jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 27 June 2013

ਆਈਏਐਸ ਅਧਿਕਾਰੀ ਕਾਹਨ ਸਿੰਘ ਪੰਨੂ ਉਪਰ ਹਮਲਾ ਮਲੂਕਾ ਦੀ ਸ਼ਹਿ ਤੇ ਹੋਇਆ- ਸੁਖਪਾਲ ਸਿੰਘ ਖਹਿਰਾ

www.sabblok.blogspot.com



   ਉਤਰਾਖੰਡ ਵਿੱਚ  ਪੰਜਾਬ ਸਰਕਾਰ ਵੱਲੋਂ ਰਾਹਤ ਕਾਰਜਾਂ ਲਈ ਭੇਜੇ ਗਏ ਆਈਏਐਸ ਅਧਿਕਾਰੀ  ਕਾਹਨ ਸਿੰਘ ਪੰਨੂ ਨਾਲ ਹੋਈ ਬਦਸਲੂਕੀ ਦੇ ਮਾਮਲੇ ਵਿੱਚ 2 ਦਿਨ ਚੁੱਪ ਰਹਿਣ ਮਗਰੋਂ ਕਾਂਗਰਸ ਵੀ  ਨਿੱਤਰ ਕੇ  ਸਾਹਮਣੇ ਆ ਗਈ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਈਏਐਸ  ਅਧਿਕਾਰੀ  ਕਾਹਨ ਸਿੰਘ ਪੰਨੂ ਤੇ ਹੋਇਆ ਹਮਲਾ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਸਰਕਾਰ ਨੂੰ ਇਮਾਨਦਾਰ ਅਧਿਕਾਰੀ  ਬਹੁਤ ਚੁੱਭਦੇ ਹਨ । ਇਸ ਲਈ ਉਹ ਉਹਨਾਂ  ਨੂੰ ਦਬਾਉਣ ਲਈ ਹਰ ਹੱਥਕੰਡਾ ਵਰਤ ਰਹੀ ਹੈ । ਉਹਨਾ ਕਿਹਾ ਕਿ ਸੀਨੀਅਰ  ਆਈਏਐਸ ਅਧਿਕਾਰੀ ਤੇ ਹੋਇਆ ਇਹ ਹਮਲਾ  ਪੰਜਾਬ ਦੇ ਲੋਕਾਂ ਲਈ ਸਬਕ ਹੈ।
 ਕਾਂਗਰਸ ਦੇ ਬੁਲਾਰੇ  ਸੁਖਪਾਲ ਸਿੰਘ ਖਹਿਰਾ ਨੇ ਸਿੱਧੇ ਤੌਰ ਤੇ ਪੰਜਾਬ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਉਪਰ  ਦੋਸ਼ ਲਾਉਂਦੇ ਹੋਏ ਕਿਹਾ ਕਿ  ਸ੍ਰੀ ਪੰਨੂ ਤੇ ਹੋਏ ਹਮਲੇ ਦਾ ਪਿੱਛੇ ਵੱਡੀ ਸ਼ਾਜਿ਼ਸ ਹੈ। ਜਿਸਦਾ ਸੂਤਰਧਾਰ  ਅਕਾਲੀ ਮੰਤਰੀ  ਹੈ।  ਕਿਉਂਕਿ  ਕੇਂਦਰੀ ਫੰਡਾਂ ਵਿੱਚ ਹੋਏ ਘਪਲੇ ਵਿੱਚ ਸਿੱਖਿਆ ਮੰਤਰੀ ਮਲੂਕਾ ਘਿਰਦੇ ਨਜ਼ਰ ਆ ਰਹੇ ਹਨ ।ਇਸ ਲਈ ਇਸ ਅਧਿਕਾਰੀ ਨੂੰ ਦਬਾਉਣ ਲਈ ਇਹ ਰਣਨੀਤੀ ਬਣਾਈ ਗਈ ਹੈ।
ਖਹਿਰਾ ਨੇ ਕਿਹਾ ਉਹਨਾਂ ਕੋਲ ਇਸ ਘਟਨਾਕ੍ਰਮ ਨਾਲ ਜੁੜੇ ਅਹਿਮ  ਦਸਤਾਵੇਜ ਹਨ ਜਿਹਨਾ ਨਾਲ  ਪੂਰੇ ਘਟਨਾ ਕ੍ਰਮ ਦੀ ਕੜੀ ਮਿਲਦੀ ਹੈ।
 ਮੁਹਾਲੀ ਪੁਲੀਸ ਨੇ  ਇਸ ਅਧਿਕਾਰੀ ਨਾਲ ਹੋਈ ਬਦਸਲੂਕੀ ਦੀ ਵੀਡਿਓ ਯੂ ਟਿਊਬ ਤੇ ਅਪਲੋਡ ਕਰਨ ਵਾਲੇ ਵਿਅਕਤੀ ਬਲਜਿੰਦਰ ਸਿੰਘ ਸਿੱਧੂ ਵਾਸੀ ਕਣਕਵਾਲ ਜਿਲ੍ਹਾ ਬਠਿੰਡਾ ਖਿਲਾਫ਼  ਆਈ ਟੀ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ।

No comments: