www.sabblok.blogspot.com
ਪੰਜਾਬ
ਪੁਲੀਸ ਨੇ ਆਈਏਐਸ ਅਫਸਰ ਕਾਹਨ ਸਿੰਘ ਪੰਨੂ ਨਾਲ ਗੋਬਿੰਦ ਘਾਟ (ਉੱਤਰਾਖੰਡ) ਵਿੱਚ ਐਤਵਾਰ
ਨੂੰ ਬਦਸਲੂਕੀ ਕਰਨ ਵਾਲਿਆਂ ਦੀ ਪਛਾਣ ਕਰਨ ਦੀ ਕਾਰਵਾਈ ਆਰੰਭ ਦਿੱਤੀ ਹੈ। ਜ਼ਿਆਦਾਤਰ
ਹਮਲਾਵਰ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਪੁਲੀਸ ਸੂਤਰਾਂ ਮੁਤਾਬਕ ਡੀਆਈਜੀ ਰੈਂਕ ਦੇ ਪੁਲੀਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਪੜਤਾਲ ਕੀਤੀ ਜਾ ਰਹੀ ਹੈ। ਇਸ ਪੜਤਾਲ ਦੌਰਾਨ ਮੁਢਲੇ ਤੌਰ ’ਤੇ ਇਹੀ ਦੇਖਿਆ ਜਾ ਰਿਹਾ ਹੈ ਕਿ ਘਟਨਾ ਦੀ ਵੀਡੀਓ ਫਿਲਮ ਕਿਸ ਵਿਅਕਤੀ ਵੱਲੋਂ ਬਣਾਈ ਗਈ। ਉਸ ਤੋਂ ਬਾਅਦ ਇਸ ਵੀਡੀਓ ਫਿਲਮ ਨੂੰ ਕਿਨ੍ਹਾਂ ਵਿਅਕਤੀਆਂ ਵੱਲੋਂ ਸ਼ੋਸ਼ਲ ਸਾਈਟਾਂ ’ਤੇ ਪਾਇਆ ਗਿਆ। ਆਰੰਭਿਕ ਤੌਰ ’ਤੇ ਬਠਿੰਡਾ ਜ਼ਿਲ੍ਹੇ ਦੇ ਇੱਕ ਅਧਿਆਪਕ ਦਾ ਨਾਮ ਸਾਹਮਣੇ ਆਇਆ ਹੈ ਜੋ ਕਿ ਪਿੰਡ ਕਣਕਵਾਲ ਨਾਲ ਸਬੰਧਤ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੜਤਾਲ ਦਾ ਕੰਮ ਪੂਰਾ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲੀਸ ਅਜਿਹੇ ਵਿਅਕਤੀਆਂ ਵਿਰੁਧ ਸੂਚਨਾ ਤਕਨੀਕ ਐਕਟ ਅਧੀਨ ਕਾਰਵਾਈ ਅਮਲ ਵਿੱਚ ਲਿਆ ਸਕਦੀ ਹੈ। ਕੁੱਟਮਾਰ ਦੀ ਕਾਰਵਾਈ ਖ਼ਿਲਾਫ਼ ਉੱਤਰਾਖੰਡ ਪੁਲੀਸ ਕੇਸ ਦਰਜ ਕਰ ਸਕਦੀ ਹੈ। ਇਸੇ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਪੰਨੂ ਨਾਲ ਹੋਈ ਬਦਸਲੂਕੀ ਦਾ ਨੋਟਿਸ ਲਿਆ ਤੇ ਉੱਤਰਾਖੰਡ ਸਰਕਾਰ ਨਾਲ ਗੱਲਬਾਤ ਕਰਕੇ ਰਾਹਤ ਕਾਰਜਾਂ ਵਿੱਚ ਲੱਗੇ ਅਧਿਕਾਰੀਆਂ ਦੀ ਸੁਰੱਖਿਆ ਦੇ ਪ੍ਰਬੰਧ ਕਰਨ ਲਈ ਕਿਹਾ ਹੈ। ਉੱਤਰਾਖੰਡ ਵਿੱਚ ਵਾਪਰੀ ਇਸ ਘਟਨਾ ਦੌਰਾਨ ਮੌਕੇ ’ਤੇ ਮੌਜੂਦ ਪੰਜਾਬ ਪੁਲੀਸ ਦੇ ਇੱਕ ਇੰਸਪੈਕਟਰ ਜੋ ਸਾਦਾ ਵਰਦੀ ਵਿੱਚ ਤਾਇਨਾਤ ਸੀ ਅਤੇ ਪੁਲੀਸ ਦੇ ਸਿਪਾਹੀ ਵੱਲੋਂ ਆਈਏਐਸ ਅਧਿਕਾਰੀ ਦੀ ਕੁੱਟ-ਮਾਰ ਦੌਰਾਨ ਮੂਕ ਦਰਸ਼ਕ ਬਣੇ ਰਹਿਣ ਦਾ ਵੀ ਸਰਕਾਰ ਨੇ ਨੋਟਿਸ ਲਿਆ ਹੈ। ਗੋਬਿੰਦ ਘਾਟ ’ਤੇ ਹੋਈ ਘਟਨਾ ਦੀ 7 ਮਿੰਟ ਦੀ ਵੀਡੀਓ ਯੂ ਟਿਊਬ ਸਮੇਤ ਹੋਰਨਾਂ ਸਾਈਟਾਂ ’ਤੇ ਉਸੇ ਦਿਨ ਕਿਸੇ ਵਿਅਕਤੀ ਵੱਲੋਂ ਅਪਲੋਡ ਕਰ ਦਿੱਤੀ ਗਈ ਜਿਸ ਕਾਰਨ ਇਸ ਘਟਨਾ ਦੀ ਚਰਚਾ ਚਾਰ ਚੁਫੇਰੇ ਹੋ ਗਈ। ਇਸ ਵੀਡੀਓ ਵਿੱਚ ਦਸਤਾਰਧਾਰੀ ਵਿਅਕਤੀਆਂ ਦਾ ਇੱਕ ਗਰੁੱਪ ਪਹਿਲਾਂ ਕਾਹਨ ਸਿੰਘ ਪੰਨੂ ਨਾਲ ਹੱਥੋਪਾਈ ਹੋ ਰਿਹਾ ਹੈ, ਫਿਰ ਪਲਾਂ ਵਿੱਚ ਹੀ ਇਸ ਆਈ.ਏ.ਐਸ. ਅਧਿਕਾਰੀ ਦੀ ਦਸਤਾਰ ਉਤਾਰ ਦਿੱਤੀ ਗਈ। ਸ੍ਰੀ ਪੰਨੂ ਇਨ੍ਹਾਂ ਵਿਅਕਤੀਆਂ ਤੋਂ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕਰਦੇ ਹਨ। ਵੱਡੀ ਗਿਣਤੀ ਵਿੱਚ ਮੌਜੂਦ ਵਿਅਕਤੀਆਂ ਵਿੱਚੋਂ ਸਿਰਫ਼ ਇੱਕੋ ਵਿਅਕਤੀ ਹੀ ਉਨ੍ਹਾਂ ਨੂੰ ਛੁਡਾਉਣ ਦੀ ਹਿੰਮਤ ਕਰਦਾ ਦਿਖਾਈ ਦਿੰਦਾ ਹੈ। ਹਮਲਾਵਰ ਕਾਹਨ ਸਿੰਘ ਨੂੰ ਬੈਠ ਕੇ ਮੁਆਫ਼ੀ ਮੰਗਣ ਲਈ ਮਜਬੂਰ ਕਰਦੇ ਹਨ। ਅਖੀਰ ਆਈ.ਟੀ.ਬੀ.ਪੀ. ਦੇ ਜਵਾਨ ਇਸ ਆਈ.ਏ.ਐਸ. ਅਧਿਕਾਰੀ ਦੇ ਬਚਾਅ ਲਈ ਅੱਗੇ ਆਉਂਦੇ ਹਨ।

No comments:
Post a Comment