jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 27 June 2013

ਇੰਟਰਨੈੱਟ ‘ਤੇ ਪੰਨੂ ਖਿਲਾਫ਼ ਪਾਈ ਇਕ ਹੋਰ ਵੀਡੀਓ

www.sabblok.blogspot.com

ਚੰਡੀਗੜ੍ਹ, (ਗੁਰਪ੍ਰੀਤ ਸਿੰਘ ਨਿੱਝਰ)-ਸ. ਕਾਹਨ ਸਿੰਘ ਪੰਨੂ ਨਾਲ ਹੋਈ ਕੁੱਟਮਾਰ ਦੀ ਵੀਡੀਓ ਇੰਟਰਨੈਟ ‘ਤੇ ਪਾਏ ਜਾਣ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਕਿ ਇੰਟਰਨੈਟ ‘ਤੇ ਸ. ਪੰਨੂ ਖਿਲਾਫ਼ ਇਕ ਹੋਰ ਵੀਡੀਓ ਪਾ ਦਿੱਤੀ ਗਈ ਹੈ, ਜਿਸ ਵਿਚ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਇਕ ਔਰਤ ਮਲਕੀਅਤ ਕੌਰ ਵਾਰ-ਵਾਰ ਇਹ ਦੋਸ਼ ਲਾ ਰਹੀ ਹੈ ਕਿ ਸ. ਪੰਨੂ ਨੇ ਸੰਗਤ ਸਾਹਮਣੇ ਦਸ਼ਮੇਸ਼ ਪਿਤਾ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ | ਉਕਤ ਔਰਤ ਨੇ ਆਪਣਾ ਸਿਰ ਕੱਪੜੇ ਨਾਲ ਬੰਨਿ੍ਹਆਂ ਹੋਇਆ ਹੈ ਅਤੇ ਅੱਖਾਂ ‘ਤੇ ਕਾਲੀਆਂ ਐਨਕਾਂ ਲਾਈਆਂ ਹੋਈਆਂ ਹਨ | ਉਹ ਔਰਤ ਇਹ ਵੀ ਕਹਿੰਦੀ ਹੈ ਕਿ ਉਸ ਨੂੰ ਇਹ ਗੱਲ ਸੰਗਤ ਨੇ ਦੱਸੀ ਹੈ ਅਤੇ ਸੰਗਤ ਨੇ ਸ. ਪੰਨੂ ਵੱਲੋਂ ਕਹੀ ਗਈ ਇਸ ਗੱਲ ਦੀਆਂ ਵੀਡੀਓ ਰਿਕਾਰਡਿੰਗ ਅਤੇ ਤਸਵੀਰਾਂ ਵੀ ਬਣਾਈਆਂ ਹਨ, ਜੋ ਇੰਟਰਨੈਟ ‘ਤੇ ਪਾ ਦਿੱਤੀਆਂ ਜਾਣਗੀਆਂ | ਕਣਕਵਾਲ ਪਿੰਡ ਦੇ 5 ਨੌਜਵਾਨਾਂ ਬਾਰੇ ਪੁੱਛਗਿੱਛ
ਬਠਿੰਡਾ, (ਹੁਕਮ ਚੰਦ ਸ਼ਰਮਾ)-ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਗਏ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਣਕਵਾਲ ਦੇ 5 ਨੌਜਵਾਨਾਂ ਬਲਜਿੰਦਰ ਸਿੰਘ, ਬਲਦੇਵ ਸਿੰਘ, ਗੁਰਜੀਤ ਸਿੰਘ, ਸਤਵੰਤ ਸਿੰਘ ਤੇ ਓਾਕਾਰ ਸਿੰਘ, ਜਿਨ੍ਹਾਂ ਬਾਰੇ ਸੰਦੇਹ ਹੈ ਕਿ ਉਹ ਗੋਬਿੰਦ ਘਾਟ ਵਿਖੇ ਆਈ. ਏ. ਐਸ. ਅਧਿਕਾਰੀ ਸ: ਕਾਹਨ ਸਿੰਘ ਪੰਨੂ ਦੀ ਕੁੱਟਮਾਰ ਕਰਨ ਦੀ ਘਟਨਾ ਵਿਚ ਸ਼ਾਮਿਲ ਸਨ, ਦੇ ਸਬੰਧੀ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਪਿੰਡ ਜਾ ਕੇ ਉਨ੍ਹਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ | ਇਹ ਨੌਜਵਾਨ ਰਸਤਾ ਸਾਫ਼ ਨਾ ਹੋਣ ਕਰਕੇ ਅਜੇ ਗੋਬਿੰਦ ਘਾਟ ਵਿਖੇ ਹੀ ਰੁਕੇ ਹੋਏ ਹਨ | ਬਲਜਿੰਦਰ ਸਿੰਘ ਬਾਰੇ ਸ਼ੱਕ ਕੀਤਾ ਜਾਂਦਾ ਹੈ ਕਿ ਉਸ ਨੇ ਕੁੱਟਮਾਰ ਘਟਨਾ ਦੀ ਫ਼ਿਲਮ ਬਣਾਈ ਤੇ ਇਸ ਨੂੰ ਯੂ-ਟਿਊਬ ‘ਤੇ ਪਾ ਦਿੱਤਾ |

No comments: