jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 29 June 2013

ਸਤਲੁਜ 'ਚ ਵਧੇ ਪਾਣੀ ਕਾਰਨ ਪੰਜਾਬ 'ਚ ਆ ਸਕਦੈ ਹੜ੍ਹ

www.sabblok.blogspot.com


ਚੰਡੀਗੜ੍ਹ—ਉੱਤਰਾਖੰਡ 'ਚ ਜਿੱਥੇ ਭਾਰੀ ਬਾਰਸ਼ ਅਤੇ ਹੜ੍ਹਾਂ ਨਾਲ ਵੱਡੇ ਪੱਧਰ 'ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ, ਉੱਥੇ ਦੂਜੇ ਪਾਸੇ ਹੁਣ ਭਾਖੜਾ ਬਿਆਸ ਮੈਨਜਮੈਂਟ ਬੋਰਡ ਵੱਲੋਂ ਸਤਲੁਜ ਦੇ ਵਧੇ ਹੋਏ ਪਾਣੀ ਕਾਰਨ ਪੰਜਾਬ 'ਚ ਵੀ ਹੜ੍ਹ ਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। ਇਸ ਸੰਬੰਧੀ ਸਤਲੁਜ ਖੇਤਰ ਦੇ ਨੇੜਲੇ ਇਲਾਕਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਚਿਤਾਵਨੀ ਪੱਤਰ ਵੀ ਭੇਜੇ ਗਏ ਹਨ। ਬੋਰਡ ਦੇ ਮੈਂਬਰ ਐੱਸ. ਐੱਲ. ਅਗਰਵਾਲ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਪਾਣੀ ਦਾ ਉੱਚ ਪੱਧਰ 1650 ਫੁੱਟ ਦਾ ਹੈ ਅਤੇ ਜੇਕਰ ਪਾਣੀ ਇਸ ਪੱਧਰ ਤੋਂ ਉੱਪਰ ਵਧਦਾ ਹੈ ਤਾਂ ਇਸ ਸਥਿਤੀ 'ਚ ਫਲੱਡ ਗੇਟ ਖੋਲ੍ਹੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅਜੇ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ 'ਚ ਕਰੀਬ 73 ਫੁੱਟ ਉੱਪਰ ਹੈ, ਜੋ ਕਿ ਕਾਫੀ ਚਿੰਤਾ ਦਾ ਵਿਸ਼ਾ ਹੈ।
ਐੱਸ. ਐੱਲ. ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ ਪੂਰੀ ਸੰਭਾਵਨਾ ਹੈ ਕਿ ਸਤਲੁਜ 'ਚ ਪਾਣੀ ਦਾ ਪੱਧਰ 1650 ਤੋਂ ਪਾਰ ਹੋਵੇਗਾ ਪਰ ਕਦੋਂ ਹੋਵੇਗਾ, ਇਹ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਜੇ ਸਿਰਫ ਟਰਬਾਈਨਾਂ 'ਚ ਪਾਣੀ ਛੱਡਿਆ ਜਾ ਰਿਹਾ ਹੈ ਪਰ ਹੜ੍ਹਾਂ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਲੋਕਾਂ ਨੂੰ ਪਹਿਲਾਂ ਹੀ ਸਾਵਧਾਨ ਕਰ ਦਿੱਤਾ ਗਿਆ ਹੈ। ਬੋਰਡ ਅਨੁਸਾਰ ਜੇਕਰ ਅਜਿਹੀ ਸਥਿਤੀ 'ਚ ਸਤਲੁਜ ਦਰਿਆ ਦੇ ਫਲੱਡ ਗੇਟ ਖੋਲ੍ਹੇ ਜਾਂਦੇ ਹਨ ਤਾਂ ਪੰਜਾਬ ਦੇ ਮੋਗਾ, ਜਲੰਧਰ, ਲੁਧਿਆਣਾ, ਫਗਵਾੜਾ ਅਤੇ ਤਰਨਤਾਰਨ ਸਮੇਤ ਸਤਲੁਜ ਦੇ ਨਾਲ ਲੱਗਦੇ ਕਈ ਇਲਾਕਿਆਂ 'ਚ ਹੜ੍ਹ ਆਉਣ ਦੀ ਸੰਭਾਵਨਾ ਹੈ। ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਬੋਰਡ ਵੱਲੋਂ ਲਗਾਤਾਰ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧੀ ਪਹਿਲਾਂ 25 ਜੂਨ ਨੂੰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨਾਲ ਬੋਰਡ ਵੱਲੋਂ ਬੈਠਕ ਕੀਤੀ ਗਈ ਸੀ ਅਤੇ ਜੇਕਰ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਜੁਲਾਈ ਦੇ ਪਹਿਲੇ ਹਫਤੇ 'ਚ ਫਿਰ ਬੈਠਕ ਬੁਲਾਈ ਜਾਵੇਗੀ।

No comments: