jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 25 June 2013

ਗੁਰੂ ਸਾਹਿਬ ਨੂੰ ਗਾਲ੍ਹ ਕੱਢੀ ਸਾਬਤ ਹੋਵੇ ਤਾਂ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ : ਪਨੂੰ

www.sabblok.blogspot.com

imageਜਲੰਧਰ ----ਹਰਪ੍ਰੀਤ ਸਿੰਘ ਲੇਹਲ-ਉਤਰਾਖੰਡ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਪੰਜਾਬ ਸਰਕਾਰ ਦੇ ਸੀਨੀਅਰ ਅਫ਼ਸਰ ਸ. ਕਾਹਨ ਸਿੰਘ ਪਨੂੰ, ਜੋ ਲਗਾਤਾਰ ਕਈ ਦਿਨਾਂ ਤੋਂ ਵੱਖ-ਵੱਖ ਥਾਵਾਂ ’ਤੇ ਫਸੇ ਹੋਏ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਣ ਦੇ ਕਾਰਜ ਵਿੱਚ ਰੁਝੇ ਹੋਏ ਸਨ, ਇਸੇ ਦੌਰਾਨ ਕੁਝ ਸ਼ਰਧਾਲੂਆਂ ਨੇ ਗੋਬਿੰਦ ਘਾਟ ਵਿਖੇ ਸ. ਪਨੂੰ ਦੀ ਭਿਆਨਕ ਕੁੱਟਮਾਰ ਕੀਤੀ ਅਤੇ ਦਸਤਾਰ ਉਤਾਰ ਦਿੱਤੀ। ਉਨ੍ਹਾਂ ਨੂੰ ਗਾਲ੍ਹਾਂ ਵੀ ਕੱਢੀਆਂ। ਉਨ੍ਹਾਂ ਨਾਲ ਗਏ ਹੋਏ ਸਿਰਫ਼ ਦੋ ਗੰਨਮੈਨ, ਜਿਨ੍ਹਾਂ ਦੀ ਕੋਈ ਵਾਹ ਨਾ ਗਈ ਅਤੇ ਅਖ਼ੀਰ ਮਿਲਟਰੀ ਦੇ ਜਵਾਨਾਂ ਵੱਲੋਂ ਸ. ਪਨੂੰ ਨੂੰ ਬੜੀ ਮੁਸ਼ਕਿਲ ਨਾਲ ਉਕਤ ਵਿਅਕਤੀਆਂ ਦੇ ਘੇਰੇ ਵਿੱਚੋਂ ਬਚਾ ਕੇ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ। ਉਕਤ ਸ਼ਰਧਾਲੂਆਂ ਦਾ ਦੋਸ਼ ਹੈ ਕਿ ਸ. ਪਨੂੰ ਨੇ ਗੁਰੂ ਸਾਹਿਬਾਨ ਪ੍ਰਤੀ ਭੱਦੀ ਸ਼ਬਦਾਵਲੀ ਬੋਲੀ ਹੈ। ਇਥੋਂ ਤੱਕ ਕਿ ਗਾਲ੍ਹਾਂ ਕੱਢੀਆਂ ਹਨ। ਪਰ ਕੁੱਟਮਾਰ ਦੌਰਾਨ ਸ. ਪਨੂੰ ਵਾਰ-ਵਾਰ ਕਹਿੰਦੇ ਰਹੇ ਕਿ ਅਜਿਹਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਮੈਂ ਗੁਰੂ ਸਾਹਿਬ ਨੂੰ ਮੰਦਾ ਸ਼ਬਦ ਬੋਲਿਆ ਹੋਵੇ ਜਾਂ ਗਾਲ੍ਹ ਕੱਢੀ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀ ਕੋਈ ਵੀਡੀਓ ਜਾਂ ਰਿਕਾਰਡਿੰਗ ਤੁਹਾਡੇ ਪਾਸ ਹੈ ਤਾਂ ਮੈਨੂੰ ਦਿਖਾਓ। ਇਸ ਦੇ ਬਾਵਜੂਦ ਇਨ੍ਹਾਂ ਲੋਕਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਰਹੀ ਅਤੇ ਉਸ ਤੋਂ ਜ਼ਬਰਦਸਤੀ ਮੁਆਫ਼ੀ ਮੰਗਵਾਈ। ਜਿਸ ਦੌਰਾਨ ਹਾਲਾਤ ਨੂੰ ਮੁੱਖ ਰੱਖਦਿਆਂ ਸ. ਪਨੂੰ ਨੇ ਉਪਰੋਕਤ ਲੋਕਾਂ ਤੋਂ ਮਾਫ਼ੀ ਮੰਗ ਕੇ ਆਪਣੀ ਜਾਨ ਬਚਾਈ। ਸੋਚਣ ਵਾਲੀ ਗੱਲ ਹੈ ਕਿ ਉਕਤ ਲੋਕ, ਜੋ ਸ਼ਰਧਾਲੂਆਂ ਦੇ ਰੂਪ ਵਿਚ ਆਪਣੇ-ਆਪ ਨੂੰ ਪੇਸ਼ ਕਰ ਰਹੇ ਹਨ, ਇਕ ਪਾਸੇ ਸ. ਪਨੂੰ ’ਤੇ ਦੋਸ਼ ਲਾ ਰਹੇ ਹਨ ਕਿ ਉਸ ਨੇ ਗਾਲ੍ਹ ਕੱਢੀ ਹੈ ਅਤੇ ਦੂਜੇ ਪਾਸੇ ਆਪ ਸ. ਪਨੂੰ ’ਤੇ ਗਾਲ੍ਹਾਂ ਦੀ ਝੜੀ ਲਾਈ ਹੋਈ ਸੀ। ਫਿਰ ਸ. ਪਨੂੰ ਇਕ ਬਹੁਤ ਹੀ ਇਮਾਨਦਾਰ
ਅਫ਼ਸਰ ਹਨ ਅਤੇ ਉਨ੍ਹਾਂ ਦੀ ਇਮਾਨਦਾਰੀ ਹੀ ਕਈ ਰਾਜਨੀਤਕ ਲੋਕਾਂ ਨੂੰ ਰੜਕਦੀ ਹੈ। ਹੋ ਸਕਦਾ ਹੈ ਕਿ ਇਸ ਘਟਨਾ ਦੀ ਤਾਰ ਵੀ ਕਿਤੇ ਅਜਿਹੀ ਥਾਂ ’ਤੇ ਜੁੜੀ ਹੋਵੇ। ਜਦੋਂ ਸ. ਕਾਹਨ ਸਿੰਘ ਪਨੂੰ ਨਾਲ ਸੰਪਰਕ ਕੀਤਾ ਗਿਆ ਕਿ ਇਸ ਘਟਨਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਉਨ੍ਹਾਂ ਸਾਫ਼ ਕਿਹਾ ਕਿ ਜੇਕਰ ਮੈਂ ਗੁਰੂ ਸਾਹਿਬ ਨੂੰ ਮੰਦੀ ਸ਼ਬਦਾਵਲੀ ਬੋਲਿਆ ਹੋਵਾਂ ਤਾਂ ਇਸ ਦਾ ਸਬੂਤ ਮੈਨੂੰ ਦਿੱਤਾ ਜਾਵੇ ਤਾਂ ਮੈਂ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਮੇਰੀ ਜ਼ੁਬਾਨ ਵਿੱਚੋਂ ਗੁਰੂ ਸਾਹਿਬ ਪ੍ਰਤੀ ਅਜਿਹਾ ਕੋਈ ਸ਼ਬਦ ਵਰਤਿਆ ਗਿਆ ਹੋਵੇ। ਉਨ੍ਹਾਂ ਕਿਹਾ ਕਿ ਇਸ ਘਟਨਾ ਦੌਰਾਨ ਗੁੱਸੇ ਵਿਚ ਆਏ ਹੋਏ ਸ਼ਰਧਾਲੂਆਂ ਨੂੰ ਮੈਂ ਵਾਰ-ਵਾਰ ਕਹਿੰਦਾ ਰਿਹਾ ਕਿ ਮੇਰੇ ਨਾਲ ਬੈਠ ਕੇ ਗੱਲ ਕਰੋ, ਮੇਰਾ ਪੱਖ ਵੀ ਸੁਣੋ ਪਰ ਉਨ੍ਹਾਂ ਮੇਰੀ ਇਕ ਨਾ ਸੁਣੀ ਬਲਕਿ ਹਰ ਤਰ੍ਹਾਂ ਨਾਲ ਮੇਰਾ ਜਾਨੀ ਨੁਕਸਾਨ ਕਰਨ ’ਤੇ ਤੁਲੇ ਹੋਏ ਸਨ। ਉਨ੍ਹਾਂ ਕਿਹਾ ਕਿ ਜਿੰਨੀ ਇਮਾਨਦਾਰੀ ਨਾਲ ਮੈਂ ਇਸ ਜ਼ੋਖਮ ਭਰੇ ਹਾਲਾਤ ਵਿੱਚ ਪਿਛਲੇ ਇਕ ਹਫ਼ਤੇ ਤੋਂ ਇਥੇ ਸੇਵਾ ਨਿਭਾਅ ਰਿਹਾ ਹਾਂ, ਇਸ ਦੌਰਾਨ ਮੈਨੂੰ ਕਈ ਵਾਰ 6-7 ਕਿਲੋਮੀਟਰ ਪਹਾੜੀ ਰਸਤਿਆਂ ਤੋਂ ਪੈਦਲ ਚੱਲ ਕੇ ਜਾਣਾ ਪਿਆ ਪਰ ਮੇਰਾ ਇਕੋ ਮਕਸਦ ਸੀ ਕਿ ਇਕ-ਇਕ ਸ਼ਰਧਾਲੂ ਨੂੰ ਸੁਰੱਖਿਅਤ ਬਚਾਇਆ ਜਾ ਸਕੇ। ਮੈਂ ਸਮਝਦਾ ਹਾਂ ਕਿ ਅਸੀਂ ਇਸ ਮਿਸ਼ਨ ਵਿਚ ਪੂਰੀ ਤਰ੍ਹਾਂ ਕਾਮਯਾਬ ਹੋਏ ਹਾਂ। ਗੁਰੂ ਸਾਹਿਬ ਦੀ ਕ੍ਰਿਪਾ ਨਾਲ ਅੱਜ ਸਾਰੇ ਸ਼ਰਧਾਲੂ ਗੋਬਿੰਦ ਘਾਟ ਤੋਂ ਕੱਢ ਲਏ ਗਏ ਹਨ। ਜਿੱਥੋਂ ਤੱਕ ਉਪਰੋਕਤ ਘਟਨਾ ਦਾ ਸਵਾਲ ਹੈ, ਇਸ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਪੂਰੀ ਸੱਚਾਈ ਸਾਹਮਣੇ ਆ ਸਕਦੀ ਹੈ।
ਇਸੇ ਦੌਰਾਨ ਪੰਜਾਬ ਆਈ.ਏ.ਐਸ. ਆਫੀਸਰਜ਼ ਐਸੋਸੀਏਸ਼ਨ ਨੇ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਸ੍ਰੀ ਕਾਹਨ ਸਿੰਘ ਪੰਨੂੰ ’ਤੇ ਉਤਰਾਖੰਡ ਵਿੱਚ ਕੀਤੇ ਹਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਘਟਨਾ ਦੀ ਵੀਡਿਓ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦਾ ਵੀ ਗੰਭੀਰ ਨੋਟਿਸ ਲਿਆ ਹੈ। ਐਸੋਸੀਏਸ਼ਨ ਮੁਤਾਬਕ ਸ੍ਰੀ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਿਸੇ ਨੂੰ ਵੀ ਹਮਲਾ ਕਰਨ ਲਈ ਉਕਸਾਇਆ ਨਹੀਂ ਗਿਆ ਬਲਕਿ ਯੋਜਨਾਬੱਧ ਤਰੀਕੇ ਨਾਲ ਕਿਸੇ ਰੰਜਿਸ਼ ਨਾਲ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਨੇ ਭਂੀੜ ਨੂੰ ਕਿਸੇ ਵੀ ਤਰ੍ਹਾਂ ਉਕਸਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਭੀੜ ਵਿੱਚੋਂ ਇਕ ਗਰੁੱਪ ਨੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਛਾਨਣ ਤੋਂ ਬਾਅਦ ਹੀ ਉਨ੍ਹਾਂ ’ਤੇ ਹਮਲਾ ਕੀਤਾ ਹੈ।  ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਉਤਰਾਖੰਡ ਵਿਖੇ ਪੰਜਾਬ ਦੇ ਸੀਨੀਅਰ ਆਈ.ਏ.ਐਸ. ਸ੍ਰੀ ਕਾਹਨ ਸਿੰਘ ਪੰਨੂੰ ’ਤੇ ਹਮਲੇ ਨੂੰ ਅਫਸੋਸਨਾਕ ਘਟਨਾ ਦੱਸਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਰਾਹਤ ਅਤੇ ਪੁਨਰਵਾਸ ਦੇ ਕਾਰਜਾਂ ਨੂੰ ਵੀ ਨੁਕਸਾਨ ਪੁੱਜਾ ਹੈ ਜਦੋਂ ਕਿ ਇਕ ਅਧਿਕਾਰੀ ਆਪਣੀ ਜਾਨ ਖਤਰੇ ਵਿੱਚ ਪਾ ਕੇ ਲੋਕਾਂ ਦੀ ਜਾਨ ਬਚਾਅ ਰਿਹਾ ਹੈ। ਇਥੇ ਜਾਰੀ ਇਕ ਬਿਆਨ ਰਾਹੀਂ ਸ. ਬਾਦਲ ਨੇ ਲੋਕਾਂ ਨੂੰ ਇਸ ਕੁਦਰਤੀ ਕਰੋਪੀ ਮੌਕੇ ਸ਼ਾਂਤੀ ਅਤੇ ਠਰੰਮੇ ਨਾਲ ਰਹਿਣ ਦੀ ਅਪੀਲ ਕੀਤੀ।

No comments: