jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 23 June 2013

ਗੋਬਿੰਦ ਘਾਟ 'ਚ 30 ਸਿੱਖ ਦੁਕਾਨਦਾਰਾਂ ਦੀਆਂ ਦੁਕਾਨਾਂ ਮਲੀਆਮੇਟ

www.sabblok.blogspot.com

ਕਰੋੜਾਂ ਦਾ ਸਾਮਾਨ ਨਸ਼ਟ
ਗੋਬਿੰਦ ਘਾਟ ਤੋਂ ਪਰਮੇਸ਼ਰ ਸਿੰਘ ਦੀ ਵਿਸ਼ੇਸ਼ ਰਿਪੋਰਟ
ਗੋਬਿੰਦ ਘਾਟ, 23 ਜੂਨ (ਪਰਮੇਸ਼ਰ ਸਿੰਘ)-ਗੋਬਿੰਦ ਘਾਟ ਗੁਰਦੁਆਰਾ ਸਾਹਿਬ ਦੇ ਨਾਲ ਬਣੇ ਬਾਜ਼ਾਰ ਵਿਚ ਕੰਘੇ, ਕੜੇ, ਕਿਰਪਾਨਾਂ, ਤਸਵੀਰਾਂ ਅਤੇ ਹੋਰ ਸਮਾਨ ਦੀ ਵਿਕਰੀ ਕਰਨ ਵਾਲੇ 30 ਦੁਕਾਨਦਾਰਾਂ ਦੀਆਂ ਦੁਕਾਨਾਂ ਹੜ੍ਹ ਦੀ ਲਪੇਟ ਵਿਚ ਆ ਕੇ ਮਲੀਆਮੇਟ ਹੋ ਗਈਆਂ ਹਨ ਅਤੇ ਦੁਕਾਨਦਾਰਾਂ ਅਨੁਸਾਰ ਉਨ੍ਹਾਂ ਦਾ ਘੱਟ-ਘੱਟ 3 ਕਰੋੜ ਰੁਪਏ ਦਾ ਸਮਾਨ ਰੇਤ ਅਤੇ ਮਲਬੇ ਹੇਠਾਂ ਦੱਬ ਕੇ ਖਰਾਬ ਹੋ ਗਿਆ ਹੈ।
ਇਹ ਸਾਰੇ ਦੁਕਾਨਦਾਰ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਯਾਤਰਾ ਦੌਰਾਨ ਦੁਕਾਨਾਂ ਲਾਉਣ ਲਈ ਆਉਂਦੇ ਹਨ ਅਤੇ ਇਹ ਦੁਕਾਨਾਂ ਹੀ ਇਨ੍ਹਾਂ ਦੇ ਪਰਿਵਾਰਾਂ ਲਈ ਰੋਜ਼ੀ ਰੋਟੀ ਦਾ ਇਕੋ ਇਕ ਸਾਧਨ ਸਨ। ਇਨ੍ਹਾਂ ਵਿਚੋਂ ਬਹੁਤੇ ਦੁਕਾਨਦਾਰ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਹਨ ਜਦਕਿ ਦੋ ਦੁਕਾਨਦਾਰ ਲੁਧਿਆਣਾ ਸ਼ਹਿਰ ਦੇ ਹਨ।
ਆਪਣੀ ਦੁੱਖਭਰੀ ਦਾਸਤਾਨ ਬਿਆਨ ਕਰਦਿਆਂ ਇਨ੍ਹਾਂ ਦੁਕਾਨਦਾਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਸਾਰੇ ਪੰਜਾਬ ਅਤੇ ਗੁਆਂਢੀ ਰਾਜਾਂ ਵਿਚ ਵਿਸਾਖੀ, ਦੀਵਾਲੀ, ਰੱਖੜ ਪੁੰਨਿਆ ਅਤੇ ਹਰ ਵੱਡੇ ਧਾਰਮਿਕ ਮੇਲਿਆਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ, ਤਲਵੰਡੀ ਸਾਬੋ, ਖਡੂਰ ਸਾਹਿਬ, ਦਰਬਾਰ ਸਾਹਿਬ ਆਦਿ ਨੇੜੇ ਆਰਜ਼ੀ ਦੁਕਾਨਾਂ ਲਾਉਂਦੇ ਹਨ ਅਤੇ ਜੂਨ ਤੋਂ ਅਕਤੂਬਰ ਤੱਕ ਗੋਬਿੰਦ ਘਾਟ ਵਿਖੇ ਦੁਕਾਨਾਂ ਕਰਦੇ ਹਨ। ਇਸ ਯਾਤਰਾ ਲਈ ਉਨ੍ਹਾਂ ਨੇ ਭਰਵੀਂ ਕਮਾਈ ਦੀ ਆਸ ਵਿਚ 5-6 ਫੀਸਦੀ ਵਿਆਜ 'ਤੇ ਰਕਮਾਂ ਉਧਾਰ ਲੈ ਕੇ ਸਾਮਾਨ ਖਰੀਦਿਆ ਸੀ ਅਤੇ ਹਰ ਦੁਕਾਨ ਦਾ ਉਹ 4 ਮਹੀਨੇ ਦੇ ਸਮੇਂ ਲਈ ਡੇਢ ਤੋਂ ਪੌਣੇ 2 ਲੱਖ ਰੁਪਏ ਕਿਰਾਇਆ ਅਦਾ ਕਰਦੇ ਹਨ, ਪਰ ਹੁਣ ਸਮਾਨ ਖਰਾਬ ਹਣ ਕਾਰਨ ਉਨ੍ਹਾਂ ਨੂੰ ਇਕ ਪਾਸੇ ਤਾਂ ਵਿਆਜ 'ਤੇ ਫੜੀਆਂ ਰਕਮਾਂ ਵਾਪਸ ਕਰਨ ਦੀ ਚਿੰਤਾ ਸਤਾ ਰਹੀ ਹੈ, ਜਦ ਕਿ ਦੂਜੇ ਪਾਸੇ ਆਉਣ ਵਾਲੇ ਸਮੇਂ ਲਈ ਦੁਕਾਨਾਂ ਲਾਉਣ ਵਾਸਤੇ ਸਮਾਨ ਖਰੀਦਣ ਲਈ ਵੀ ਰਕਮਾਂ ਜੁਟਾਉਣ ਦਾ ਪ੍ਰਬੰਧ ਕਰਨਾ ਮੁਸ਼ਕਿਲ ਜਾਪ ਰਿਹਾ ਹੈ। ਇਨ੍ਹਾਂ ਵਿਚੋਂ ਬਹੁਤਿਆਂ ਦੇ ਮਕਾਨ ਵੀ ਕਿਰਾਏ ਦੇ ਹਨ ਅਤੇ ਹੁਣ ਵਾਪਸ ਪੰਜਾਬ ਪਹੁੰਚਣ ਲਈ ਵੀ ਕਿਰਾਇਆ ਭਾੜਾ ਨਹੀਂ ਬਚਿਆ। ਇਨ੍ਹਾਂ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣੇ ਪਰਿਵਾਰਾਂ ਦਾ ਪੇਟ ਪਾਲਣ ਲਈ ਦੁਕਾਨਦਾਰੀ ਮੁੜ ਸ਼ੁਰੂ ਕਰਨ ਜੋਗੇ ਹੋ ਸਕਣ।
ਇਨ੍ਹਾਂ ਦੁਕਾਨਦਾਰਾਂ ਵਿਚ ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਭੁਪਿੰਦਰ ਸਿੰਘ, ਬਲਕਾਰ ਸਿੰਘ, ਅਮਰਿੰਦਰ ਸਿੰਘ, ਰਜਿੰਦਰ ਸਿੰਘ, ਵਰਿੰਦਰ ਸਿੰਘ ਪ੍ਰਿੰਸ, ਦਵਿੰਦਰ ਸਿੰਘ ਕਾਲਾ, ਹਰਜੀਤ ਸਿੰਘ ਰਾਜੂ, ਕੁਲਵੰਤ ਸਿੰਘ ਗੋਰਾ, ਦਵਿੰਦਰ ਸਿੰਘ ਟਿੰਕੂ, ਜਸਵੀਰ ਸਿੰਘ, ਸੰਦੀਪ ਸਿੰਘ ਸੰਨੀ, ਹਰਭਜਨ ਸਿੰਘ, ਸਿਮਰਨਜੀਤ ਸਿਘ ਕਾਕਾ, ਸੁਖਬੀਰ ਸਿੰਘ, ਬਲਵੀਰ ਸਿੰਘ, ਗੁਰਦਿਆਲ ਸਿੰਘ, ਬਬਲੂ, ਬੰਟੀ ਅਤੇ ਟਿੰਕੂ (ਸਾਰੇ ਅੰਮ੍ਰਿਤਸਰ ਦੇ), ਗੁਰਮੀਤ ਸਿੰਘ, ਮਨਜਿੰਦਰ ਸਿੰਘ ਹੈਪੀ, ਸਤਨਾਮ ਸਿੰਘ, ਸੁਖਦੇਵ ਸਿੰਘ ਸੋਨੂੰ ਅਤੇ ਕਸ਼ਮੀਰ ਸਿੰਘ (ਸਾਰੇ ਤਰਨਤਾਰਨ ਦੇ) ਜਦਕਿ ਰਤਨ ਸਿੰਘ ਅਤੇ ਰਕੇਸ਼ ਕੁਮਾਰ ਲੁਧਿਆਣਾ ਸ਼ਹਿਰ ਦੇ ਹਨ।

No comments: