jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 29 June 2013

ਪੰਚਾਇਤ ਚੋਣਾਂ ਤੋਂ ਪਹਿਲਾਂ 1841 ਸਰਪੰਚ ਅਤੇ 23,655 ਪੰਚ ਬਿਨਾਂ ਮੁਕਾਬਲਾ ਚੁਣੇ ਗਏ

www.sabblok.blogspot.com

ਚੰਡੀਗੜ੍ਹ, 28 ਜੂਨ (ਸੁਖਜਿੰਦਰ ਮਾਨ) : 3 ਜੁਲਾਈ ਨੂੰ ਹੋਣ ਵਾਲੀਆਂ ਪੰਚਾਇਤ ਚੋਣਾਂ ਤੋਂ ਪਹਿਲਾਂ 1841 ਸਰਪੰਚ ਅਤੇ 23,655 ਪੰਚ ਬਿਨਾਂ ਮੁਕਾਬਲਾ ਚੁਣੇ ਗਏ ਹਨ। ਇਹ ਵਖਰੀ ਗੱਲ ਹੈ ਕਿ ਮੁੱਖ ਵਿਰੋਧੀ ਧਿਰ ਕਾਂਗਰਸ ਅਤੇ ਪੀਪਲਜ਼ ਪਾਰਟੀ ਸਹਿਤ ਕਈ ਥਾਂ ਵਿਰੋਧੀ ਸੁਰ ਰੱਖਣ ਵਾਲੇ ਅਕਾਲੀਆਂ ਨੇ ਸਰਕਾਰੀ ਧਿਰ ਉਪਰ ਡੰਡੇ ਦੇ ਜ਼ੋਰ ਨਾਲ ਸਰਬਸੰਮਤੀ ਕਰਵਾਉਣ ਦਾ ਦੋਸ਼ ਲਗਾਇਆ ਹੈ। ਹੁਣ ਮੁਕਾਬਲੇ ਵਿਚ ਸਰਪੰਚੀ ਲਈ 30,748 ਅਤੇ ਪੰਚੀ ਲਈ 1,17,928 ਉਮੀਦਵਾਰ ਅਪਣੀ ਕਿਸਮਤ ਅਜਮਾ ਰਹੇ ਹਨ। ਸੱਭ ਤੋਂ ਵੱਧ 228 ਸਰਪੰਚ ਗੁਰਦਾਸਪੁਰ ਜ਼ਿਲ੍ਹੇ ਵਿਚ ਸਰਬਸੰਮਤੀ ਨਾਲ ਚੁਣੇ ਗਏ ਹਨ। ਇਸੇ ਤਰ੍ਹਾਂ ਸਰਪੰਚੀ ਦੀ ਸਰਬਸੰਮਤੀ ਵਿਚ ਪਟਿਆਲਾ ਜ਼ਿਲ੍ਹਾ ਅੱਗੇ ਰਿਹਾ ਹੈ। ਇਥੇ 198 ਸਰਪੰਚਾਂ ਦੀ ਚੋਣ ਬਿਨਾਂ ਵੋਟਾਂ ਤੋਂ ਹੋਈ ਹੈ। ਤੀਜੇ ਨੰਬਰ ਉਪਰ ਜਲੰਧਰ ਜ਼ਿਲ੍ਹੇ ਦੇ 177 ਸਰਪੰਚ ਬਿਨਾਂ ਮੁਕਾਬਲੇ ਚੁਣੇ ਗਏ ਹਨ। ਇਸੇ ਤਰ੍ਹਾਂ ਪੰਚੀ ਵਿਚ ਪਟਿਆਲਾ ਪਹਿਲੇ, ਹੁਸ਼ਿਆਰਪੁਰ ਦੂਜੇ ਅਤੇ ਜਲੰਧਰ ਤੀਜੇ ਸਥਾਨ ‘ਤੇ ਰਿਹਾ ਹੈ। ਚੋਣ ਅਧਿਕਾਰੀਆਂ ਮੁਤਾਬਕ 3 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਵਿਚ ਗੁਰਦਾਸਪੁਰ ਜ਼ਿਲ੍ਹੇ ਵਿਚ 3028 ਉਮੀਦਵਾਰ ਸਰਪੰਚੀ ਲਈ ਅਤੇ 12,091 ਉਮੀਦਵਾਰ ਪੰਚੀ ਲਈ ਮੁਕਾਬਲੇ ਵਿਚ ਹਨ। ਇਸੇ ਜ਼ਿਲ੍ਹੇ ਵਿਚ ਸੱਭ ਤੋਂ ਵੱਧ 328 ਸਰਪੰਚੀ ਦੇ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਏ ਹਨ ਜਦਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ 2285 ਉਮੀਦਵਾਰਾਂ ਨੇ ਕਾਗ਼ਜ਼ ਵਾਪਸ ਲਏ ਹਨ। ਚੋਣ ਕਮਿਸ਼ਨਰ ਦੇ ਮੈਂਬਰ ਸਕੱਤਰ ਸ੍ਰੀ ਮੋਹਨ ਲਾਲ ਸ਼ਰਮਾ ਮੁਤਾਬਕ ਚੋਣਾਂ ਨੂੰ ਸਾਫ਼ ਸੁਥਰੇ ਤਰੀਕੇ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਦਸਿਆ ਕਿ ਜਿੰਨੀਆਂ ਵੀ ਸ਼ਿਕਾਇਤਾਂ ਆ ਰਹੀਆਂ ਹਨ, ਉਨ੍ਹਾਂ ਦਾ ਬਣਦਾ ਹੱਲ ਕਢਿਆ ਜਾ ਰਿਹਾ ਹੈ।

No comments: