਲ ਵਿਆਹ’ ਵਰਗੇ ਰੀਤੀ
ਰਿਵਾਜਾਂ ਦੇ ਹੇਠ ਨਾ ਜਾਣੇ ਕਿੰਨੀਆਂ ਨੰਨੀਆਂ ਛਾਵਾਂ ਦੇ ਜੀਵਨ ਨਾਲ ਖਿਲਵਾੜ ਕਰਦਿਆਂ ਨਾ
ਕੇਵਲ ਉਹਨਾਂ ਦੇ ਅਰਮਾਨਾਂ ਦਾ ਕਤਲ ਕੀਤਾ ਜਾਂਦਾ ਹੈ ਬਲਕਿ ਉਹਨਾਂ ਦਾ ਜੀਵਨ ਵੀ ਖਤਰੇ
’ਚ ਪਾਉਣ ਲੱਗਿਆਂ ਕੋਈ ਸੰਕੋਚ ਨਹੀਂ ਕੀਤਾ ਜਾਂਦਾ। ਹੋਰ ਤਾਂ ਹੋਰ ਕਈ ਥਾਵਾਂ ’ਤੇ
ਕੁਆਰੀਆਂ ਲੜਕੀਆਂ ਨੂੰ ਵਿਆਹ ਤੋਂ ਪਹਿਲਾਂ ਮੰਦਿਰਾਂ ’ਚ ਪੰਡਿਤਾਂ ਦੀਆਂ ਦੇਵ ਦਾਸੀਆਂ ਬਣ
ਕੇ ਵੀ ਰਹਿਣਾ ਪੈਂਦਾ ਹੈ। ’ਤੇ ਟੋਟੋਪਾੜਾ ’ਚ ਰਹਿਣ ਵਾਲੀ ਜਨਜਾਤੀ ‘ਟੋਟੋ’ ਦੇ ਇਸ
ਭਾਈਚਾਰੇ ਵਲੋਂ ਸਾਰੇ ਹੱਦਾਂ ਬੰਨੇ ਟੱਪਦਿਆਂ ਜਿਸ ਤਰਾਂ ਨੰਨੀਆਂ ਛਾਵਾਂ ਦੀ ਇੱਜਤ ਨਾਲ
ਆਪਣੇ ਹੱਥੀਂ ਹੀ ਖਿਲਵਾੜ ਕਰਵਾਇਆ ਜਾਂਦਾ ਹੈ, ਉਹ ਰੂਹ ਨੂੰ ਕੰਬਾ ਦੇਣ ਵਾਲਾ ਨਾ ਕੇਵਲ
ਸਮਾਜਿਕ ਬਲਕਿ ਇਖਲਾਕੀ ਜੁਰਮ ਵੀ ਹੈ। ਅਜੇਹੇ ਰੀਤੀ ਰਿਵਾਜ ਇੱਕ ਵਾਰ ਫ਼ੇਰ ਸਿੱਧ ਕਰਦੇ ਹਨ
ਕਿ ਔਰਤ ਜਾਤ ਨੂੰ ਹਮੇਸਾਂ ਹੀ ਹੱਥਾਂ ਦਾ ਖਿਡੋਣਾਂ ਸਮਝਿਆ ਜਾਂਦਾ ਰਿਹਾ ਹੈ ’ਤੇ ਸ਼ਾਇਦ
ਆੳਂੁਦੇ ਸਮੇਂ ’ਚ ਵੀ ਸਮਝਆਿ ਜਾਂਦਾ ਰਹੇਗਾ।
No comments:
Post a Comment