www.sabblok.blogspot.com
ਅੰਮ੍ਰਿਤਸਰ:
(27ਜੂਨ,ਨਰਿੰਦਰ ਪਾਲ ਸਿੰਘ):- ਭਾਈ ਜਗਤਾਰ ਸਿੰਘ ਹਵਾਰਾ ਦੇ ਸਾਥੀ ਭਾਈ ਬਲਜੀਤ ਸਿੰਘ
ਭਾਊ,ਭਾਈ ਬਲਵਿੰਦਰ ਸਿੰਘ ਚੈੜੀਆਂ ,ਭਾਈ ਹਰਮਿੰਦਰ ਸਿੰਘ ਅਮਲੋਹ ,ਦਿੱਲੀ ਦੀ ਤਿਹਾੜ
ਜੇਲ੍ਹ ਚੋਂ ਪੰਜ ਸਾਲਾਂ ਬਾਅਦ ਪੈਰੋਲ ਤੇ ਰਿਹਾਅ ਹੋਕੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ
ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ।ਸਿੱਖ ਯਨਾਇਟਿਡ ਮੂਵਮੈਂਟ ਦੇ ਪ੍ਰਧਾਨ ਭਾਈ
ਮੋਹਕਮ ਸਿੰਘ,ਸਿੱਖ ਯੂਥ ਫੈਡਰੇਸ਼ਨ ਆਫ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਬਲਵੰਤ ਸਿੰਘ
ਗੋਪਾਲਾ,ਸੀਨੀਅਰ ਮੀਤ ਪ੍ਰਧਾਨ ਡਾ:ਗੁਰਜਿੰਦਰ ਸਿੰਘ ਵਲੋਂ ਸਾਥੀਆਂ ਨੂੰ ਸੰਤ ਜਰਨੈਲ
ਸਿੰਘ ਭਿੰਡਰਾਂਵਾਲਾ ਦੀਆਂ ਯਾਦਗਾਰੀ ਤਸਵੀਰਾਂ ਵਾਲੀਆਂ ਸ਼ੀਲਡਾਂ ਤੇ ਸਿਰੋਪਾਉ ਬਖਸ਼ਿਸ਼
ਕੀਤੇ ਗਏ । ਪੈਰੋਲ ਤੇ ਰਹਿਾਅ ਹੋਏ ਸਿੰਘਾਂ ਨੇ ਜੂਨ 84 ਦੀ ਯਾਦਗਾਰ ਵਿਖੇ ਜੇਲ੍ਹਾਂ ਵਿਚ
ਬੰਦ ਸਿੰਘਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ।ਇਸ ਮੌਕੇ ਉਨ੍ਹਾ ਨਾਲ ਭਾਈ
ਸੁਖਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ,ਭਾਈ ਨਿਰਮਲ ਸਿੰਘ ਝਬਾਲ,ਭਾਈ ਲਾਲ
ਸਿੰਘ ਵੀ ਹਾਜਰ ਸਨ ।
No comments:
Post a Comment