www.sabblok.blogspot.com
ਜਲੰਧਰ-
ਸੀ. ਬੀ. ਆਈ. ਨੇ ਜਲੰਧਰ ਇਨਕਮ ਟੈਕਸ ਵਿਭਾਗ ਨਾਲ 2.5 ਕਰੋੜ ਦੇ ਧੋਖਾਧੜੀ ਦੇ ਮਾਮਲੇ
'ਚ ਸ਼ਾਮਲ ਹਰਿਵੰਦਰ ਸਿੰਘ ਦਿਓਲ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਸੈਕਟਰ 38 ਮਕਾਨ ਨੰਬਰ
5707 'ਚੋਂ ਗ੍ਰਿਫਤਾਰ ਕਰ ਲਿਆ। ਸੀ. ਬੀ. ਆਈ. ਨੇ ਹਰਵਿੰਦਰ ਸਿੰਘ ਦੀ ਗੱਡੀ ਵੀ ਕਬਜ਼ੇ
'ਚ ਲੈ ਲਈ ਹੈ ਜਿਸ 'ਤੇ ਸਰਕਾਰੀ ਬੱਤੀ ਤੇ ਇਨਕਮ ਟੈਕਸ ਵਿਭਾਗ ਦੇ ਡਿਪਟੀ ਕਮਿਸ਼ਨਰ ਦੀ
ਨੇਮ ਪਲੇਟ ਲਗਾ ਕੇ ਰੱਖੀ ਸੀ। ਫਿਲਹਾਲ ਸੀ. ਬੀ. ਆਈ. ਦਿਓਲ ਤੋਂ ਪੁੱਛਗਿੱਛ ਕਰ ਰਹੀ ਹੈ।
ਸੀ. ਬੀ. ਆਈ. ਇਸ ਧੋਖਾਧੜੀ ਦੇ ਮਾਮਲੇ 'ਚ ਸ਼ਾਮਲ ਤਿੰਨ ਦੋਸ਼ੀਆਂ ਨੂੰ ਪਹਿਲਾਂ ਹੀ
ਗ੍ਰਿਫਤਾਰ ਕਰ ਚੁੱਕੀ ਹੈ। ਸੀ. ਬੀ. ਆਈ. ਨੂੰ ਦਿਓਲ ਦੇ ਕੋਲੋਂ ਕਈ ਸਰਕਾਰੀ ਵਿਭਾਗਾਂ ਦੇ
ਦਸਤਾਵੇਜ਼ ਤੇ ਆਈ. ਕਾਰਡ ਮਿਲੇ ਹਨ। ਪੁਲਸ ਨੇ ਉਨ੍ਹਾਂ ਨੂੰ ਵੀ ਕਬਜ਼ੇ 'ਚ ਲੈ ਲਿਆ ਹੈ।
ਸੀ. ਬੀ. ਆਈ. ਤੋਂ ਮਿਲੀ ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਦਿਓਲ ਅਤੇ ਉਸ ਦੇ ਸਾਥੀਆਂ
ਨੇ ਮਿਲ ਕੇ ਜਲੰਧਰ ਇਨਕਮ ਟੈਕਸ ਵਿਭਾਗ ਦੇ ਪੀ. ਐਨ. ਬੀ. ਬੈਂਕ ਤੋਂ ਲਗਭਗ 2.5 ਕਰੋੜ ਦੀ
ਧੋਕਾਧੜੀ ਕੀਤੀ ਸੀ ਜਿਸ ਤੋਂ ਬਾਅਦ ਸਾਲ 2012 'ਚ ਹਰਿਵੰਦਰ ਸਿੰਘ ਤੇ ਉਸ ਦੇ ਸਾਥੀਆਂ
ਦੇ ਖਿਲਾਫ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਸੀ। ਸੀ. ਬੀ. ਆਈ. ਕਾਫੀ ਲੰਮੇਂ ਸਮੇਂ ਤੋਂ
ਉਸ ਦੀ ਤਲਾਸ਼ ਕਰ ਰਹੀ ਸੀ। ਸੀ. ਬੀ. ਆਈ. ਨੇ ਹਰਿਵੰਦਰ ਸਿੰਘ ਦਾ ਸੈੱਲ ਫੋਨ ਵੀ ਪੈਰਲਰ
ਲੈ ਰੱਖਿਆ ਸੀ। ਸੀ. ਬੀ. ਆਈ. ਮੁਤਾਬਕ ਹਰਵਿੰਦਰ ਸਿੰਘ ਹੁਸ਼ਿਆਰਪੁਰ 'ਚ ਪ੍ਰਾਪਰਟੀ
ਡੀਲਰ ਦਾ ਕੰਮ ਕਰਦਾ ਹੈ। ਫਿਲਹਾਲ ਪੁਲਸ ਇਸ ਮਾਮਲੇ 'ਚ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕਰ
ਚੁੱਕੀ ਹੈ।
ਸੀ. ਬੀ. ਆਈ ਮੁਤਾਬਕ ਉਸ ਕੋਲ ਕਈ ਗੱਡੀਆਂ ਹਨ ਜਿਨ੍ਹਾਂ ਨੂੰ ਉਸ ਨੇ ਸਰਕਾਰੀ ਵਿਭਾਗਾਂ 'ਚ ਕਿਰਾਏ 'ਤੇ ਲਗਾਇਆ ਹੋਇਆ ਹੈ। ਸੀ. ਬੀ. ਆਈ. ਦਿਓਲ ਦੀ ਲਗਭਗ ਇਕ ਸਾਲ ਤੋਂ ਭਾਲ ਕਰ ਰਹੀ ਸੀ।
ਸੀ. ਬੀ. ਆਈ ਮੁਤਾਬਕ ਉਸ ਕੋਲ ਕਈ ਗੱਡੀਆਂ ਹਨ ਜਿਨ੍ਹਾਂ ਨੂੰ ਉਸ ਨੇ ਸਰਕਾਰੀ ਵਿਭਾਗਾਂ 'ਚ ਕਿਰਾਏ 'ਤੇ ਲਗਾਇਆ ਹੋਇਆ ਹੈ। ਸੀ. ਬੀ. ਆਈ. ਦਿਓਲ ਦੀ ਲਗਭਗ ਇਕ ਸਾਲ ਤੋਂ ਭਾਲ ਕਰ ਰਹੀ ਸੀ।
No comments:
Post a Comment