www.sabblok.blogspot.com
* ਹੁਣ ਤੱਕ ਨਹੀਂ ਕੋਈ ਗ੍ਰਿਫਤਾਰੀ * ਕੁੱਟਮਾਰ ਕਰਨ ਵਾਲੇ ਜ਼ਿਆਦਾਤਰ ਵਿਅਕਤੀਆਂ ਦੀ ਪਹਿਚਾਣ
ਚੰਡੀਗੜ (ਖੋਖਰ)-ਆਈ. ਏ. ਐੱਸ. ਕਾਹਨ ਸਿੰਘ ਪੰਨੂ ਦੀ ਉੱਤਰਾਖੰਡ 'ਚ ਹੋਈ ਕੁੱਟਮਾਰ ਦੇ ਮਾਮਲੇ ਨੂੰ ਪੰਜਾਬ ਸਰਕਾਰ ਤੇ ਪੁਲਸ ਨੇ ਗੰਭੀਰਤਾ ਨਾਲ ਲਿਆ ਹੈ। ਇਸ ਕਾਰਨ ਪੰਨੂ ਦੀ ਕੁੱਟਮਾਰ ਦਾ ਜੋ ਵੀਡੀਓ ਕਲਿੱਪ ਜਿਨ੍ਹਾਂ ਸੋਸ਼ਲ ਸਾਈਟਸ 'ਤੇ ਅਪਲੋਡ ਕਰਕੇ ਚਲਾਇਆ ਜਾ ਰਿਹਾ ਸੀ, ਨੂੰ ਜ਼ਿਆਦਾਤਰ ਪੰਜਾਬ ਪੁਲਸ ਦੇ ਸਾਈਬਰ ਕ੍ਰਾਈਮ ਵਲੋਂ ਡਿਲੀਟ ਕਰਵਾ ਦਿੱਤਾ ਹੈ। ਫੇਸਬੁੱਕ 'ਤੇ ਯੂ-ਟਿਊਬ ਤੇ ਟਵਿਟਰ ਵਰਗੀਆਂ ਹੋਰਨਾਂ ਸਾਈਟਸ 'ਤੇ ਇਸ ਵੀਡੀਓ ਨੂੰ ਚਲਾਉਣ 'ਤੇ ਰੋਕ ਲਾ ਦਿੱਤੀ ਗਈ ਹੈ ਪਰ ਮੀਡੀਆ ਤੋਂ ਸੰਬੰਧਿਤ ਕੁਝ ਸਾਈਟਾਂ 'ਤੇ ਇਸ ਵੀਡੀਓ ਕਲਿੱਪ ਨੂੰ ਹਟਵਾਉਣ ਲਈ ਯਤਨ ਜਾਰੀ ਹਨ ਕਿਉਂਕਿ ਇਨ੍ਹਾਂ 'ਤੇ ਸਿੱਧੀ ਕਾਰਵਾਈ ਕਰਨਾ ਪੰਜਾਬ ਸਰਕਾਰ ਦੇ ਲਈ ਮੁਸ਼ਕਿਲ ਬਣਿਆ ਹੋਇਆ ਹੈ। ਸਰਕਾਰੀ ਹਲਕਿਆਂ ਵਲੋਂ ਪਿਆਰ ਨਾਲ ਮੀਡੀਆ ਹਿੱਸਿਆਂ ਤੋਂ ਇਹ ਵੀਡੀਓ ਕਲਿੱਪ ਹਟਾਉਣ ਦੀ ਗੱਲ ਆਖੀ ਜਾ ਰਹੀ ਹੈ।
ਵਿਸ਼ੇਸ਼ ਟੀਮ ਫਸੀ ਕਸੂਤੀ : ਪੰਨੂ 'ਤੇ ਹਮਲੇ ਦੇ ਮਾਮਲੇ 'ਚ ਪੰਜਾਬ ਪੁਲਸ ਵੀ ਕਸੂਤੀ ਫਸ ਗਈ ਹੈ ਕਿਉਂਕਿ ਇਸ ਮਾਮਲੇ ਦੀ ਵੀਡੀਓ ਕਲਿੱਪ ਨਸ਼ਰ ਕਰਨ ਦੇ ਦੋਸ਼ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਮੁੰਡੇ ਦੇ ਸਾਂਢੂ 'ਤੇ ਲੱਗਣ ਲੱਗੇ ਹਨ। ਇਹ ਪੱਤਰਕਾਰ ਚੰਡੀਗੜ੍ਹ ਤੋਂ ਚਲਾਏ ਜਾ ਰਹੇ ਇਕ ਚੈਨਲ ਦਾ ਬਠਿੰਡਾ ਤੋਂ ਰਿਪੋਰਟਰ ਹੈ। ਇਸ ਰਿਪੋਰਟਰ ਨੇ ਹੀ ਬਠਿੰਡਾ ਦੇ ਹੋਰਨਾਂ ਰਿਪੋਰਟਰਾਂ ਨੂੰ ਇਹ ਕਲਿੱਪ ਦਿੱਤਾ ਸੀ। ਵੀਡੀਓ ਤਿਆਰ ਕਰਨ ਵਾਲੇ ਤਲਵੰਡੀ ਸਾਬੋ ਦੇ ਨਜ਼ਦੀਕੀ ਪਿੰਡ ਕਣਕਵਾਲ ਦੇ ਬਲਜਿੰਦਰ ਸਿੰਘ ਹਾਲੇ ਵੀ ਪੁਲਸ ਗ੍ਰਿਫਤ ਤੋਂ ਬਾਹਰ ਹਨ ਪਰ ਇਸ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੇ ਪੰਨੂ 'ਤੇ ਹਮਲਾ ਕਰਨ ਵਾਲੇ ਜ਼ਿਆਦਾਤਰ ਦੋਸ਼ੀਆਂ ਦਾ ਪਤਾ ਲਾ ਲਿਆ ਹੈ। ਸੂਤਰਾਂ ਮੁਤਾਬਿਕ ਹਮਲਾ ਕਰਨ ਵਾਲਿਆਂ 'ਚ ਲੁਧਿਆਣਾ ਜ਼ਿਲੇ ਦੇ ਪਿੰਡ ਕੋਹਾੜਾ ਦੇ ਕੁਝ ਕਾਰ ਸੇਵਾ ਵਾਲੇ ਸੇਵਕ, ਬਠਿੰਡਾ ਜ਼ਿਲੇ ਦੇ ਬਾਲਿਆਂਵਾਲੀ ਪਿੰਡ ਦੇ ਅਕਾਲੀ ਵਰਕਰ ਸ਼ਾਮਲ ਹਨ।
ਨਹੀਂ ਕੀਤਾ ਗਿਆ ਹਾਲੇ ਪਰਚਾ ਦਰਜ : ਇਹ ਮਾਮਲਾ ਸੱਤਾ ਪੱਖ ਨਾਲ ਸਿੱਧਾ ਜੁੜ ਗਿਆ ਹੈ ਜਿਸ ਕਾਰਨ ਪੁਲਸ ਵੀ ਫੂਕ-ਫੂਕ ਕੇ ਕਦਮ ਰੱਖ ਰਹੀ ਹੈ। ਜਾਂਚ ਕਰ ਰਹੀ ਵਿਸ਼ੇਸ਼ ਟੀਮ ਦੇ ਮੈਂਬਰ ਤੇ ਪੰਜਾਬ ਪੁਲਸ ਦੇ ਸਾਈਬਰ ਕ੍ਰਾਈਮ ਵਿੰਗ ਦੇ ਡੀ. ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਪੰਨੂ 'ਤੇ ਹਮਲੇ ਦੇ ਮਾਮਲੇ 'ਚ ਪੰਜਾਬ 'ਚ ਕੋਈ ਵੀ ਪਰਚਾ ਦਰਜ ਨਹੀਂ ਕੀਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਖਬਾਰਾਂ 'ਚ ਪਰਚਾ ਦਰਜ ਹੋਣ ਸਬੰਧੀ ਛਪੀ ਖਬਰ ਸਹੀ ਨਹੀਂ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਪ੍ਰੈੱਸ ਬਿਆਨ ਦੇ ਆਧਾਰ 'ਤੇ ਅਖਬਾਰਾਂ 'ਚ ਸਾਈਬਰ ਕ੍ਰਾਈਮ ਸੈੱਲ ਨੇ ਪਰਚਾ ਦਰਜ ਹੋਣ ਸਬੰਧੀ ਖਬਰਾਂ ਛਾਪੀਆਂ ਸਨ ਅਤੇ ਪਰਚੇ ਦੀਆਂ ਧਾਰਾਵਾਂ ਵੀ ਲਿਖ ਦਿੱਤੀਆਂ ਸਨ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ। ਜਾਂਚ ਦੇ ਬਾਅਦ ਹੀ ਪਰਚਾ ਦਰਜ ਕੀਤਾ ਜਾਏਗਾ। ਪੰਨੂ ਦੇ ਹਮਲੇ ਸਬੰਧੀ ਉਹ ਇਕ ਦਰਜਨ ਤੋਂ ਜ਼ਿਆਦਾ ਸੋਸ਼ਲ ਸਾਈਟਸ ਤੋਂ ਕਲਿੱਪ ਨੂੰ ਹਟਵਾ ਚੁੱਕੇ ਹਨ। ਜਿਸ ਵਿਅਕਤੀ ਨੇ ਇਸ ਕਲਿੱਪ ਦੇ ਆਧਾਰ 'ਤੇ ਪੰਨੂ ਦੇ ਖਿਲਾਫ ਗਲਤ ਟਿੱਪਣੀਆਂ ਕੀਤੀਆਂ ਹਨ ਜਾਂ ਗਾਲੀ-ਗਲੋਚ ਕੀਤੀ ਹੈ, ਉਸ ਦੇ ਖਿਲਾਫ ਵੀ ਪਰਚਾ ਦਰਜ ਕੀਤਾ ਜਾਵੇਗਾ।
ਪੰਨੂ 'ਤੇ ਹਮਲੇ ਸਬੰਧੀ ਕਿਵੇਂ ਉਕਸਾਇਆ : ਗੋਬਿੰਦ ਘਾਟ 'ਚ ਕਾਹਨ ਸਿੰਘ ਪੰਨੂ 'ਤੇ ਹਮਲਾ ਤਾਂ ਐਤਵਾਰ ਨੂੰ ਕੀਤਾ ਗਿਆ ਸੀ ਪਰ ਉਨ੍ਹਾਂ ਦੇ ਖਿਲਾਫ 2-3 ਦਿਨਾਂ ਤੋਂ ਹੀ ਲੋਕਾਂ ਦਾ ਗੁੱਸਾ ਸਾਹਮਣੇ ਆਉਣ ਲੱਗਾ ਸੀ। ਉਨ੍ਹਾਂ ਦੇ ਬਾਰੇ 'ਚ ਇਹ ਚਰਚਾ ਸੀ ਕਿ ਉਨ੍ਹਾਂ ਨੇ ਮੁਸੀਬਤ 'ਚ ਫਸੇ ਲੋਕਾਂ ਨਾਲ ਗੱਲਬਾਤ ਸਹੀ ਢੰਗ ਨਾਲ ਨਹੀਂ ਕੀਤੀ ਸੀ ਪਰ ਇਹ ਗੱਲ ਵਧਦੀ-ਵਧਦੀ ਇਥੇ ਤੱਕ ਪਹੁੰਚ ਗਈ ਕਿ ਕੁਝ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਪੰਨੂ ਨੇ ਗੁਰੂਆਂ ਬਾਰੇ ਗਲਤ ਬੋਲਿਆ ਹੈ। ਗੋਬਿੰਦ ਘਾਟ ਤੋਂ ਪੰਜਾਬ ਪਹੁੰਚੇ ਲੋਕਾਂ ਨੇ ਦੱਸਿਆ ਕਿ ਪੰਨੂ ਵੱਲੋਂ ਗਲਤ ਬੋਲਣ ਸਬੰਧੀ ਚਰਚਾ ਤਾਂ ਸੀ ਪਰ ਕਿਸੇ ਨੇ ਇਹ ਨਹੀਂ ਸੁਣਿਆ ਕਿ ਪੰਨੂ ਨੇ ਕਿਹਾ ਕੀ ਅਤੇ ਨਾ ਹੀ ਹੁਣ ਤੱਕ ਇਸ ਮਾਮਲੇ 'ਚ ਕੋਈ ਸਾਹਮਣੇ ਆਉਣ ਲਈ ਤਿਆਰ ਹੈ। ਇਸ ਮਾਮਲੇ ਪ੍ਰਤੀ ਤੇਜ਼ਤਰਾਰ ਨਿਗਾਹਾਂ ਰੱਖਣ ਵਾਲੇ ਵਿਅਕਤੀਆਂ 'ਚ ਇਹ ਵੀ ਚਰਚਾ ਹੈ ਕਿ ਹਮਲਾ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਸੀ ਅਤੇ ਇਸ ਹਮਲੇ ਦੀ ਜੋ ਵੀਡੀਓਗ੍ਰਾਫੀ ਕੀਤੀ ਗਈ, ਉਹ ਵੀ ਇਸ ਯੋਜਨਾ ਦਾ ਇਕ ਹਿੱਸਾ ਸੀ।

No comments:
Post a Comment