www.sabblok.blogspot.com
ਅਜੇ ਤੱਕ ਨਹੀਂ ਦਰਜ ਹੋਇਆ ਕੋਈ ਮਾਮਲਾ
ਗੁਰਪ੍ਰੀਤ ਸਿੰਘ ਨਿੱਝਰ
ਚੰਡੀਗੜ੍ਹ, 27 ਜੂਨ-ਆਈ. ਏ. ਐਸ. ਅਧਿਕਾਰੀ ਸ: ਕਾਹਨ ਸਿੰਘ ਪੰਨੂ ‘ਤੇ ਹੋਏ ਹਮਲੇ ਦੀ ਵੀਡੀਓ ਬਣਾਉਣ ਵਾਲੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕਣਕਵਾਲ ਨਿਵਾਸੀ ਬਲਜਿੰਦਰ ਸਿੰਘ ਸਿੱਧੂ ਦੇ ਸਰਗਰਮ ਅਕਾਲੀ ਵਰਕਰ ਹੋਣ ਦੇ ਚਰਚਿਆਂ ਕਾਰਨ ਸਥਿਤੀ ਕਸੂਤੀ ਬਣਦੀ ਜਾ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਲਜਿੰਦਰ ਪਹਿਲਾਂ ਇਲਾਕੇ ਦੇ ਇਕ ਪ੍ਰਮੁੱਖ ਕਾਂਗਰਸੀ ਆਗੂ ਦਾ ਸਮਰਥਕ ਸੀ ਪਰ ਜਦੋਂ ਉਕਤ ਕਾਂਗਰਸੀ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦੀ ਪ੍ਰੇਰਨਾ ਨਾਲ ਅਕਾਲੀ ਦਲ ਵਿਚ ਸ਼ਾਮਿਲ ਹੋ ਗਿਆ ਸੀ ਤਾਂ ਬਲਜਿੰਦਰ ਵੀ ਉਸ ਦੇ ਨਾਲ ਹੀ ਅਕਾਲੀ ਦਲ ‘ਚ ਚਲਾ ਗਿਆ ਸੀ | ਇਹ ਗੱਲ ਕੁਝ ਮਹੀਨੇ ਪਹਿਲਾਂ ਦੀ ਹੀ ਦੱਸੀ ਜਾ ਰਹੀ ਹੈ | ਇਹ ਵੀ ਪਤਾ ਲੱਗਾ ਹੈ ਕਿ ਬਲਜਿੰਦਰ ਆਪਣੇ ਪਿੰਡ ਕਣਕਵਾਲ ਦੇ 4 ਨੌਜਵਾਨਾਂ ਸਮੇਤ ਕਾਰ ਵਿਚ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਇਆ ਸੀ ਪਰ ਨਾ ਤਾਂ ਬਲਜਿੰਦਰ ਹੀ ਹੁਣ ਤੱਕ ਆਪਣੇ ਘਰ ਪਰਤਿਆ ਹੈ ਅਤੇ ਨਾ ਹੀ ਬਾਕੀ 4 ਨੌਜਵਾਨ ਵਾਪਸ ਪਰਤੇ ਹਨ | ਸਭ ਦੇ ਫੋਨ ਵੀ ਬੰਦ ਆ ਰਹੇ ਹਨ | ਇਸ ਸਬੰਧੀ ਪੁਲਿਸ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਕੁੱਟਮਾਰ ਦੀ ਘਟਨਾ ਵਿਚ ਸ਼ਾਮਿਲ ਲੁਧਿਆਣਾ ਜ਼ਿਲ੍ਹੇ ਦੇ ਜਿਨ੍ਹਾਂ ਦੋ ਵਿਅਕਤੀਆਂ ਦੀ ਸ਼ਨਾਖਤ ਹੋਈ ਹੈ ਉਨ੍ਹਾਂ ‘ਚੋਂ ਇਕ ਅਧਿਆਪਕ ਦੱਸਿਆ ਜਾਂਦਾ ਹੈ ਅਤੇ ਦੂਜਾ ਬਾਬਾ ਪਨੇਸਰ ਨਾਂਅ ਦਾ ਵਿਅਕਤੀ ਹੈ | ਇਹ ਵੀ ਪਤਾ ਲੱਗਾ ਹੈ ਕਿ ਸ: ਪੰਨੂ ‘ਤੇ ਹੋਏ ਹਮਲੇ ਦੀਆਂ ਕੁਝ ਹੋਰ ਮੋਬਾਈਲਾਂ ਨਾਲ ਵੀ ਵੀਡੀਓ ਬਣਾਈਆਂ ਗਈਆਂ ਸਨ ਪਰ ਇੰਟਰਨੈੱਟ ‘ਤੇ ਇਕ ਇਹੋ ਹੀ ਪਾਈ ਗਈ ਹੈ | ਹੁਣ ਇਸ ਘਟਨਾ ਸਬੰਧੀ ਸ. ਪੰਨੂ ਨੇ ਵੀ ਕਿਹਾ ਹੈ ਕਿ ਪਹਿਲਾਂ ਤਾਂ ਅਜਿਹਾ ਨਹੀਂ ਲਗਦਾ ਸੀ ਪਰ ਹੁਣ ਉਨ੍ਹਾਂ ਨੂੰ ਵੀ ਅਜਿਹਾ ਜਾਪਦਾ ਹੈ ਕਿ ਇਹ ਘਟਨਾ ਪਹਿਲਾਂ ਘੜੀ ਗਈ ਸਾਜ਼ਿਸ਼ ਹੋ ਸਕਦੀ ਹੈ |
ਅਜੇ ਤੱਕ ਨਹੀਂ ਹੋਇਆ ਮਾਮਲਾ ਦਰਜ
ਕੱਲ੍ਹ ਤੱਕ ਇਹੀ ਚਰਚੇ ਸਨ ਕਿ ਰਾਜ ਸਰਕਾਰ ਦੇ ਹੁਕਮਾਂ ਉਪਰੰਤ ਰਾਜ ਸਾਈਬਰ ਸੈਲ ਵੱਲੋਂ ਮੁਹਾਲੀ ਵਿਖੇ ਕੁੱਟਮਾਰ ਦੀ ਵੀਡੀਓ ਅਪਲੋਡ ਕਰਨ ਵਾਲੇ ਬਲਜਿੰਦਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ | ਇਸ ਸਬੰਧੀ ਮੀਡੀਆ ਵਿਚ ਖ਼ਬਰਾਂ ਵੀ ਛਪੀਆਂ ਸਨ ਜਿਨ੍ਹਾਂ ਵਿਚ ਮਾਮਲੇ ‘ਚ ਲਾਈਆਂ ਗਈਆਂ ਧਾਰਾਵਾਂ ਤੱਕ ਦਾ ਜ਼ਿਕਰ ਕੀਤਾ ਗਿਆ ਸੀ, ਪਰ ਮਾਮਲੇ ਦੀ ਅਸਲੀਅਤ ਇਹ ਹੈ ਕਿ ਅਜੇ ਤੱਕ ਇਸ ਸਾਰੀ ਘਟਨਾ ਬਾਰੇ ਕੋਈ ਵੀ ਮਾਮਲਾ ਕਿਤੇ ਵੀ ਦਰਜ ਨਹੀਂ ਕੀਤਾ ਗਿਆ ਹੈ | ਇਸ ਸਬੰਧੀ ਵਿਸ਼ੇਸ਼ ਜਾਂਚ ਦਲ ਦੇ ਮੈਂਬਰ ਡੀ. ਆਈ. ਜੀ. ਪੱਧਰ ਦੇ ਇਕ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਉਪਰੰਤ ਕਾਨੂੰਨੀ ਮਸ਼ੀਰ ਤੋਂ ਸਲਾਹ ਲੈਣ ਉਪਰੰਤ ਮਾਮਲਾ ਦਰਜ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਵਾਕਿਆ ਉਤਰਾਖੰਡ ਦਾ ਹੈ ਜਿਸ ਦਾ ਮਾਮਲਾ ਉਥੇ ਹੀ ਦਰਜ ਹੋਵੇਗਾ ਪੰਜਾਬ ਵਿਚ ਤਾਂ ਇਸ ਮਾਮਲੇ ਦੀ ਵੀਡੀਓ ਫੈਲਾਏ ਜਾਣ ਜਾਂ ਧਾਰਮਿਕ ਭਾਵਨਾਵਾਂ ਸਬੰਧੀ ਮਾਮਲਾ ਹੀ ਦਰਜ ਹੋ ਸਕਦਾ ਹੈ |

No comments:
Post a Comment