jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 29 June 2013

ਭਾਰਤੀ ਕਰੰਸੀ ਦੇ ਨਿਘਾਰ ਲਈ ਕੇਂਦਰ ਦੀਆਂ ਗਲਤ ਨੀਤੀਆਂ ਜਿੰਮੇਵਾਰ- ਪਰਮਿੰਦਰ ਸਿੰਘ ਢੀਂਡਸਾ

www.sabblok.blogspot.com

Photo: ਭਾਰਤੀ ਕਰੰਸੀ ਦੇ ਨਿਘਾਰ ਲਈ ਕੇਂਦਰ ਦੀਆਂ ਗਲਤ ਨੀਤੀਆਂ ਜਿੰਮੇਵਾਰ- ਪਰਮਿੰਦਰ ਸਿੰਘ ਢੀਂਡਸਾ
ਪੰਜਾਬ ਦੇ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਭਾਰਤੀ ਰੁਪਏ ਦੀ ਕੀਮਤ ਘੱਟ ਜਾਣ ਲਈ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਜਿੰਮੇਵਾਰ ਹਨ | ਇਥੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਢੀਂਡਸਾ ਨੇ ਕਿਹਾ ਕਿ ਆਲਮੀ ਪੱਧਰ 'ਤੇ ਰੁਪਏ ਦਾ ਮਾੜਾ ਹਾਲ ਹੋਣ ਦੇ ਸੰਕੇਤ ਕੇਂਦਰੀ ਬਜਟ ਪੇਸ਼ ਹੋਣ ਮੌਕੇ ਹੀ ਮਿਲਣ ਲੱਗ ਪਏ ਸਨ | ਆਰਥਿਕਤਾ ਨੂੰ ਉਭਾਰਨ ਲਈ ਬਜਟ ਵਿੱਚ ਕੋਈ ਵਿਵਸਥਾ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਵੱਧਦੀ ਮਹਿੰਗਾਈ ਨੂੰ ਕੇਂਦਰ ਸਰਕਾਰ ਨੱਥ ਨਹੀਂ ਪਾ ਸਕੀ | ਕੇਂਦਰ ਦੇ ਨੀਤੀਗਤ ਫੈਸਲਿਆਂ ਦੀ ਭਰਮਾਰ ਨੇ ਵੱਡੀਆਂ ਸਮੱਸਿਆਵਾਂ ਖੜੀਆਂ ਕੀਤੀਆਂ | ਉਨ੍ਹਾਂ ਕਿਹਾ ਕਿ ਪਿਛਲੇ ਇੱਕ ਦਹਾਕੇ ਤੋਂ ਦੇਸ਼ ਦੀ ਆਯਾਤ ਤੇ ਨਿਰਯਾਤ ਵਿੱਚ ਪਾੜਾ ਵੱਧ ਰਿਹਾ ਹੈ | ਜਿਸ ਕਾਰਨ ਵਿਦੇਸ਼ੀ ਕਰੰਸੀ ਦੀ ਘਾਟ ਪੈਦਾ ਹੋਈ ਤੇ ਨਿਰਯਾਤ ਘੱਟਣ ਕਾਰਨ ਰੁਪਏ ਦੀ ਕੀਮਤ ਘੱਟਣੀ ਸ਼ੁਰੂ ਹੋਈ | ਜਿਸ ਕਾਰਨ ਰੁਪਏ ਵਿੱਚ ਲਗਾਤਾਰ ਆ ਰਿਹਾ ਨਿਘਾਰ ਠੱਲਿ੍ਹਆ ਨਹੀਂ ਜਾ ਸਕਿਆ | ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਵਿਦੇਸ਼ੀ ਕੰਪਨੀਆਂ ਤੇ ਪੂੰਜਵਾਦੀ ਲੋਕਾਂ ਦਾ ਦੇਸ਼ ਅੰਦਰ ਨਿਵੇਸ਼ ਕਰਨ ਦਾ ਹੌਾਸਲਾ ਨਹੀਂ ਪਿਆ | ਆਖਰ ਡਾਲਰ ਦੀ ਕਾਫੀ ਮੰਗ ਵੱਧਣ ਕਾਰਨ ਰੁਪਏ ਦੀ ਕੀਮਤ ਬੇਹੱਦ ਹੇਠਾਂ ਜਾ ਡਿੱਗੀ | ਉਨ੍ਹਾਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਯੂ. ਪੀ. ਏ ਨੂੰ ਭਿਆਨਕ ਹਾਰ ਤੋਂ ਕੋਈ ਨਹੀਂ ਬਚਾ ਸਕਦਾ | 

No comments: