www.sabblok.blogspot.com
ਬਹੁ-ਤਦਾਤ ਮਾਤਰਾ ਵਿੱਚ ਦੋ ਨੰ ਦੀ ਘੱਟ ਰੇਟ ਤੇ ਬਾਹਰੋਂ ਪਿੰਡਾਂ ਵਿੱਚੋਂ ਖਰੀਦੀ ਗਈ ਹੈ ਸ਼ਰਾਬ
ਭਦੌੜ/ਸ਼ਹਿਣਾ,
22 ਜੂਨ, (ਸਾਹਿਬ ਸੰਧੂ) - 3 ਜੁਲਾਈ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਇਸ
ਵਾਰ ਪੰਚਾਂ ਅਤੇ ਸਰਪੰਚ ਬਣਨ ਵਾਲੇ ਵਿਅਕਤੀਆਂ ਨੇ ਬਹੁਤ ਦਿਲਚਸਪੀ ਦਿਖਾਈ ਹੈ ਤੇ ਇੱਕ
ਪਿੰਡ ਵਿੱਚ 10-10 ਦੇ ਕਰੀਬ ਉਮੀਦਵਾਰ ਕਾਗਜ਼ ਦਾਖ਼ਲ ਕਰ ਚੁੱਕੇ ਹਨ ਤੇ ਕਾਗਜ਼ ਦਾਖ਼ਲ ਕਰਨ
ਤੋਂ ਪਹਿਲਾਂ ਹੀ ਨਵਾ ਸਰਪੰਚ ਬਣਨ ਦੀ ਚਾਹ ਰੱਖਣ ਵਾਲੇ ਉਮੀਦਵਾਰਾਂ ਨੇ ਲੋਕਾਂ ਦੇ ਘਰਾਂ
ਵਿੱਚ ਗੇੜੀਆਂ ਲਾ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ। ਜਿੰਨ੍ਹਾਂ ਵਿੱਚ ਜਿਆਦਾ Aਹ
ਉਮੀਦਵਾਰ ਸਨ ਜੋ ਪਹਿਲਾਂ ਸਰਪੰਚੀ ਦਾ ਆਨੰਦ ਭੋਗ ਚੁੱਕੇ ਹਨ ਪੰ੍ਰਤੂ ਪਹਿਲਾਂ ਕਿਸੇ ਵੀ
ਪੱਤੀ 'ਚ ਜਾ ਉਹਨਾਂ ਨੇ ਸਾਰ ਨਹੀਂ ਲਈ ਤੇ ਦੁਬਾਰਾ ਵੋਟਾਂ ਮੰਗਣ ਗਿਆ ਨੇ ਹੀ ਆਪਣੇ
ਵੋਟਰਾਂ ਦੀਆਂ ਸ਼ਕਲਾਂ ਦੇਖੀਆਂ ਹਨ। ਦੂਸਰੇ ਪਾਸੇ ਵੋਟਰਾਂ ਨੂੰ ਲੁਭਾਉਣ ਲਈ ਸਰਪੰਚ ਬਣਨ
ਦੇ ਚਾਹਵਾਨ ਵਿਅਕਤੀਆਂ ਵੱਲੋਂ ਉਹਨਾਂ ਦੇ ਜਾਣ ਪਹਿਚਾਣ ਦੇ ਵਿਅਕਤੀਆਂ ਨੂੰ ਸਪੋਟਰਾਂ
ਵੱਜ਼ੋਂ ਨਾਲ ਰਲਾਇਆ ਹੈ ਤੇ ਸ਼ਾਮ ਦੇ ਤਿੰਨ ਵਜਦੇ ਹੀ ਸਪੋਟਰਾਂ ਤੇ ਵੋਟਰਾਂ ਲਈ ਲਾਲ ਪਰੀ
ਨਾਲ ਰੰਗਰਲੀਆਂ ਮਨਾਉਣ ਲਈ ਉਮੀਦਵਾਰਾਂ ਵੱਲੋਂ ਪ੍ਰਬੰਧ ਕਰ ਲਏ ਜਾਂਦੇ ਹਨ। ਸੂਤਰਾਂ ਤੋਂ
ਮਿਲੀ ਜਾਣਕਾਰੀ ਅਨੁਸਾਰ ਜਿਆਦਾਤਰ ਉਮੀਦਵਾਰਾਂ ਨੇ ਪਿੰਡਾਂ ਦੇ ਬਲੈਕੀਆਂ ਤੋਂ ਘੱਟ ਰੇਟ
ਤੇ ਸ਼ਰਾਬ ਖਰੀਦੀ ਹੈ। ਜਿਸ ਵਿੱਚ ਨਿਰਾ ਸਪੈਲਟ ਹੈ ਪੰ੍ਰਤੂ ਸ਼ਰਾਬ ਦੇ ਲਾਲਚੀ ਲੋਕਾਂ ਨੂੰ
ਇਹ ਸਭ ਦਿਖਾਈ ਨਹੀ ਦਿੰਦਾਂ ਬੱਸ ਉਹਨਾਂ ਨੂੰ ਤਾਂ ਪੈਗ ਮਿਲਣਾ ਚਾਹੀਦਾ ਹੈ। ਜਿਆਦਾਤਰ
ਉਮੀਦਵਾਰਾਂ ਨੇ ਆਪਣੇ ਦਫ਼ਤਰ ਸਥਾਪਿਤ ਕੀਤੇ ਹਨ ਜਾਂ ਘਰਾਂ ਵਿੱਚ ਹੀ ਸਾਮ ਹੁੰਦੇ ਅਹਾਤੇ
ਬਣਾ ਸ਼ਰਾਬ ਨਾਲ ਲੋਲੇ ਹੋਣ ਦਾ ਦੌਰ ਚਾਲੂ ਹੋ ਜਾਂਦਾ ਹੈ। ਉਮੀਦਵਾਰਾਂ ਵੱਲੋਂ ਆਪਣੇ
ਵੋਟਰਾਂ ਨੂੰ ਲੁਭਾਉਣ ਲਈ ਉਹਨਾਂ ਲਈ ਚਾਹ ਪਕੌੜਿਆਂ ਦੇ ਲੰਗਰ ਲਾ ਉੱਚੇ ਅਹੁੱਦੇ ਵਾਲੇ
ਵਿਅਕਤੀਆਂ ਨੂੰ ਘਰ ਬੁਲਾ ਆਪਣਾ ਤਕੜਾ ਪ੍ਰਭਾਵ ਪਾਉਣ ਦੀਆਂ ਕੋਸ਼ਿਸਾਂ ਵੀ ਕੀਤੀਆਂ ਜਾ
ਰਹੀਆਂ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇੱਕ ਦੂਜ਼ੇ ਦੇ ਵਿਰੋਧ ਵਿੱਚ ਖੜ੍ਹ ਲੱਤਾਂ
ਖਿੱਚਣ ਵਾਲੇ ਉਮੀਦਵਾਰ ਇੱਕ ਪਾਰਟੀ ਨਾਲ ਸੰਬਧ ਰੱਖਦੇ ਹਨ। ਫ਼ਿਲਹਾਲ ਇਹ ਤਾਂ ਚੋਣ ਨਤੀਜ਼ਿਆ
ਬਆਦ ਹੀ ਪਤਾ ਲੱਗੇਗਾ ਕਿਸ ਦੇ ਤਿਲਾਂ 'ਚ ਤੇਲ ਜਿਆਦਾ ਸੀ।
No comments:
Post a Comment