jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 23 June 2013

ਹੇਮਕੁੰਟ ਸਾਹਿਬ ਤੋਂ ਵਾਪਸ ਪਰਤੇ 32 ਸ਼ਰਧਾਲੂਆਂ ਨੇ ਸੁਣਾਈ ਆਪ ਬੀਤੀ

www.sabblok.blogspot.com

ਹੇਮਕੁੰਟ ਸਾਹਿਬ ਤੋਂ ਵਾਪਸ ਪਰਤੇ 32 ਸ਼ਰਧਾਲੂਆਂ ਨੇ ਸੁਣਾਈ ਆਪ ਬੀਤੀਪਟਿਆਲਾ- ਉਤਰਾਖੰਡ 'ਚ ਬੱਦਲ ਫਟਣ ਨਾਲ ਚਾਰ ਧਾਮ ਅਤੇ ਹੇਮਕੁੰਟ ਸਾਹਿਬ 'ਚ ਆਈ ਕੁਦਰਤੀ ਆਫਤ ਤੋਂ ਬਾਅਦ ਰਾਹਤ ਅਤੇ ਬਚਾਅ ਕੰਮ ਤੇਜ਼ੀ ਨਾਲ ਚੱਲ ਰਹੇ ਹਨ। ਜਿੱਤੇ ਉਤਰਾਖੰਡ ਸਰਕਾਰ ਅਤੇ ਕੇਂਦਰ ਸਰਕਾਰ ਆਪਣੇ ਤੌਰ 'ਤੇ ਬਚਾਅ ਕਾਰਜਾਂ 'ਚ ਜੁਟੇ ਹਨ ਉਧਰ ਹਰ ਇਕ ਸੂਬਾ ਆਪਣੇ ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਂਵਾਂ 'ਤੇ ਲਿਜਾਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਕੜੀ ਤਹਿਤ ਪੰਜਾਬ ਸਰਕਾਰ ਵਲੋਂ ਭੇਜੀ ਗਈ ਪੀ. ਆਰ. ਟੀ. ਸੀ. ਦੀਆਂ ਗੱਡੀਆਂ 'ਚ ਐਤਵਾਰ ਨੂੰ ਗੋਵਿੰਦ ਘਾਟ ਤੋਂ 32 ਲੋਕ ਸੁਰੱਖਿਅਤ ਪਟਿਆਲਾ 'ਚ ਪਹੁੰਚੇ ਹਨ ਜਿਨ੍ਹਾਂ 'ਚ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਸਨ। ਇਨ੍ਹਾਂ ਲੋਕਾਂ ਵਲੋਂ ਕਹਿਰ ਦੀਆਂ ਕੁਝ ਤਸਵੀਰਾਂ ਵੀ ਖਿੱਚੀਆਂ ਗਈਆਂ ਹਨ।
ਬੱਸਾਂ ਤੋਂ ਉਤਰਣ ਤੋਂ ਬਾਅਦ ਇਨ੍ਹਾਂ ਲੋਕਾਂ ਦੇ ਚੇਹਰਿਆਂ 'ਚ ਖੁਸ਼ੀ ਦੀ ਝਲਕ ਦੇਖਣ ਨੂੰ ਮਿਲੀ। ਪਿਛਲੇ ਇਕ ਹਫਤੇ ਤੋਂ ਜ਼ਿੰਦਗੀ ਅਤੇ ਮੌਤ 'ਚੋਂ ਨਿਕਲ ਕੇ ਆਏ ਇਨ੍ਹਾਂ ਲੋਕਾਂ ਨੇ ਪੱਤਰਕਾਰਾਂ ਨੂੰ ਉਥੇ ਦੇ ਹਾਲਾਤਾਂ ਤੋਂ ਜਾਣੂੰ ਕਰਵਾਇਆ।  ਸ਼ਰਧਾਲੂਆਂ ਨੇ ਕਿਹਾ ਕਿ ਉਥੇ ਦੇ ਪ੍ਰਸ਼ਾਸਨ ਵਲੋਂ ਕੋਈ ਮਦਦ ਨਹੀਂ ਕੀਤੀ ਗਈ ਅਤੇ ਉਥੋਂ ਦੇ ਲੋਕਾਂ ਨੇ 1-1 ਬੋਤਲ ਲਈ ਉਨ੍ਹਾਂ ਤੋਂ 100-100 ਰੁਪਏ ਲਏ। ਪਰ ਫੌਜ ਅਤੇ ਨੌਜਵਾਨਾਂ ਨੇ ਉਨ੍ਹਾ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਵੱਡੇ-ਵੱਡੇ ਪਹਾੜਾਂ ਤੋਂ ਰੱਸੀਆਂ ਨਾਲ ਪਾਰ ਕਰਵਾਇਆ।  ਜਿੱਥੇ ਇਕ ਪਾਸੇ ਉਤਰਾਖੰਡ ਦੇ ਦੁਕਾਨਦਾਰ ਲੋਕਾਂ ਨੂੰ ਲੁੱਟ ਰਹੇ ਸਨ, ਉਧਰ ਗੋਵਿੰਦ ਘਾਟ 'ਤੇ ਬਣੇ ਗੁਰਦੁਆਰਾ ਸਾਹਿਬ 'ਚ ਇਨ੍ਹਾਂ ਲੋਕਾਂ ਨੂੰ ਖਾਣ ਲਈ ਰੋਟੀ ਮਿਲਦੀ ਰਹੀ।

No comments: