www.sabblok.blogspot.com
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਜੂਨ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣਾ ਵਿਦੇਸ਼ ਦੌਰਾ ਵਿਚਾਲੇ ਛੱਡ ਕੇ ਵਤਨ ਪਰਤ ਆਏ ਹਨ। ਉਨ੍ਹਾਂ ਵੱਲੋਂ ਇੰਜ ਕਰਨ ਦਾ ਕਾਰਨ ਪਿਛਲੇ ਦਿਨੀਂ ਉਤਰਾਖੰਡ ਵਿੱਚ ਆਈ ਕੁਦਰਤੀ ਕਰੋਪੀ ਦੇ ਪੀੜਤਾਂ ਨੂੰ ਬਚਾਉਣ ਦੇ ਮਾਮਲੇ ’ਤੇ ਸਰਕਾਰ ਦੀ ਹੋ ਰਹੀ ਨੁਕਤਾਚੀਨੀ ਨੂੰ ਦੱਸਿਆ ਜਾ ਰਿਹਾ ਹੈ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਮੁਤਾਬਕ ਮੀਡੀਆ ਰਿਪੋਰਟਾਂ ਤੋਂ ਸ੍ਰੀ ਬਾਦਲ ਕਾਫ਼ੀ ਪ੍ਰੇਸ਼ਾਨ ਸਨ। ਇਸ ਭਿਆਨਕ ਕੁਦਰਤੀ ਆਫ਼ਤ ਬਾਰੇ ਸਰਕਾਰ ਦੀ ਭੂਮਿਕਾ ’ਤੇ ਟਿੱਪਣੀਆਂ ਉਦੋਂ ਹੋਈਆਂ ਜਦੋਂ ਦੋਵੇਂ ਬਾਦਲ (ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ) ਵਿਦੇਸ਼ ਗਏ ਸੀ। ਮੁੱਖ ਮੰਤਰੀ ਚੰਡੀਗੜ੍ਹ ਪਰਤਦੇ ਹੀ ਬਸ ਅੱਡੇ ’ਤੇ ਗਏ ਜਿੱਥੇ ਉਨ੍ਹਾਂ ਮੌਤ ਦੇ ਮੂੰਹੋਂ ਬਚ ਕੇ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਪਰਤੇ ਪੰਜਾਬੀਆਂ ਨਾਲ ਮੁਲਾਕਾਤ ਕੀਤੀ ਤੇ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਉਤਰਾਖੰਡ ਤ੍ਰਾਸਦੀ ਨੂੰ ਕੌਮੀ ਆਫ਼ਤ ਕਰਾਰ ਦਿੱਤਾ ਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਨੂੰ ਕੌਮੀ ਆਫ਼ਤ ਐਲਾਨੇ। ਉਨ੍ਹਾਂ ਹੜ੍ਹ ਪੀੜਤਾਂ ਨੂੰ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਦੋ ਹੋਰ ਹੈਲੀਕਾਪਟਰ ਭੇਜਣ ਦਾ ਵੀ ਐਲਾਨ ਕੀਤਾ ਅਤੇ ਕਿਹਾ ਕਿ ਪੰਜਾਬ ਦੇ ਦੋ ਆਈਏਐਸ ਅਫ਼ਸਰਾਂ ਨੂੰ ਰਿਸ਼ੀਕੇਸ਼ ਤਾਇਨਾਤ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਸਮਾਂ ਸਿਆਸਤ ਕਰਨ ਦਾ ਨਹੀਂ ਬਲਕਿ ਆਫ਼ਤ ਦਾ ਸ਼ਿਕਾਰ ਲੋਕਾਂ ਦੀ ਮਦਦ ਲਈ ਅੱਗੇ ਆਉਣ ਦਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ ਰਾਹਤ ਕੰਮਾਂ ਲਈ ਟੀਮ ਭੇਜੀ ਗਈ ਸੀ ਤੇ ਫਸੇ ਲੋਕਾਂ ਨੂੰ ਕੱਢਣ ਲਈ ਹੈਲੀਕਾਪਟਰ ਭੇਜਿਆ ਗਿਆ ਸੀ। ਹੈਲੀਕਾਪਟਰ ਤੇ ਟੀਮ ਤੋਂ ਕੰਮ ਤਾਂ ਉਤਰਾਖੰਡ ਸਰਕਾਰ ਨੇ ਹੀ ਲੈਣਾ ਹੈ।
ਸ੍ਰੀ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 17 ਜੂਨ ਨੂੰ ਵਿਦੇਸ਼ ਗਏ ਸਨ। ਮੁੱਖ ਮੰਤਰੀ ਦਾ 23 ਜੂਨ ਨੂੰ ਵਾਪਸੀ ਦਾ ਪ੍ਰੋਗਰਾਮ ਸੀ ਜੋ ਦੋ ਦਿਨ ਪਹਿਲਾਂ ਪਰਤ ਆਏ, ਜਦੋਂ ਕਿ ਉਪ ਮੁੱਖ ਮੰਤਰੀ ਨੇ 3 ਜੁਲਾਈ ਨੂੰ ਵਾਪਸ ਆਉਣਾ ਹੈ। ਉਨ੍ਹਾਂ ਵੱਲੋਂ ਵਿਦੇਸ਼ਾਂ ਤੋਂ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਸਨ। ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਪਣੀ ਵਿਦੇਸ਼ ਯਾਤਰਾ ਨੂੰ ‘ਨਿੱਜੀ ਤੇ ਗੁਪਤ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਨਿੱਜੀ ਕੰਮ ਕਾਰ ਲਈ ਗਏ ਸਨ ਜਿਸ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਤਰਾਖੰਡ ਵਿੱਚ ਫਸੇ ਲੋਕਾਂ ਦੀ ਮਦਦ ਲਈ ਰਾਜ ਸਰਕਾਰ ਹਰ ਸੰਭਵ ਮਦਦ ਕਰ ਰਹੀ ਹੈ। ਹੈਲੀਕਾਪਟਰ ਭੇਜਿਆ ਗਿਆ ਹੈ ਤੇ ਸੈਨਾ ਨੂੰ ਵੀ ਮਾਲੀ ਮਦਦ ਦਿੱਤੀ ਜਾਵੇਗੀ। ਉਤਰਾਖੰਡ ਤੋਂ ਪੰਜਾਬੀਆਂ ਨੂੰ ਲਿਆਉਣ ਲਈ ਹੋਰ ਬਸਾਂ ਭੇਜੀਆਂ ਜਾਣਗੀਆਂ।
ਇਸ ਦੌਰਾਨ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਵਾਪਸ ਆਏ ਵਿਅਕਤੀਆਂ ’ਤੇ ਇਸ ਭਿਆਨਕ ਤਬਾਹੀ ਦਾ ਖੌਫ ਸਾਫ਼ ਝਲਕ ਰਿਹਾ ਸੀ। ਮੌਤ ਦੇ ਮੂੰਹੋਂ ਨਿਕਲੀਆਂ ਔਰਤਾਂ ਦੀਆਂ ਅੱਖਾਂ ਵਿੱਚੋਂ ਅਜੇ ਵੀ ਹੰਝੂ ਵਗ ਰਹੇ ਸਨ। ਉਤਰਾਖੰਡ ਦੀਆਂ ਪਹਾੜੀਆਂ ਵਿੱਚ ਕਈ ਦਿਨ ਘਿਰੇ ਰਹਿਣ ਤੋਂ ਬਾਅਦ ਘਰ ਪਹੁੰਚੇ ਇਨ੍ਹਾਂ ਵਿਅਕਤੀਆਂ ਨੇ ਦੱਸਿਆ ਕਿ ਯਾਤਰਾ ’ਤੇ ਗਏ ਕਈ ਪਰਿਵਾਰ ਆਪਸ ਵਿੱਛੜ ਗਏ ਹਨ ਤੇ ਕਈ ਲਾਪਤਾ ਵੀ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪਹਾੜਾਂ ’ਤੇ ਫਸੇ ਲੋਕਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ।
ਸੁਨਾਮ ਦੇ ਹਰਮੇਲ ਸਿੰਘ ਨੇ ਦੱਸਿਆ ਕਿ ਭਾਰਤੀ ਸੈਨਾ ਦੇ ਜਵਾਨ ਪਹਾੜਾਂ ਵਿੱਚ ਫਸੇ ਯਾਤਰੀਆਂ ਲਈ ‘ਰੱਬ’ ਬਣ ਕੇ ਬਹੁੜੇ ਹਨ। ਉਨ੍ਹਾਂ ਕਿਹਾ ਕਿ ਜੇ ਸੈਨਾ ਦੇ ਜਵਾਨ ਮੌਕੇ ’ਤੇ ਨਾ ਪਹੁੰਚਦੇ ਤਾਂ ਨੁਕਸਾਨ ਜ਼ਿਆਦਾ ਹੋਣਾ ਸੀ। ਗਗਨਦੀਪ ਕੌਰ ਨੇ ਵੀ ਸੈਨਾ ਦੇ ਜਵਾਨਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਤਰਾਖੰਡ ਵਿੱਚ ਤੀਰਥ ਯਾਤਰਾ ’ਤੇ ਗਏ ਬਹੁਤ ਸਾਰੇ ਲੋਕ ਫਸੇ ਹੋਏ ਹਨ ਜਿਨ੍ਹਾਂ ਨੂੰ ਬਚਾਇਆ ਜਾਣਾ ਚਾਹਦਾ ਹੈ। ਇਸ ਔਰਤ ਨੇ ਦੱਸਿਆ ਕਿ ਕਈ ਥਾਵਾਂ ’ਤੇ ਪੀਣ ਲਈ ਪਾਣੀ ਤੱਕ ਨਹੀਂ ਹੈ। ਇਨ੍ਹਾਂ ਵਿਅਕਤੀਆਂ ਨੇ ਦੱਸਿਆ ਕਿ ਫੌਜ ਨੇ ਆਪਣੇ ਕੈਂਪਾਂ ਵਿੱਚ ਰੱਖ ਕੇ ਸਿਹਤ ਸਹੂਲਤਾਂ, ਰਹਿਣ ਤੇ ਖਾਣੇ ਦੀਆਂ ਸਭ ਸਹੂਲਤਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਸਰਕਾਰਾਂ ਨਾਲੋਂ ਸੈਨਿਕਾਂ ਦੀ ਮਦਦ ਜ਼ਿਆਦਾ ਲਾਭਕਾਰੀ ਹੈ।
ਹੇਮਕੁੰਟ ਸਾਹਿਬ ਤੋਂ ਵਾਪਸ ਆਈ ਰਾਜਿੰਦਰ ਕੌਰ ਨੇ ਦੱਸਿਆ ਕਿ ਦੂਜੇ ਪਾਸੇ ਆਫ਼ਤ ਮਾਰੇ ਲੋਕਾਂ ਨੂੰ ਕੱਢਣ ਲਈ ਕਈ ਵਿਅਕਤੀਆਂ ਨੇ ਖੂਬ ਲੁੱਟ ਮਚਾਈ ਤੇ ਜੋਸ਼ੀ ਮੱਠ ਤੋਂ ਰਿਸ਼ੀਕੇਸ਼ ਤੱਕ ਦਾ ਕਿਰਾਇਆ 12 ਹਜ਼ਾਰ ਰੁਪਏ ਤੱਕ ਵਸੂਲਿਆ ਗਿਆ। ਬਸਾਂ ਦਾ ਜਿੱਥੇ ਕਿਰਾਇਆ 150 ਰੁਪਏ ਸੀ ਉਥੇ 1200 ਰੁਪਏ ਲਿਆ ਗਿਆ ਤੇ ਭੁੱਖੇ ਭਾਣੇ ਲੋਕਾਂ ਨੂੰ 20 ਰੁਪਏ ਵਾਲਾ ਪਰਾਂਠਾ 200 ਰੁਪਏ ਵਿੱਚ ਲੈ ਕੇ ਖਾਣਾ ਪਿਆ। ਉਤਾਰਖੰਡ ਤੋਂ ਅੱਜ 123 ਪੰਜਾਬੀ ਸਰਕਾਰੀ ਬਸਾਂ ਰਾਹੀਂ ਚੰਡੀਗੜ੍ਹ ਪਹੁੰਚੇ। ਇੱਥੋਂ ਸਰਕਾਰ ਵੱਲੋਂ ਹੀ ਉਨ੍ਹਾਂ ਨੂੰ ਘਰੋ ਘਰੀ ਪਹੁੰਚਾਉਣ ਦੇ ਇੰਤਜ਼ਾਮ ਕੀਤੇ ਗਏ ਸਨ।

No comments:
Post a Comment