www.sabblok.blogspot.com
ਨਵੀਂ
ਦਿੱਲੀ/ਦੇਹਰਾਦੂਨ—ਉੱਤਰਾਖੰਡ 'ਚ ਭਾਰੀ ਬਾਰਸ਼ ਅਤੇ ਜ਼ਮੀਨ ਦੇ ਖਿਸਕਣ ਕਾਰਨ ਲਗਾਤਾਰ ਇਕ
ਹਫਤੇ ਦੌਰਾਨ ਬਹੁਤ ਭਾਰੀ ਤਬਾਹੀ ਹੋ ਚੁੱਕੀ ਹੈ। ਕੁਦਰਤ ਦੇ ਇਸ ਕਹਿਰ 'ਚ ਮਰਨ ਵਾਲਿਆਂ
ਦੀ ਗਿਣਤੀ 550 ਨੂੰ ਪਾਰ ਕਰ ਗਈ ਹੈ ਅਤੇ ਅਜੇ ਵੀ ਹਜ਼ਾਰਾਂ ਲੋਕ ਲਾਪਤਾ ਹਨ। ਬਚਾਅ
ਕਰਮਚਾਰੀਆਂ ਵੱਲੋਂ ਵੱਖ-ਵੱਖ ਹਿੱਸਿਆਂ 'ਚ ਫਸੇ ਹੋਏ 50 ਹਜ਼ਾਰ ਯਾਤਰੀਆਂ ਨੂੰ ਕੱਢਣ ਦੇ
ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਵਿਜੇ ਬਹੁਗੁਣਾ ਨੇ ਕਿਹਾ, ''556 ਲਾਸ਼ਾਂ ਬਰਾਮਦ
ਹੋਈਆਂ ਹਨ ਅਤੇ ਖਬਰ ਹੈ ਕਿ ਮਲਬੇ 'ਚ ਹੋਰ ਵੀ ਲਾਸ਼ਾਂ ਦੱਬੀਆਂ ਹੋ ਸਕਦੀਆਂ ਹਨ।'' ਇਸ
ਦੌਰਾਨ ਇਕ ਅਹਿਮ ਖਬਰ ਇਹ ਹੈ ਕਿ ਮੌਸਮ ਵਿਭਾਗ ਨੇ ਆਉਣ ਵਾਲੇ 48 ਘੰਟਿਆਂ 'ਚ ਉੱਤਰਾਖੰਡ
'ਚ ਭਾਰੀ ਬਾਰਸ਼ ਹੋਣ ਦੀ ਚਿਤਾਵਨੀ ਦਿੱਤੀ ਹੈ। ਮਤਲਬ ਕਿ ਫੌਜ ਅਤੇ ਪ੍ਰਸ਼ਾਸਨ ਕੋਲ
ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਸਿਰਫ 48 ਘੰਟੇ ਬਚੇ ਹਨ। ਜੇਕਰ ਬਾਰਸ਼ ਆ ਗਈ ਤਾਂ ਬਚਾਅ
ਕੰਮ ਠੱਪ ਹੋ ਜਾਣਗੇ ਕਿਉਂਕਿ ਖਰਾਬ ਮੌਸਮ 'ਚ ਹੈਲੀਕਾਪਟਰ ਉਡਾਣਾਂ ਨਹੀਂ ਭਰ ਸਕਣਗੇ।
ਉੱਤਰਾਖੰਡ ਸਰਕਾਰ ਦਾ ਕਹਿਣਾ ਹੈ ਕਿ ਕੇਦਾਰਨਾਥ 'ਚ ਫਸੇ ਸਾਰੇ ਲੋਕਾਂ ਨੂੰ ਕੱਢ ਲਿਆ ਗਿਆ
ਹੈ ਅਤੇ ਹੁਣ ਉਨ੍ਹਾਂ ਦੀ ਪਹਿਲ ਬਦਰੀਨਾਥ, ਹੇਮਕੁੰਟ ਸਾਹਿਬ, ਗੰਗੋਤਰੀ ਅਤੇ ਯਮੁਨੋਤਰੀ
ਵਰਗੀਆਂ ਜਗ੍ਹਾ 'ਤੇ ਫਸੇ ਹੋਏ ਲੋਕਾਂ ਨੂੰ ਕੱਢਣ ਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਜੇਕਰ
ਮੌਸਮ ਸਾਫ ਰਹਿੰਦਾ ਹੈ ਤਾਂ ਸਭ ਨੂੰ ਬਾਹਰ ਕੱਢ ਲਿਆ ਜਾਵੇਗਾ। ਅਜੇ ਤੱਕ ਉੱਤਰਾਕਾਸ਼ੀ
ਤੋਂ ਲੈ ਕੇ ਚਮੋਲੀ ਤੱਕ ਕਈ ਸਥਾਨ ਅਜਿਹੇ ਹਨ, ਜਿੱਥੇ ਲੋਕ ਫਸੇ ਹੋਏ ਹਨ ਅਤੇ ਹੁਣ ਤੱਕ
ਉੱਥੇ ਕੋਈ ਨਹੀਂ ਪਹੁੰਚ ਸਕਿਆ ਹੈ।
No comments:
Post a Comment