jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 26 June 2013

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰਬਾਣੀ ਦੀ ਹੋ ਰਹੀ ਘੋਰ ਬੇਅਦਬੀ

www.sabblok.blogspot.com

Photo
ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰਬਾਣੀ ਦੀ ਹੋ ਰਹੀ ਹੈ ਘੋਰ ਬੇਅਦਬੀ ਗੁਰੂ ਦੀ ਪਿਆਰੀ ਸਾਧ-ਸੰਗਤ ਜੀ ਇਨ੍ਹਾਂ ਤਸਵੀਰਾਂ ਵਿੱਚ ਜੋ ਤੁਸੀਂ ਵੇਖ ਰਹੇ ਹੋ ਇਹ ਸੂਰਜੀ ਸ਼ਕਤੀ ਨਾਲ ਚਁਲਣ ਵਾਲੇ ਉਹ ਗਲੋ ਸਾਇਨ ਬੋਰਡ ਹਨ ਜੋ ਕਿ 300 ਸਾਲਾ ਖਾਲਸਾ ਸਿਰਜਨਾਂ ਦਿਵਸ ਦੇ ਸਮੇ ਸੰਨ 1999 ਨੂੰ ਅਨੰਦਪੁਰ ਸਾਹਿਬ ਵਿਖੇ ਪੰਜਾਬ ਐਨਰਜ਼ੀ ਡਿਵੈਲਪਮੈਂਟ ਏਜੰਸੀਜ਼ ( PEDA ) ਵਁਲੋਂ ਲਗਾਏ ਗਏ ਸਨ ,ਜੋ ਕਿ ਬਹੁਤ ਸ਼ਲਾਘਾਯੋਗ ਕਾਰਜ ਸੀ ਤੇ ਇਹ 'ਪਵਿੱਤਰ ਗੁਰਬਾਣੀ' ਵਾਲੇ ਬੋਰਡ ਸ਼੍ਰੀ ਅਨੰਦਪੁਰ ਸਾਹਿਬ ਦੀ ਸੁੰਦਰਤਾ ਵਿੱਚ ਹੋਰ ਵਾਧਾ ਕਰਦੇ ਸਨ ... ਇਹ ਬੋਰਡ ਮੁੱਖ ਸੜਕ ਤੋਂ ਲੈਕੇ ਤਖਤ ਸ਼੍ਰੀ ਕੇਸ਼ਗੜ੍ਹ ਸਾਹਿਬ ਦੇ ਹੇਠਲੇ ਚੌਂਕ ਵਾਲੀ ਸੜਕ ਉਪਰ ਤੇ ਕਿਲ੍ਹਾ ਸ਼੍ਰੀ ਅਨੰਦਗੜ੍ਹ ਸਾਹਿਬ ਤੋਂ ਲੈਕੇ ਤਖਤ ਸ਼੍ਰੀ ਕੇਸ਼ਗੜ੍ਹ ਸਾਹਿਬ ਵਾਲੀ ਸੜਕ ਉਪਰ ਲਗਾਏ ਗਏ ਸਨ ... ਪਰ ਸਾਡੀ ਬਦਕਿਸ੍ਮਤੀ ਰਹੀ ਹੈ ਕਿ ਅਸੀਂ ਤੇ ਸਾਡੀਆਂ ਸਰਕਾਰਾਂ ਸੁੰਦਰ ਤੇ ਇਤਿਹਾਸਕ ਵਸਤੂਆਂ ਨੂੰ ਸਾਂਭਣ ਵਿੱਚ ਹਮੇਸ਼ਾ ਹੀ ਸੁਸਤ ਰਹੀਆਂ ਹਨ. ਰੋਜ਼ਾਨਾ ਦੇਸ਼-ਵਿਦੇਸ਼ ਤੋਂ ਬਹੁ-ਗਿਣਤੀ ਵਿੱਚ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦਰਸ਼ਨ ਕਰਨ ਆਉਂਦੀਆਂ ਹਨ,ਮੌਜੂਦਾ ਸਰਕਾਰ ਦਾ ਕੋਈ ਨਾ ਕੋਈ ਮੰਤਰੀ ਤੇ ਮੁੱਖ ਮੰਤਰੀ ਸਾਹਿਬ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਮੈਂਬਰ,ਹੋਰ ਅਹੁਦੇਦਾਰ ਸਾਹਿਬਾਨ ਤੇ ਪੰਥ ਦੇ ਵਿਦਵਾਨ ਸੱਜਣ,ਜਥੇਦਾਰ ਆਦਿਕ ਵੀ ਇੱਥੇ ਹਮੇਸ਼ਾਂ ਵਿਚਰਦੇ ਰਹਿੰਦੇ ਹਨ ... ਭਾਰੀ ਗਿਣਤੀ ਵਿੱਚ ਇੱਥੇ ਅਖੌਤੀ ਸਾਧਾਂ-ਸੰਤਾਂ ਦੇ ਡੇਰੇ ਹਨ ... ਕਈ ਵਿਦਵਾਨ, ਜਥੇਦਾਰ, ਕਥਾਕਾਰ, ਰਾਗੀ-ਢਾਡੀ,ਟਕਸਾਲੀ ਸਿੰਘ, ਕਾਰ ਸੇਵਾ ਵਾਲੇ ਬਾਬੇ,ਸ਼੍ਰੋਮਣੀ ਕਮੇਟੀ ਦੇ ਮੈਂਬਰ,ਪਰਬੰਧਕ ਤੇ ਕਰਮਚਾਰੀ ਆਦਿਕ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿਤਰ ਧਰਤੀ ਤੇ ਰਹਿੰਦੇ ਹਨ . ਹੋਰ ਤਾਂ ਹੋਰ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਤਰਲੋਚਨ ਸਿੰਘ ਜੀ ਤੇ ਸਾਬਕਾ ਜਥੇਦਾਰ ਗਿਆਨੀ ਮਨਜੀਤ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੀ ਨਿਵਾਸ ਕਰਦੇ ਹਨ. ਦਾਸ ਦਾ ਕਹਿਣ ਤੋਂ ਇਹ ਭਾਵ ਇਹ ਹੈ ਕਿ ਕਿਉਂ ਕਦੇ ਵੀ ਕਿਸੇ ਦਾ ਧਿਆਨ 'ਪਵਿੱਤਰ ਗੁਰਬਾਣੀ' ਦੀ ਇਸ ਹੋ ਰਹੀ ਘੋਰ ਬੇਅਦਬੀ ਵੱਲ ਕਿਉਂ ਨਹੀ ਗਿਆ ਜਾਂ ਅਸੀਂ ਜਾਣ ਬੁਝਕੇ ਅਵੇਸਲੇ ਬਣੇ ਹੋਏ ਹਾਂ ? ਇਨ੍ਹਾਂ ਬੋਰਡਾਂ ਦੀ ਹਾਲਤ ਆਪਾਂ ਸਾਰੇ ਵੇਖ ਹੀ ਰਹੇ ਹਾਂ... ਜੇ ਕੋਈ ਸੱਜਣ ਚਾਹੇ ਤਾਂ ਮੌਕੇ ਤੇ ਆ ਕੇ ਖੁਦ ਵੀ ਵੇਖ ਸਕਦਾ ਹੈ ... ਸਾਰੇ ਬੋਰਡ ਟੁੱਟੇ ਪਏ ਹਨ, ਗੁਰਬਾਣੀ ਦੀਆਂ ਸਭ ਪੰਕਤੀਆਂ ਅਧੂਰੀਆਂ ਵਿਖਾਈ ਦੇਦੀਆਂ ਹਨ,ਕਿਸੇ ਵੀ ਬੋਰਡ ਵਿੱਚ ਕੋਈ ਟਿਊਬ ਲਾਇਟ ਨਹੀਂ ,ਕੁਝ ਹੇਠਾਂ ਨੂੰ ਲਮਕੇ ਪਏ ਹਨ, ਕਿਸੇ ਵਿੱਚ ਕਬੂਤਰਾਂ ਨੇ ਆਲ੍ਹਣੇ ਬਣਾ ਰੱਖੇ ਹਨ ... ਇਹ ਸਭ ਕੁਝ ਕਾਫੀ ਲੰਮੇ ਸਮੇਂ ਤੋਂ ਵਾਪਰ ਰਿਹਾ ਹੈ ਤੇ ਓਹ ਵੀ ਸ੍ਰੀ ਅਨੰਦਪੁਰ ਸਾਹਿਬ ਜਿਹੀ ਪਵਿੱਤਰ ਧਰਤੀ ਤੇ,ਦਾਸ ਨੇ ਇਸ ਬਾਰੇ ਕਈ ਭੱਦਰ ਪੁਰਸ਼ਾਂ ਨਾਲ ਗੱਲਬਾਤ ਵੀ ਕੀਤੀ ਪਰ ਕੋਈ ਕੁਝ ਕਰਨ ਨੂੰ ਤਿਆਰ ਹੀ ਨਹੀਂ ਸਭ ਅਣਦੇਖੀ ਕਰ ਰਹੇ ਹਨ. ਦਾਸ ਦੀ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਪਾਸੇ ਤੁਰੰਤ ਧਿਆਨ ਦੇਣ ਤੇ ਆਪਣੀ ਆਵਾਜ਼ ਓਹਨਾਂ ਸੁੱਤੀਆਂ ਜ਼ਮੀਰਾਂ ਤੱਕ ਪਹੁੰਚਾਉਣ ... ਇਹ ਸਾਡੀ ਸਾਰਿਆਂ ਦੀ ਮੁੱਖ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਹੋ ਰਹੀ ਘੋਰ ਬੇਅਦਬੀ ਨੂੰ ਰੋਕੀਏ. ਗੁਰਬਾਣੀ ਤੋਂ ਬਿਨਾਂ ਸਾਡੀ ਹੋਂਦ ਕੀ ਹੈ, ਕੁਝ ਵੀ ਨਹੀਂ. ਮੇਰੀ ਕਿਸੇ ਨਾਲ ਵੀ ਕੋਈ ਜਾਤੀ ਦੁਸ਼ਮਣੀ ਨਹੀਂ ਹੈ ਬੱਸ ਰਿਹਾ ਨਹੀਂ ਗਿਆ ਇਹ ਸਭ ਕੁਝ ਵੇਖਕੇ ... ਦਾਸ ਨੇ ਇਹ ਸਭ ਕੁਝ ਆਪ ਵੇਖਿਆ ਤੇ ਲਿਖਿਆ ਹੈ, ਓਸ ਵਾਹਿਗੁਰੂ ਦੀ ਕ੍ਰਿਪਾ ਸਦਕਾ... ਜੇ ਕਿਸੇ ਸੱਜਣ ਨੂੰ ਕਿਸੇ ਕਿਸਮ ਦਾ ਕੋਈ ਇਤਰਾਜ਼ ਹੋਵੇ ਤਾਂ ਉਹ ਦਾਸ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ ਕਿਉਂਕਿ ਇਹ ਸਾਰੀ ਸਮੱਗਰੀ ਦਾਸ ਨੇ ਆਪ ਲਿਖੀ ਤੇ ਇਕੱਠੀ ਕੀਤੀ ਹੈ,ਕਿਸੇ ਵੀ ਅਖਬਾਰ, ਮੈਗਜ਼ੀਨ ਜਾਂ ਵੈਬਸਾਈਟ ਨਾਲ ਦਾਸ ਦਾ ਕੋਈ ਸਬੰਧ ਨਹੀ ਹੈ ... ਜੇ ਕੋਈ ਸੱਜਣ ਇਸ ਨੂੰ ਛਾਪਣਾਂ ਜਾਂ ਸ਼ੇਅਰ ਕਰਨਾ ਚਾਹੁੰਦੇ ਹੋਵੇ ਤਾਂ ਦਾਸ ਤੋਂ ਪੁੱਛਣ ਦੀ ਲੋੜ ਨਹੀ ਹੈ ... ਧੰਨਵਾਦ ਜੀ ਗੁਰੂ ਘਰ ਦਾ ਕੂਕਰ ਦਵਿੰਦਰ ਸਿੰਘ ਬਾਜਵਾ ਅਕੈਡਮੀ ਰੋਡ, ਸ਼੍ਰੀ ਅਨੰਦਪੁਰ ਸਾਹਿਬ (ਪੰਜਾਬ) ਫੋਨ -01887 230299 ਸੈਲਫੋਨ - 97797 73797

No comments: