ਤਸਵੀਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਦੀਪ ਸਿੰਘ ਦੀ ਮਾਤਾ ਹਰਬੰਸ ਕੌਰ। |
21 ਸਾਲਾਂ ਬਾਅਦ ਕੁਲਦੀਪ ਸਿੰਘ ਦੀ ਮੌਤ ਦਾ ਪੀਰਵਾਰ ਵਾਲਿਆ ਨੂੰ ਲੱਗਿਆ ਪਤਾ ਅੱਤਵਾਦ ਦੇ ਕਾਲੇ ਸਮੇਂ ਦੌਰਾਨ ਪਤਾ ਨੀ ਕਿਨ੍ਹੇ ਹੀ ਨੌਜਵਾਨਾਂ ਨੇ ਦਿੱਤੀ ਕੁਰਬਾਨੀ ਕੁੱਪ ਕਲਾਂ ਸੁਖਵਿੰਦਰ ਡਿੰਪੀ ਅੱਤਵਾਦ ਦੇ ਕਾਲੇ ਸਮੇਂ ਦੌਰਾਨ ਪੰਜਾਬ ਨੇ ਪਤਾ ਨੀ ਕਿਨ੍ਹੇ ਹੀ ਨੌਜਵਾਨਾਂ ਦੀ ਕੁਰਬਾਨੀ ਦਿੱਤੀ ਹੈ ਉਨ੍ਹਾਂ ਵਿੱਚੋਂ ਬਹੁਤ ਦਾ ਤਾਂ ਪਤਾ ਲੱਗ ਚੁਕਿਆ ਸੀ ਬੁਹਤ ਅਜੇ ਬਾਕੀ ਹਨ ਅਤੇ ਬਹੁਤ ਬਾਕੀ ਵੀ ਰਹਿ ਜਾਣਗੇ। ਇਸ ਤਰ੍ਹਾਂ ਹੀ ਹੋਇਆ ਇੱਕ ਬੁੱਢੀ ਮਾਂ ਹਰਬੰਸ ਕੌਰ ਨਾਲ ਜਿਸ ਨੇ ਨੌਂ ਮਹੀਨੇ ਪੇਟ ਵਿੱਚ ਰੱਖ ਕੇ ਆਪਣੇ ਪੁੱਤਰ ਨੂੰ ਛਾਤੀ ਨਾਲ ਲਾ ਤਿੰਨ ਸਾਲ ਤੱਕ ਦੁੱਧ ਪਿਆਇਆ ਛੇ ਭੈਣ ਭਰਾਵਾਂ ਦਾ ਇਹ ਸੱਭ ਤੋਂ ਛੋਟਾ ਭਰਾ ਲਾਡਲਾ ਕੁਲਦੀਪ ਸਿੰਘ ਪੁੱਤਰ ਸਿਕੰਦਰ ਸਿੰਘ, ਵਾਸੀ ਪਿੰਡ ਗਿੱਲ, ਜਿਲ੍ਹਾ ਲੁਧਿਆਣਾ ਲਈ ਮਾਂ ਬਾਪ ਭੈਣ ਭਰਾਵਾਂ ਨੇ ਜਿੰਦਗੀ ਦੇ ਬੜੇ ਚਾਅ ਆਸਾਂ ਲਗਾਈ ਬੈਠੇ ਹੋਣਗੇ । ਮਾਂ ਹਰਬੰਸ ਕੌਰ ਦੇ ਅਨੁਸਾਰ ਕੁਲਦੀਪ ਸਿੰਘ ਜਿਸ ਦੀ ਮਾਸੀ ਦੇ ਇਕੱਲੀ ਬੇਟੀ ਹੋਣ ਕਾਰਨ ਕੁਲਦੀਪ ਸਿੰਘ ਆਪਣੀ ਮਾਸੀ ਕੋਲ ਪਿੰਡ ਪੱਖੋਵਾਲ ਵਿਖੇ ਰਹਿ ਕੇ ਪੜ੍ਹਾਈ ਕਰਨ ਲੱਗ ਪਿਆ। ਦਸਵੀਂ ਤੱਕ ਦੀ ਪੜਾ੍ਹਈ ਕਰਨ ਤੋਂ ਬਾਅਦ ਉਹ ਆਪਣੇ ਪਿੰਡ ਗਿੱਲ ਵਾਪਸ ਆ ਗਿਆ ਅਤੇ ਜੀ. ਐੱਨ. ਈ. ਕਾਲਜ ਵਿਖੇ ਇਲੈੱਕਟ੍ਰੋਨਿਕ ਦਾ ਡਿਪਲੋਮਾ ਕਰਨ ਲੱਗ ਪਿਆ ਜਿਸ ਦੀ ਉਮਰ ਉਸ ਸਮੇਂ ਸਿਰਫ 19 ਤੋਂ 2੦ ਸਾਲ ਵਿੱਚਕਾਰ ਸੀ। ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕੁਲਦੀਪ ਸਿੰਘ ਦੀ ਮਾਂ ਹਰਬੰਸ ਕੌਰ ਅਨੁਸਾਰ 13 ਜੂਨ 1992 ਦਾ ਉਸ ਦਿਨ ਸਵੇਰੇ 6 ਵਜੇ ਕੁਲਦੀਪ ਸਿੰਘ ਨੂੰ ਉਸ ਦੀ ਮਾਸੀ ਦੇ ਘਰ ਪਿੰਡ ਪੱਖੋਵਾਲ ਤੋਂ ਸੀ. ਆਈ. ਸਟਾਫ ਦਫਤਰ ਲੁਧਿਆਣਾ ਦੀ ਪੁਲਿਸ ਨੇ ਗਿਰਫਤਾਰ ਕਰ ਲਿਆ ਅਤੇ ਉਸ ਤੋਂ ਬਆਦ ਉਹਨਾਂ ਦੇ ਰਿਸਤੇਦਾਰ ਤੇ ਪਰਿਵਾਰਕ ਮੈਂਬਰ ਸੀ. ਆਈ. ਸਟਾਫ ਦਫਤਰ ਲੁਧਿਆਣਾ ਵਿਖੇ ਕਰੀਬ ਇੱਕ ਹਫਤਾ ਬਾਹਰ ਬੈਠੇ ਰਹੇ ਪਰ ਕੁਲਦੀਪ ਸਿੰਘ ਸੰਬੰਧੀ ਕਿਸੇ ਤੋਂ ਵੀ ਕੋਈ ਵੀ ਜਾਣਕਾਰੀ ਹਾਸਲ ਨਾ ਹੋਈ ਕੋਈ ਵੀ ਪੁਲਿਸ ਮੁਲਾਜ਼ਮ ਕੁਲਦੀਪ ਬਾਰੇ ਕੁਝ ਦੱਸਣ ਨੂੰ ਤਿਆਰ ਨਹੀਂ ਸੀ। ਉਸ ਸਮੇਂ ਕਿਸੇ ਨੇ ਆਖਿਆ ਕਿ ਉਸ ਨੂੰ ਖੰਨੇ ਦੀ ਪੁਲਿਸ ਲੈ ਗਈ ਪਰ ਖੰਨੇ ਤੋਂ ਇਲਾਵਾ ਅਸੀਂ ਪੰਜਾਬ ਦੇ ਹਰ ਥਾਣੇ ਵਿੱਚ ਪਤਾ ਕੀਤਾ ਪਰ ਕੋਈ ਉੱਘ-ਸੁੱਗ ਨਹੀਂ ਲੱਗੀ ਅਤੇ ਅਸੀਂ ਬੇਬੱਸ ਹੋ ਕੇ ਹਰ ਰੋਜ਼ ਅਖ਼ਵਾਰ ਪੜ੍ਹਨੇ ਸ਼ੁਰੂ ਕਰ ਦਿੱਤੇ ਕਿਉਂਕਿ ਉਸ ਸਮੇਂ ਚੱਲ ਰਹੇ ਅੱਤਵਾਦ ਦੇ ਕਾਲੇ ਦੌਰ ਵਿੱਚ ਰੋਜ਼ ਅਖ਼ਵਾਰਾਂ ਵਿੱਚ ਗ੍ਰਿਫਤਾਰ ਕੀਤੇ ਹੋਏ ਨੌਜ਼ਵਾਨਾਂ ਬਾਰੇ ਕੁਝ ਨਾ ਕੁਝ ਛਪਦਾ ਹੀ ਰਹਿੰਦਾ ਸੀ ਪਰ ਦੋ-ਤਿੰਨ ਸਾਲ ਅਖ਼ਵਾਰ ਵਿੱਚ ਵੀ ਅਸੀਂ ਉਸ ਦਾ ਕੋਈ ਜਿਕਰ ਨਹੀਂ ਸੁਣਿਆ। ਅੱਜ 21 ਸਾਲਾਂ ਬਾਅਦ ਪਿਛਲੇ ਦਿਨੀ ਰੋਜ਼ਾਨਾ ਪੰਜਾਬੀ ਅਖ਼ਵਾਰ ਵਿੱਚ ਡਾ. ਹਰਜਿੰਦਰ ਸਿੰਘ ਦਿਲਗੀਰ ਵੱਲੋਂ ਲਿਖੇ ਜਾਂਦੇ ਇਤਿਹਾਸ ਵਿੱਚ ਭਲਕੇ ਆਉਣ ਵਾਲਾ ਦਿਨ ਦਾ ਜਿਕਰ ਹੁੰਦਾ ਹੈ ਜਿਸ ਵਿੱਚ 12 ਜੂਨ ਨੂੰ ਉਸਦਾ ਨਾਂ ਪੜ੍ਹਿਆ ਅਤੇ ਦਿਲ ਵਿੱਚ ਦਰਦ ਹੋਇਆ ਅੱਖਾਂ ਵਿੱਚ ਹੰਝੂ ਆਏ ਕਿ ਉਸ ਦੀ ਮੌਤ ਸੰਬੰਧੀ ਪੁਸ਼ਟੀ ਹੋਈ ਹੈ ਅਤੇ ਮਾਤਾ ਆਖਦੀ ਹੈ ਮੈਨੂੰ ਦੁੱਖ ਹੈ ਕਿ ਇਸ ਸੰਬੰਧੀ ਸਾਡੇ ਪਰਿਵਾਰ ਨੂੰ ਸੂਚਿਤ ਕਿਓੁ ਨਹੀਂ ਕੀਤਾ। ਆਖਰ ਉਸ ਦਾ ਕੀ ਗੁਨਾਹ ਸੀ ਸਾਨੂੰ ਕੁੱਝ ਨਹੀਂ ਦੱਸਿਆ। ਮਾਂ ਆਪਣੇ ਪੁੱਤ ਦੀ ਹੱਡ ਬੀਤੀ ਦੱਸਣ ਸਮੇਂ ਭੁੱਬਾਂ ਮਾਰ ਰੋਣ ਲੱਗੀ ਅਚਾਨਕ ਬੇਹੋਸ਼ ਹੋ ਗਈ। ਇਸ ਸਮੇਂ ਮਾਤਾ ਆਪਣੀ ਧੀ ਅਤੇ ਜਵਾਈ ਚਰਨਜੀਤ ਸਿੰਘ ਕੋਲ ਪਿੰਡ ਭੋਗੀਵਾਲ ਵਿਖੇ ਰਹਿ ਰਹੀ ਹੈ। ਮਾਤਾ ਦੇ ਬੇਹੋਸ਼ ਹੋਣ ਕਾਰਨ ਮਾਤਾ ਦੇ ਜਵਾਈ ਚਰਨਜੀਤ ਸਿੰਘ ਨੇ ਅੱਗੇ ਕਿਹਾ ਕਿ ਅਸੀਂ ਕੁਲਦੀਪ ਦੀ ਭਾਲ ਵਿੱਚ ਲੰਮਾ ਸਮਾਂ ਭਟਕਦੇ ਰਹੇ ਉਸ ਸਮੇਂ ਪੰਜਾਬ ਪੁਲਿਸ ਦੇ ਡੀ. ਜੀ. ਪੀ., ਮੁੱਖ ਮੰਤਰੀ, ਗਵਰਨਰ ਅਤੇ ਰਾਸ਼ਟਰਪਤੀ ਨੂੰ ਚਿੱਠੀਆਂ ਭੇਜ ਚੁੱਕੇ ਹਾਂ ਪਰ ਕੁਝ ਵੀ ਪੱਲੇ ਨਹੀਂ ਪਿਆ। ਅਸੀਂ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਜਾਂਦੇ ਰਹੇ ਪਰ 21 ਸਾਲ ਬਾਅਦ ਰੋਜ਼ਾਨਾ ਸਪੋਕਸ਼ਮੈਨ ਅਖ਼ਵਾਰ ਪੜ੍ਹ ਕੇ ਇਸ ਗੱਲ ਦੀ ਪੁਸ਼ਟੀ ਹੋਈ। ਉਹਨਾਂ ਆਖਿਆ ਜੇਕਰ ਕੁਲਦੀਪ ਦਾ ਸੰਬੰਧ ਕਿਸੇ ਅੱਤਵਾਦੀ ਨਾਲ ਸੀ ਤਾਂ ਉਸ ਦੀ ਪੁਲਿਸ਼ ਵੱਲੋਂ ਪੁਸ਼ਟੀ ਕਿਉਂ ਨਹੀਂ ਕੀਤੀ ਗਈ। ਉਹਨਾਂ ਪੰਜਾਬ ਪੁਲਿਸ਼ ਦੇ ਡੀ. ਜੀ. ਪੀ. ਅਤੇ ਮੁਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਸ ਸਮੇਂ ਦੇ ਸੀ. ਆਈ. ਇੰਚਾਰਜ ਲੁਧਿਆਣਾ ਨੂੰ ਲੱਭ ਕੇ ਇਸ ਸੰਬੰਧੀ ਉਸ ਵਿਰੁੱਧ ਕਾਰਵਾਈ ਕਰਨ ਤਾਂ ਜੋ ਇੰਨਸਾਫ ਮਿਲ ਸਕੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਡਾ. ਹਰਜਿੰਦਰ ਸਿੰਘ ਦਿਲਗੀਰ ਦਾ ਧੰਨਵਾਦ ਕਰਦੇਂ ਹਾਂ ਜੋ ਪਹਿਲਾਂ ਵੀ ਸਿੱਖਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਲਿਖਦਾ ਹੈ ਜੋ ਅੱਜ ਸਾਡੇ ਲਈ ਸੱਚ ਵੀ ਸਾਬਤ ਹੋਇਆ।
No comments:
Post a Comment