jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 25 June 2013

ਹੇਮਕੁੰਡ ਸਾਹਿਬ ਨੇੜੇ ਸੇਵਾਦਾਰਾਂ ਅਤੇ ਹੋਰਨਾਂ ਨੇ ਪੰਨੂ ਨਾਲ ਕੀਤੀ ਸਿਰੇ ਦੀ ਬਦਸਲੂਕੀ

www.sabblok.blogspot.com

ਸੀਨੀਅਰ ਆਈ ਏ ਐਸ ਅਫ਼ਸਰ ਪੰਨੂ ਦੀ ਮਾਰ-ਕੁੱਟ ਦੀ ਵੀਡੀਓ ਯੂ ਟਿਊਬ ਤੇ ਹੋਈ ਨਸ਼ਰ
ਕਾਰ ਦੀ ਚੁੱਪ ਹੈਰਾ
-ਹਮਲਾਵਰਾਂ ਨੇ ਪੰਨੂ ਤੇ ਲਾਇਆ ਗਾਲ੍ਹ ਦੇਣ ਦਾ ਦੋਸ਼-ਪੰਜਾਬ ਸਰਨਕੁਨ ?
-ਪੰਨੂ ਨੇ ਕਿਓਂ ਨਹੀਂ ਦਰਜ ਕਰਾਈ ਐੱਫ.ਆਈ.ਆਰ. ?


ਬਲਜੀਤ ਬੱਲੀ


ਚੰਡੀਗੜ੍ਹ,24 ਜੂਨ : ਪੰਜਾਬ ਦੇ ਸੀਨੀਅਰ ਆਈ ਏ ਐਸ ਕਾਹਨ ਸਿੰਘ ਪੰਨੂੰ ਦੀ ਉੱਤਰਾਖੰਡ ਵਿੱਚ ਹੇਮਕੁੰਡ ਸਾਹਿਬ ਦੇ ਨੇੜੇ ਐਤਵਾਰ ਨੂੰ ਹੋਈ ਮਾਰਕੁਟਾਈ ਅਤੇ ਬੇਇਜ਼ਤੀ ਦੀ ਵੀਡੀਓ ਯੂ ਟਿਊਬ ਤੇ ਨਸ਼ਰ ਹੋ ਗਈ ਹੈ।ਇਸ ਵੀਡੀਓ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਇਸ ਘਟਨਾ ਤੇ ਪਰਦਾ ਪਾਉਣ ਦੀ ਕੋਸ਼ਿਸ਼ ਦੀ ਪੁੱਲ ਖੋਲ੍ਹ ਦਿੱਤੀ ਹੈ। 8 ਮਿੰਟ ਲੰਬੀ ਇਸ ਵੀਡੀਓ ਵਿਚ ਗੁਰਦਵਾਰੇ ਦੇ ਕੁਝ ਸੇਵਾਦਾਰਾਂ, ਸ਼ਰਧਾਲੂਆਂ ਅਤੇ ਨੀਲੀ ਵਰਦੀ ਵਾਲੇ ਸਿੱਖਾਂ ਵੱਲੋਂ ਪੰਨੂ ਦੀ ਖਿਚ-ਧੂਹ ਕਰਦੇ , ਮਾਰਕੁਟਾਈ ਕਰਦੇ ਅਤੇ ਉਸਦੇ ਕੱਪੜੇ ਤਕ ਪਾੜਦੇ ਦਿਖਾਇਆ ਗਿਆ ਹੈ। ਹਰਜੋਤ ਗਿੱਲ ਨਾਮਿ ਕਿਸੇ ਸੱਜਣ ਵੱਲੋਂ ਯੂ ਟਿਊਬ ਤੇ ਅੱਪ ਲੋਡ ਕੀਤੀ ਗਈ ਇਸ ਵੀਡੀਓ ਵਿਚ ਸੁਰੱਖਿਆ ਕਰਚਾਰੀਆਂ ਦੀ ਹਾਜ਼ਰੀ ਵਿਚ ਪੰਨੂ'ਤੇ ਹਮਲਾ ਕਰਦੇ ਦੇਖੇ ਗਏ। ਪੰਨੂ ਤੇ ਹਮਲਾ ਕਰ ਰਹੀ 25-30 ਹਮਲਾਵਰਾਂ ਦੀ ਹਿੰਸਕ ਭੀੜ ਦੀ ਖਿੱਚ ਧੂਹ ਕਰਨ ਪੰਨੂ ਦੀ ਪੱਗ ਵੀ ਲਹਿ ਕੇ ਕਿਤੇ ਦੂਰ ਜਾ ਡਿੱਗੀ।
ਉਸਦੇ ਕੇਸ ਵੀ ਖੁੱਲ੍ਹ ਗਏ ਅਤੇ ਕਮੀਜ਼ ਤਕ ਪਾਟ ਗਈ।
ਹਮਲਾਵਰਾਂ ਦੀਆਂ ਜੋ ਅਵਾਜ਼ਾਂ ਵੀਡੀਓ ਵਿਚ ਸੁਣਾਈ ਦਿੰਦੀਆਂ ਹਨ ਕਿ ਪੰਨੂ ਨੇ ਕਿਸੇ ਨੂੰ ਗਾਲ੍ਹ ਦਿੱਤੀ ਹੈ ।ਉਹ ਵਾਰ ਵਾਰ ਕਹਿ ਰਹੇ ਸਨ ਕਿ ਪੰਨੂ ਨੇ ਗਾਲ੍ਹ ਦੋਇਤੀ ਹੈ। ਕੇ ਐਸ ਪੰਨੂੰ ਵਾਰ ਵਾਰ ਉਨ੍ਹਾ ਨੂੰ ਉਸਦਾ ਪੱਖ ਸੁਣਨ ਦੀ ਅਰਜ਼ ਕਰ ਰਹੇ ਸਨ ਅਤੇ ਦਾਅਵਾ ਕਰ ਰਹੇ ਸਨ ਕਿ ਉਸ ਨੇ ਗਾਲ੍ਹ ਨਹੀਂ ਦਿੱਤੀ ਪਰ ਉਸਦੀਆਂ ਬੇਨਤੀਆਂ ਭੀੜ ਨੇ ਨਹੀਂ ਸੁਣੀਆਂ। ਇਥੋਂ ਤੱਕ ਤੱਕ ਫ਼ੌਜੀ ਵਰਦੀ ਵਾਲੇ ਦਿਖਾਈ ਦਿੰਦੇ ਹਥਿਆਰਬੰਦ ਸੁਰੱਖਿਆ ਕਰਮਚਾਰੀਆਂ ਦੀ ਹਾਜ਼ਰੀ ਵਿਚ ਵੀ ਪੰਨੂੰ ਦੀ ਖਿੱਚਧੂਹ ਕੀਤੀ ਗਈ ਅਤੇ ਉਸਨੂੰ ਜ਼ਮੀਨ ਤੇ ਬਿਠਾ ਕੇ ਮਾਫ਼ੀ ਮੰਗਣ ਲਈ ਮਜ਼ਬੂਰ ਕੀਤਾ ਗਿਆ।ਇਥੋਂ ਤੱਕ ਕਿ ਵੀਡੀਓ ਵਿਚ ਬੈਠੇ ਹੋਏ ਪੰਨੂ ਦੇ ਮਾਰ ਪੈਂਦੀ ਦਿਖਾਈ ਗਈ ਹੈ।ਇਸ ਸਾਰੇ ਘਟਨਾਕ੍ਰਮ ਮੌਕੇ ਪੰਜਾਬ ਸਰਕਾਰ ਦਾ ਇੱਕ ਹੋਰ ਸੀਨੀਅਰ ਅਧਿਕਾਰੀ ਵੀ ਨਾਲ ਸੀ ਜੋ ਲਗਾਤਾਰ ਪੰਨੂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਰਿਹਾ ।
ਐਤਵਾਰ ਸ਼ਾਮ ਨੂੰ ਜਦੋਂ ਇਹ ਖ਼ਬਰ ਚੰਡੀਗੜ੍ਹ ਪੁੱਜੀ ਸੀ ਤਾਂ ਬਾਬੂਸ਼ਾਹੀ ਡਾਟ ਕਾਮ ਵੱਲੋਂ ਪੰਨੂ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਇਸ ਘਟਨਾ ਨੂੰ ਸਿਰਫ਼ ਬਦਸਲੂਕੀ ਦੀ ਕੋਸ਼ਿਸ਼ ਹੋਣ ਦਾ ਦਾਅਵਾ ਕੀਤਾ ਅਤੇ ਇਸ ਨੂੰ ਆਈ- ਗਈ ਕਰਨ ਦੀ ਸਲਾਹ ਦਿੱਤੀ ।ਪਰ ਇਸ ਸਾਰੇ ਮਾਮਲੇ ਦੀ ਵੀਡੀਓ ਦੇਖਣ ਤੋਂ ਬਾਅਦ ਇਹ ਸਪੱਸ਼ਟ ਹੋਇਆ ਹੈ ਕਿ ਇਹ ਘਟਨਾ ਬਹੁਤ ਗੰਭੀਰ ਸੀ। ਪੰਨੂ ਦਾ ਕਸੂਰ ਸੀ ਜਾਂ ਨਹੀਂ, ਇਸ ਦਾ ਨਿਤਾਰਾ ਵੱਖਰਾ ਹੋ ਸਕਦਾ ਹੈ ਪਰ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਿਤਾ ਦੀ ਮਦਦ ਲਈ ਗਈ ਟੀਮ ਦੇ ਸੀਨੀਅਰ ਅਧਿਕਾਰੀ ਦੀ ਅਜਿਹੀ ਦੁਰਗਤੀ ਦਾ ਪੰਜਾਬ ਸਰਕਾਰ ਵੱਲੋਂ ਨੋਟਿਸ ਨਾ ਲਿਆ ਜਾਣਾ , ਕਈ ਸਵਾਲ ਖੜ੍ਹੇ ਕਰਦਾ ਹੈ।ਕਾਫ਼ੀ ਹੈਰਾਨੀ ਦੀ ਗੱਲ ਹੈ ਕਿ ਨਾ ਹੀ ਪੰਨੂ ਨੇ ਅਤੇ ਨਾ ਹੀ ਉਥੇ ਮੌਜੂਦ ਕਿਸੇ ਹੋਰ ਸਰਕਾਰੀ ਅਧਿਕਾਰੀ ਨੇ ਇਸ ਸਬੰਧੀ ਕੀਤੀ ਕਿਸੇ ਸ਼ਿਕਾਇਤ ਦੀ ਜਾਣਕਾਰੀ ਦਿੱਤੀ।ਜਿਸ ਹਿਸਾਬ ਨਾਲ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਕੱਲ੍ਹ ਹੀ ਪ੍ਰਚਾਰੀ ਗਈ ਅਤੇ ਨਸ਼ਰ ਕੀਤੀ ਗਈ ਇਸ ਵੀਡੀਓ ਤੋਂ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਇਹ ਹਮਲਾ ਕਿਸੇ ਗਿਣੀ ਮਿਥੀ ਵਿਓਂਤ ਦਾ ਹਿੱਸਾ ਤਾਂ ਨਹੀਂ ਸੀ ?
ਹੋ ਸਕਦਾ ਹੈ ਕਿ ਰਾਹਤ- ਆਪ੍ਰੇਸ਼ਨ ਦਾ ਨਾਜ਼ੁਕ ਮੌਕਾ ਸਮਝ ਕੇ ਇਸ ਵੇਲੇ ਪੰਜਾਬ ਸਰਕਾਰ ਅਤੇਪੰਨੁ ਚੁੱਪ ਕਰ ਗਏ ਹੋਣ ਪਰ ਮੌਕਾ ਆਓਓਨ ਤੇ ਵੀਡੀਓ ਵਿਚ ਪਛਾਣੇ ਗਏ ਦੋਸ਼ੀਆਂ ਦੇ ਖ਼ਿਲਾਫ਼ ਢੁਕਵੀਂ ਕਾਨੂੰਨੀ ਕਾਰਵਾਈ ਤਾਂ ਕਰਨੀ ਬਣਦੀ ਹੈ।ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣਾ ਕਿਸੇ ਤਰ੍ਹਾਂ ਵੀ ਜ਼ਾਇਜ਼ ਨਹੀਂ।
 

No comments: