jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 25 June 2013

ਕੀ ਆਈ. ਏ. ਐਸ. ਅਧਿਕਾਰੀ ਪੰਨੂ ‘ਤੇ ਹਮਲਾ ਸਾਜ਼ਿਸ਼ ਤਹਿਤ ਕੀਤਾ ਗਿਆ?

www.sabblok.blogspot.com

ਚੰਡੀਗੜ੍ਹ, 25 ਜੂਨ-(ਗੁਰਪ੍ਰੀਤ ਸਿੰਘ ਨਿੱਝਰ)-ਉਤਰਾਖੰਡ ਵਿਚ
ਫਸੇ ਸ੍ਰੀ ਹੇਮਕੁੰਟ ਸਾਹਿਬ ਯਾਤਰੀਆਂ ਨੂੰ ਬਚਾਉਣ ਵਾਸਤੇ ਗਏ
ਪੰਜਾਬ ਦੇ ਆਈ. ਏ. ਐਸ. ਅਧਿਕਾਰੀ ਸ. ਕਾਹਨ ਸਿੰਘ ਪੰਨੂ
ਦੀ ਕੁਝ ਲੋਕਾਂ ਵੱਲੋਂ ਬੁਰੀ ਤਰ੍ਹਾਂ ਕੀਤੀ ਗਈ ਕੁੱਟਮਾਰ ਅਤੇ
ਪਗੜੀ ਉਤਾਰ ਕੇ ਵਾਲਾਂ ਤੋਂ ਫੜ ਕੇ ਕੀਤੀ ਗਈ ਖਿੱਚ ਧੂਹ
ਦੀ ਭਾਵੇਂ ਸਭ ਧਿਰਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ ਪਰ ਲੋਕ
ਮਨਾਂ ਵਿਚ ਇਹ ਸਵਾਲ ਵੀ ਉੱਭਰ ਰਿਹਾ ਹੈ ਕਿ ਕਿਧਰੇ ਪੰਨੂ ‘ਤੇ
ਹਮਲਾ ਕਿਸੇ ਸਾਜ਼ਿਸ਼ ਤਹਿਤ ਤਾਂ ਨਹੀਂ ਕੀਤਾ ਗਿਆ | ਇਸ
ਘਟਨਾ ਸਬੰਧੀ ਸ. ਕਾਹਨ ਸਿੰਘ ਪੰਨੂ, ਗੋਬਿੰਦਘਾਟ ਅਤੇ
ਗੋਬਿੰਦਧਾਮ ‘ਤੇ ਮੌਜੂਦ ਕੱੁਝ ਲੋਕਾਂ ਨਾਲ ਗੱਲਬਾਤ ਕਰਨ ਦੌਰਾਨ
ਘਟਨਾ ਦੀ ਜੋ ਤਸਵੀਰ ਉਭਰ ਕੇ ਸਾਹਮਣੇ ਆਈ, ਉਸ ਅਨੁਸਾਰ
22 ਜੂਨ ਦੀ ਸ਼ਾਮ ਨੂੰ ਗੋਬਿੰਦਧਾਮ ਅਤੇ ਗੋਬਿੰਦਘਾਟ ਦੇ ਆਸ ਪਾਸ
ਫਸੇ ਸਾਰੇ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੰੁਚਾਉਣ
ਉਪਰੰਤ ਜਦੋਂ ਗੁਰਦੁਆਰਾ ਗੋਬਿੰਦਧਾਮ ਦੇ ਨੁਕਸਾਨ
ਦਾ ਜਾਇਜ਼ਾ ਲੈਣ ਲਈ ਸ. ਕਾਹਨ ਸਿੰਘ ਪੰਨੂ ਅਤੇ ਇੱਕ ਹੋਰ ਆਈ.
ਏ. ਐਸ. ਅਧਿਕਾਰੀ ਕਮਲਜੀਤ ਸਿੰਘ
ਸੰਘਾ ਗੁਰਦੁਆਰਾ ਸਾਹਿਬ ਵੱਲ ਪੈਦਲ ਜਾ ਰਹੇ ਸਨ ਤਾਂ ਗੁਰਦੁਆਰੇ
ਤੋਂ 100 ਗਜ਼ ਪਹਿਲਾਂ ਹੀ 50 ਕੁ ਬੰਦੇ ਖੜ੍ਹੇ ਸਨ, ਜਦੋਂ
ਦੋਵਾਂ ਅਧਿਕਾਰੀਆਂ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਹ
ਤੁਰੰਤ ਹੀ ਪੰਨੂ ਨੂੰ ਗਾਲੀ ਗਲੋਚ ਕਰਨ ਲੱਗ ਪਏ ਕਿ ਤੂੰ ਗੁਰੂ ਗੋਬਿੰਦ
ਸਿੰਘ ਜੀ ਨੂੰ ਬੁਰਾ ਭਲਾ ਕਿਹਾ ਹੈ | ਇਸ ਗੱਲ ਤੋਂ ਪੰਨੂ ਵੱਲੋਂ ਵਾਰ-
ਵਾਰ ਇਨਕਾਰ ਕਰਨ ਦੇ ਬਾਵਜੂਦ ਉਨ੍ਹਾਂ ਨੇ ਹਮਲਾ ਕਰਕੇ ਪੰਨੂ
ਦੀ ਪਗੜੀ ਉਤਾਰ ਦਿੱਤੀ ਅਤੇ ਫਿਰ ਵਾਲਾਂ ਤੋਂ ਫੜ ਕੇ ਉਸ
ਦੀ ਕੁੱਟਮਾਰ ਸ਼ੁਰੂ ਕਰ ਦਿੱਤੀ | ਦੂਜੇ ਅਧਿਕਾਰੀ ਸ. ਸੰਘਾ ਨੇ
ਬਚਾਅ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਸ. ਪੰਨੂ ਤੋਂ
ਮੁਆਫ਼ੀ ਮੰਗਵਾਉਣ ਉਪਰੰਤ ਸੜਕ ‘ਤੇ ਨੱਕ ਨਾਲ ਲਕੀਰਾਂ ਕੱਢਣ
ਲਈ ਵੀ ਕਿਹਾ | ਉਨ੍ਹਾਂ ‘ਚੋਂ ਕੁੱਝ ਬੰਦੇ ਸ. ਪੰਨੂ ਨੂੰ ਨੰਗਾ ਕਰਕੇ
ਮੂਵੀ ਬਣਾਉਣ ਦੀ ਗੱਲ ਵੀ ਕਹਿ ਰਹੇ ਸਨ | ਹੰਗਾਮਾ ਵੇਖ ਕੇ
ਉਥੇ ਮੌਜੂਦ ਆਈ.ਟੀ.ਬੀ.ਪੀ. ਦੇ ਤਿੰਨ ਜਵਾਨ
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੋਬਿੰਦ ਧਾਮ
ਗੁਰਦੁਆਰਾ ਸਾਹਿਬ ‘ਚ ਮੌਜੂਦ ਕੁੱਝ ਲੋਕ ਚਾਹੁੰਦੇ ਸਨ
ਕਿ ਲੋਕਾਂ ਦੀ ਮਦਦ ਲਈ ਉੱਥੇ ਪੁੱਜੀ ਫ਼ੌਜ ਅਤੇ ਪੰਜਾਬ ਸਰਕਾਰ
ਦੀ ਟੀਮ ਉਨ੍ਹਾਂ ਦੀ ਸਲਾਹ ਅਨੁਸਾਰ ਕੰਮ ਕਰੇ, ਫ਼ੌਜ ਔਰਤਾਂ,
ਬੱਚਿਆਂ ਅਤੇ ਬਿਮਾਰਾਂ ਨੂੰ ਹੈਲੀਕਾਪਟਰਾਂ ‘ਚ
ਪਹਿਲਾਂ ਭੇਜਣਾ ਚਾਹੁੰਦੀ ਸੀ, ਪਰ ਉਕਤ ਵਿਅਕਤੀ ਚਾਹੁੰਦੇ ਸਨ
ਕਿ ਉਨ੍ਹਾਂ ਦੇ ਚਹੇਤਿਆਂ ਨੂੰ ਪਹਿਲਾਂ ਭੇਜਿਆ ਜਾਵੇ | ਇਸ ਪਿੱਛੋਂ
ਉਨ੍ਹਾਂ ਵਿਅਕਤੀਆਂ ਨੇ ਫ਼ੌਜ ਵਿਰੁੱਧ
ਵੀ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ
ਅਫ਼ਵਾਹਾਂ ਫੈਲਾਈਆਂ ਗਈਆਂ ਕਿ ਫ਼ੌਜੀ 5-5 ਹਜ਼ਾਰ ਰੁਪਏ
ਰਿਸ਼ਵਤ ਲੈ ਕੇ ਲੋਕਾਂ ਨੂੰ ਹੈਲੀਕਾਪਟਰਾਂ ਵਿਚ ਬਿਠਾ ਰਹੇ ਹਨ,
ਫਿਰ ਇਹ ਅਫਵਾਹ ਫੈਲਾਈ ਗਈ ਕਿ ਔਰਤਾਂ ਅਤੇ ਲੜਕੀਆਂ ਨੂੰ
ਹੈਲੀਕਾਪਟਰਾਂ ‘ਚ ਚੜ੍ਹਾਉਣ ਸਮੇਂ ਫ਼ੌਜੀ ਜਵਾਨ ਉਨ੍ਹਾਂ ਨਾਲ
ਛੇੜ-ਛਾੜ ਕਰਦੇ ਹਨ, ਜਦੋਂ ਫ਼ੌਜ ਨੇ ਇਨ੍ਹਾਂ ਗੱਲਾਂ ਦੀ ਪ੍ਰਵਾਹ
ਨਾ ਕੀਤੀ ਤਾਂ 20 ਜੂਨ ਨੂੰ ਇਨ੍ਹਾਂ ਲੋਕਾਂ ਨੇ ਉੱਥੇ ਗਈ 5 ਸਿੱਖ
ਰੈਜੀਮੈਂਟ ਦੇ ਕਰਨਲ ਅਮੀਤ ਸਿੰਘ ‘ਤੇ ਗੁਰਦੁਆਰੇ ਅੰਦਰ
ਹੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਉਨ੍ਹਾਂ ਨਾਲ
ਮੌਜੂਦ ਫ਼ੌਜੀ ਜਵਾਨਾਂ ਨੇ ਪਛਾੜ ਦਿੱਤਾ | ਇਸ ਪਿੱਛੋਂ
ਇਨ੍ਹਾਂ ਵਿਅਕਤੀਆਂ ਵੱਲੋਂ ਇਹ ਗੱਲ ਫੈਲਾਈ ਗਈ ਕਿ ਕਾਹਨ ਸਿੰਘ
ਪੰਨੂ ਨੇ ਸੰਗਤ ਨੂੰ ਇਹ ਗੱਲ ਆਖੀ ਹੈ ਕਿ ‘ਮਾੜੇ ਪ੍ਰਬੰਧਾਂ ਲਈ ਸਾਨੂੰ
ਬੁਰਾ ਭਲਾ ਨਾ ਕਹੋ, ਬਲਕਿ ਉਨ੍ਹਾਂ ਨੂੰ ਕਹੋ ਜੋ ਤੁਹਾਨੂੰ ਇੱਥੇ
ਲਿਆਏ ਹਨ’ ਉਨ੍ਹਾਂ ਲੋਕਾਂ ਨੇ ਕਿਹਾ ਕਿ ਸ: ਪੰਨੂ ਨੇ ਇਹ ਗੱਲ
ਦਸਮੇਸ਼ ਪਿਤਾ ਦੇ ਵਿਰੁੱਧ ਕਹੀ ਹੈ | ਜ਼ਿਕਰਯੋਗ ਹੈ ਕਿ ਇਸ
ਕਾਂਡ ਉਪਰੰਤ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ
ਵੀ ਘਟਨਾ ਦੀ ਨਿੰਦਾ ਕਰਦਿਆਂ ਉਤਰਾਖੰਡ ਸਰਕਾਰ ਨੂੰ ਬਚਾਅ
ਟੀਮਾਂ ਦੀ ਸੁਰੱਖਿਆ ਵਧਾਉਣ ਲਈ ਕਿਹਾ ਸੀ |

No comments: