www.sabblok.blogspot.com
ਦੇਹਰਾਦੂਨ-
ਉਤਰਾਖੰਡ ਦੀ ਭਿਆਨਕ ਕੁਦਰਤੀ ਕਰੋਪੀ ਵਿਚ ਫਸੇ ਲੋਕਾਂ ਦੀ ਮਦਦ ਲਈ ਜਿੱਥੇ ਪੂਰਾ ਦੇਸ਼
ਉਮੜ ਰਿਹਾ ਹੈ ਉਥੇ ਹੀ ਉਤਰਾਖੰਡ ਦੇ ਕੁਝ ਸਥਾਨਕ ਨਿਵਾਸੀ ਸੰਕਟ 'ਚ ਫਸੇ ਲੋਕਾਂ ਨੂੰ
ਲੁੱਟਣ ਵਿਚ ਲੱਗੇ ਹੋਏ ਹਨ। ਮਹਾਰਾਸ਼ਟਰ ਤੋਂ ਉਤਰਾਖੰਡ ਵਿਖੇ ਆਏ ਪੁਰਸ਼ੋਤਮ ਨਾਲ ਕੁਝ
ਸਥਾਨਕ ਲੋਕਾਂ ਵਲੋਂ ਸੰਕਟ 'ਚੋਂ ਬਾਹਰ ਕੱਢੇ ਜਾਣ ਦੇ ਨਾਂ 'ਤੇ ਠੱਗੀ ਮਾਰਨ ਦਾ ਮਾਮਲਾ
ਸਾਹਮਣੇ ਆਇਆ ਹੈ। ਪੁਰਸ਼ੋਤਮ ਨੇ ਦੱਸਿਆ ਕਿ ਉਸ ਦੇ ਨਾਲ ਉਸ ਦੀ ਸਾਲੀ, ਪਤਨੀ ਅਤੇ ਬੱਚਾ
ਸਨ। ਕੁਝ ਖੱਚਰ ਵਾਲਿਆਂ ਨੇ ਉਸ ਦੇ ਬੱਚਿਆਂ ਨੂੰ ਹੈਲੀਕਾਪਟਰ ਰਾਹੀਂ ਬਾਹਰ ਕੱਢਵਾਉਣ ਦੇ
ਨਾਂ 'ਤੇ 35 ਹਜ਼ਾਰ ਰੁਪਏ ਠੱਗ ਲਏ ਅਤੇ ਕੁਝ ਦੂਰੀ 'ਤੇ ਲਿਜਾ ਕੇ ਉਸ ਦੇ ਬੱਚਿਆਂ ਨੂੰ
ਛੱਡ ਦਿੱਤਾ। ਬਾਅਦ ਵਿਚ ਪੁਰਸ਼ੋਤਮ ਦੇ ਇਕ ਬੱਚੇ ਅਤੇ ਸਾਲੀ ਦੀ ਮੌਤ ਹੋ ਗਈ।
ਹਾਲਾਂਕਿ ਵੱਡੀ ਗਿਣਤੀ ਵਿਚ ਸਥਾਨਕ ਨਿਵਾਸੀ ਅਜਿਹੇ ਵੀ ਹਨ ਜਿਹੜੇ ਆਪਣੇ ਘਰਾਂ ਵਿਚੋਂ ਰਾਸ਼ਨ ਤੋਂ ਇਲਾਵਾ ਹੋਰ ਜ਼ਰੂਰਤ ਦਾ ਸਾਮਾਨ ਸੰਕਟ 'ਚ ਫਸੇ ਲੋਕਾਂ ਨੂੰ ਦੇ ਰਹੇ ਹਨ ਅਤੇ ਹਰ ਸੰਭਵ ਤਰੀਕੇ ਨਾਲ ਉਨ੍ਹਾਂ ਦੀ ਮਦਦ ਕਰ ਰਹੇ ਹਨ ਪਰ ਅਜਿਹੇ ਹਾਲਾਤਾਂ ਵਿਚ ਪੁਰਸ਼ੋਤਮ ਵਰਗੇ ਯਾਤਰੀਆਂ ਨਾਲ ਠੱਗੀ ਦੇ ਮਾਮਲੇ ਹੈਰਾਨ ਕਰਨ ਵਾਲੇ ਹਨ। ਕਈ ਹੋਰ ਯਾਤਰੀ ਵੀ ਹਨ ਜਿਨ੍ਹਾਂ ਨੂੰ ਕੁਝ ਲਾਲਚੀ ਲੋਕਾਂ ਵਲੋਂ ਠੱਗ ਲਿਆ ਗਿਆ ਹੈ ਅਤੇ ਮਜਬੂਰੀ ਦੇ ਮਾਰੇ ਇਹ ਲੋਕ ਅਜਿਹੇ ਲੋਕਾਂ ਖਿਲਾਫ ਕੋਈ ਕਾਰਵਾਈ ਵੀ ਨਹੀਂ ਕਰ ਸਕਦੇ।

No comments:
Post a Comment