www.sabblok.blogspot.com
ਬਠਿੰਡਾ, (ਗੁਰਤੇਜ ਸਿੰਘ ਸਿੱਧੂ) : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ
ਸਿੰਘ ਬਾਦਲ ਦੇ ਸੁਪਨਿਆਂ ਦਾ ਪੈਰਿਸ ਬਠਿੰਡਾ ਦੀਆਂ ਖੋਖਲੀਆਂ ਕੰਧਾਂ ਢਹਿਣੀਆਂ ਸ਼ੁਰੂ ਹੋ
ਗਈਆਂ ਹਨ। ਇਸ ਮੌਸਮ ਦੀ ਪਹਿਲੀ
ਬਾਰਸ਼ ਨੇ ਹੀ ਪੈਰਿਸ ਦੇ ਕਿਲ੍ਹਿਆਂ ਦੀਆਂ ਨੀਹਾਂ ਨੂੰ ਹਿਲਾ ਕੇ ਰੱਖ ਦਿਤਾ ਹੈ। ਸਰਕਾਰ
ਵਲੋਂ ਬਠਿੰਡਾ-ਮਾਨਸਾ ਰੋਡ ‘ਤੇ ਬਣਾਏ ਗਏ ਅੰਡਰਬ੍ਰਿਜ ਅਤੇ ਬਾਦਲ ਰੋਡ ‘ਤੇ ਬਣਾਏ ਗਏ
ਓਵਰਬ੍ਰਿਜ ਘਟੀਆ ਮਟਰੀਅਲ ਕਾਰਨ ਟੁੱਟਣੇ ਸ਼ੁਰੂ ਹੋ ਗਏ ਹਨ। ਇਸ ਤੋਂ ਇਲਾਵਾ ਵਾਟਰ
ਟਰੀਟਮੈਂਟ ਪਲਾਟ ਦੀ ਚਾਰਦੀਵਾਰੀ ਡਿੱਗਣ ਤੋਂ ਬਾਅਦ ਫੇਸ-2 ਦੀ ਰਿੰਗ ਰੋਡ ਧਸਣੀ ਸ਼ੁਰੂ ਹੋ
ਗਈ ਹੈ। ਇਸ ਰਿੰਗ ਰੋਡ ਦਾ ਨੀਂਹ ਪੱਥਰ 16 ਅਗੱਸਤ 2010 ਨੂੰ ਮੁੱਖ ਮੰਤਰੀ ਪ੍ਰਕਾਸ਼
ਸਿੰਘ ਬਾਦਲ ਅਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਰੱਖਿਆ ਗਿਆ। ਇਸ
ਰਿੰਗ ਰੋਡ ਨੇ ਫ਼ਰਵਰੀ 2011 ਤਕ ਬਣ ਕੇ ਤਿਆਰ ਹੋਣਾ ਸੀ। ਇਸ ਮੌਸਮ ਦੀ ਪਹਿਲੀ ਬਾਰਸ਼ ਕਾਰਨ
ਸੜਕ ਦੇ ਕਿਨਾਰਿਆਂ ਤੋਂ ਕਾਫੀ ਮਿੱਟੀ ਖੁਰ ਗਈ, ਜਿਸ ਕਾਰਨ ਸੜਕ ਦਾ ਕਾਫੀ ਹਿਸਾ ਬੈਠ
ਗਿਆ। ਇਸ ਰਿੰਗ ਰੋਡ ਨੂੰ ਅਜੇ ਤਕ ਜਨਤਾ ਨੂੰ ਸਪੁਰਦ ਵੀ ਨਹੀਂ ਕੀਤਾ ਗਿਆ ਪਰ ਇਸਤੋਂ
ਪਹਿਲਾਂ ਹੀ ਇਹ ਟੁੱਟਣੀ ²ਸ਼ੁਰੂ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਬਠਿੰਡਾ ਅੰਦਰ ਆਏ
ਦਿਨ ਵਿਕਾਸ ਪ੍ਰਾਜੈਕਟ ਢਹਿ ਢੇਰੀ ਹੋ ਰਹੇ ਹਨ, ਜਿਸ ਤੋਂ ਸਾਫ਼ ਪਤਾ ਲਗਦਾ ਹੈ ਕਿ ਵਿਕਾਸ
ਕੰਮਾਂ ਵਿਚ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ। ਨਗਰ ਨਿਗਮ ਸੀਵਰੇਜ, ਬਾਰਸ਼ ਦੇ
ਪਾਣੀ ਦੀ ਨਿਕਾਸੀ ਲਈ ਹੁਣ ਤਕ ਕਰੋੜਾਂ ਰੁਪਏ ਖ਼ਰਚ ਕਰ ਚੁੱਕਾ ਹੈ, ਜੋ ਸਾਰੇ ਪਾਣੀ ਵਿਚ
ਵਹਿ ਚੁੱਕੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੈਕਟਰੀ ਭੋਲਾ ਸਿੰਘ ਮਾਨ ਨੇ ਇਸ ‘ਤੇ ਆਪਣੀ
ਟਿਪਣੀ ਕਰਦਿਆਂ ਕਿਹਾ ਕਿ ਵਿਕਾਸ ਪ੍ਰਾਜੈਕਟਾਂ ਲਈ ਕੇਂਦਰ ਸਰਕਾਰ ਵਲੋਂ ਆਏ ਪੈਸੇ ਬਾਦਲ
ਸਰਕਾਰ ਖੁਰਦ-ਬੁਰਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਅੰਦਰ ਬਹੁਤੇ ਵਿਕਾਸ
ਪ੍ਰਾਜੈਕਟ ਕਾਂਗਰਸ ਸਰਕਾਰ ਸਮੇਂ ਮਨਜੂਰ ਹੋਏ ਸਨ ਪਰ ਇਨ੍ਹਾਂ ਨੂੰ ਤਿਆਰ ਕਰਨ ਸਮੇਂ ਵੱਡਾ
ਭ੍ਰਿਸ਼ਟਾਚਾਰ ਹੋਇਆ ਹੈ। ਪਰ ਪੰਜਾਬ ਸਰਕਾਰ ਇਸ ਭ੍ਰਿਸ਼ਟਾਂਚਾਰ ਦੀ ਜਾਂਚ ਕਰਵਾਉਣ ਤੋਂ
ਪੱਲਾ ਝਾੜ ਰਹੀ ਹੈ
No comments:
Post a Comment