www.sabblok.blogspot.com
ਨਕੋਦਰ, ---- (ਟੋਨੀ/ਬਿੱਟੂ ਨ)-ਪੰਚਾਇਤ ਚੋਣਾਂ ਸਬੰਧੀ ਨਾਮਜ਼ਦਗੀ ਪਰਚੇ ਵਾਪਸ ਲੈਣ ਤੋਂ ਬਾਅਦ ਵੱਖ-ਵੱਖ ਪਿੰਡਾਂ 'ਚ ਪੰਚ ਤੇ ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰਾਂ ਵਲੋਂ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ | ਨਕੋਦਰ ਦੇ ਐਸ.ਡੀ.ਐਮ. ਕਮ ਸਬ ਡਵੀਜ਼ਨਲ ਇਲੈਕਟਰੋਲ ਅਫ਼ਸਰ ਹਰਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਨਕੋਦਰ ਬਲਾਕ ਦੀਆਂ 87 ਪੰਚਾਇਤਾਂ ਚੋਂ 18 ਪੰਚਾਇਤਾਂ ਜਿੰਨਾ 'ਚ ਨਵਾਂ ਪਿੰਡ ਮੱਲ੍ਹੀਆਂ, ਜਹਾਂਗੀਰ, ਫਾਜਲਪੁਰ, ਕੋਟਲਾ ਭਾਗੂ, ਬਿੱਲਾ ਨਵਾਬ, ਦਰਗਾਬਾਦ, ਆਧੀ, ਲੱਧੇਵਾਲੀ, ਸਰਾਏ ਖ਼ਾਮ, ਢੱਡਾ ਖ਼ਾਨਪੁਰ, ਢੱਡਾ, ਦਿਲ ਖ਼ਾਨਪੁਰ, ਢੱਡਾ ਹੁੰਦਲ, ਕੰਗ ਸਾਹਬੂ, ਢੱਡਾ ਲਹਿਣਾ, ਚੱਕ ਪੀਰ ਪੁਰ, ਬਜੂਹਾ ਕਲਾਂ, ਆਲੇਵਾਲੀ, ਰਾਏਵਾਲ ਸ਼ਾਮਲ ਹਨ 'ਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਹਨ | ਇਸੇ ਤਰ੍ਹਾਂ 20 ਸਰਪੰਚ ਤੇ 320 ਪੰਚ ਬਿਨਾਂ ਮੁਕਾਬਲਾ ਚੁਣੇ ਗਏ ਹਨ | ਉਨ੍ਹਾਂ ਦੱਸਿਆ ਕਿ 3 ਜੁਲਾਈ ਨੂੰ 183 ਸਰਪੰਚ ਤੇ 656 ਪੰਚ ਚੋਣ ਲਈ ਵੋਟਾਂ ਪੈਣਗੀਆਂ | ਉਨ੍ਹਾਂ ਦੱਸਿਆ ਕਿ ਚੋਣ ਮੈਦਾਨ 'ਚ ਰਹਿ ਗਏ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ | ਇਸ ਮੌਕੇ ਤੇ ਬੀ.ਡੀ.ਪੀ.ਓ. ਧਰਮਪਾਲ ਸਿੱਧੂ ਵੀ ਹਾਜ਼ਰ ਸਨ |

No comments:
Post a Comment