jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 28 June 2013

ਨਿਊਜ਼ੀਲੈਂਡ ‘ਚ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਘਟੀਆ ਕਿਸਮ ਦੀਆਂ ਦਵਾਈਆਂ ਦੇ ਦਾਖਲੇ ‘ਤੇ ਲਗਾਈ ਰੋਕ

www.sabblok.blogspot.com 

ਔਕਲੈਂਡ 28 ਜੂਨ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੇ ਵਿਚ 298 ਦਵਾਈਆਂ ਦੇ ਪੈਕਟਾਂ ਨੂੰ ਘਟੀਆ ਕਿਸਮ ਦੇ ਪਾਏ ਜਾਣ ਕਰਕੇ ਸੀਮਾ ਉਤੇ ਹੀ ਰੋਕ ਲਿਆ ਗਿਆ ਹੈ। ਇਨ੍ਹਾਂ ਪੈਕਟਾਂ ਦੇ ਵਿਚ ਸਭ ਤੋਂ ਜਿਆਦਾ ਪੈਕਟ ਭਾਰਤ ਤੋਂ (79) ਆਏ ਸਨ। ਅਮਰੀਕਾ ਤੋਂ 59 ਅਤੇ ਚੀਨ ਤੋਂ 30 ਪੈਕਟ ਪਹੁੰਚੇ। ਇਸ ਤੋਂ ਇਲਾਵਾ ਹੋਰ ਵੀ ਦੇਸ਼ ਹਨ ਅਤੇ ਕੁੱਲ 32 ਦੇਸ਼ਾਂ ਤੋਂ ਇਹ ਦਵਾਈਆਂ ਪਹੁੰਚੀਆਂ ਸਨ। ‘ਨਿਊਜ਼ੀਲੈਂਡ ਮੈਡੀਸਨਜ਼ ਅਤੇ ਮੈਡੀਕਲ ਡਿਵਾਈਸਜ਼ ਅਥਾਰਟੀ’ (ਮੈਡ ਸੇਫ਼) ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਨ ਲਾਈਨ ਜਾਂ ਦੂਜੇ ਦੇਸ਼ਾਂ ਤੋਂ ਦਵਾਈ ਮੰਗਵਾਉਣ ਤੋਂ ਪਹਿਲਾਂ ਉਸਦੀ ਜਾਂਚ-ਪੜ੍ਹਤਾਲ ਅਤੇ ਉਤਮ ਕੁਆਲਿਟੀ ਦੀ ਤਸੱਲੀ ਜਰੂਰ ਕਰਨ ਤੇ ਬਿਨਾਂ ਡਾਕਟਰ ਦੀ ਸਲਾਹ ਤੋਂ ਕੋਈ ਦਵਾਈ ਨਾ ਖਾਣ। ਇੰਟਰਪੋਲ ਦੀ ਮਦਦ ਦੇ ਨਾਲ ਪਿਛਲੇ ਹਫਤੇ ਤੋਂ ਇਕ ਵਿਸ਼ੇਸ਼ ਅਭਿਆਨ ‘ਆਪ੍ਰੇਸ਼ਨ ਪੈਂਗੀਆ-6′ ਚੱਲ ਰਿਹਾ ਸੀ ਜਿਸ ਦੇ ਤਹਿਤ ਇਹ ਘਟੀਆ ਕਿਸਮ ਦੀਆਂ ਦਵਾਈਆਂ ਫੜੀਆਂ ਗਈਆਂ ਹਨ। ਮੈਡ ਸੇਫ ਨਿਊਜ਼ੀਲੈਂਡ ਨੇ ਦੱਸਿਆ ਕਿ ਬਹੁਤ ਸਾਰੀਆਂ ਦਵਾਈਆਂ ਉਤੇ ਕੋਈ ਲੇਬਲ ਨਹੀਂ ਸੀ ਲੱਗਾ ਹੋਇਆ ਅਤੇ 8774 ਗੋਲੀਆਂ ਖੱਲ੍ਹੀਆ ਹੀ ਪਾਈਆਂ ਗਈਆਂ ਹਨ। ਵਿਸ਼ਵ ਵਿਆਪੀ ਚਲਾਏ ਗਏ ਇਸ ਅਭਿਆਨ ਦੇ ਵਿਚ ਨਿਊਜ਼ੀਲੈਂਡ ਨੇ ਬਾਕੀ ਹੋਰ 99 ਦੇਸ਼ਾਂ ਦੇ ਨਾਲ ਛੇਵੀਂ ਵਾਰ ਭਾਗ ਲਿਆ ਹੈ

No comments: