jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 27 June 2013

ਐਸ ਪੀ ਮੋਹਨ ਲਾਲ ਨੇ ਨਾਜਾਇਜ਼ ਸਬੰਧਾਂ ਦੀ ਗੱਲ ਮੰਨੀ

www.sabblok.blogspot.com

ਜ਼ੀਰਕਪੁਰ, 27 ਜੂਨ
ਜ਼ੀਰਕਪੁਰ ਪੁਲੀਸ ਮੁਲਜ਼ਮ ਐਸ.ਪੀ. ਮੋਹਨ ਲਾਲ ਨੂੰ ਮੈਡੀਕਲ ਲਈ ਸਿਵਲ ਹਸਪਤਾਲ, ਡੇਰਾਬਸੀ ਵਿਖੇ ਲਿਆਉਂਦੀ ਹੋਈ (ਫੋਟੋ: ਨਿਤਿਨ ਮਿੱਤਲ)
ਫਲੈਟ ’ਚੋਂ ਹੇਠਾਂ ਡਿੱਗ ਕੇ ਲਵਪ੍ਰੀਤ ਕੌਰ ਦੀ ਮੌਤ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਮੁਲਜ਼ਮ ਬਟਾਲਾ ਦੇ ਐਸ.ਪੀ. ਮੋਹਨ ਲਾਲ ਨੂੰ ਅੱਜ ਜ਼ਿਲ੍ਹਾ ਮੁਹਾਲੀ ਪੁਲੀਸ ਨੇ ਗ੍ਰਿਫ਼ਤਾਰ ਕਰਨ ਦੇ 24 ਘੰਟੇ ਮਗਰੋਂ ਡੇਰਾਬਸੀ ਸਿਵਲ ਹਸਪਤਾਲ ਵਿਖੇ ਲਿਜਾ ਕੇ ਮੈਡੀਕਲ ਕਰਵਾਇਆ। ਇਸ ਦੌਰਾਨ ਮੁਲਜ਼ਮ ਐਸ.ਪੀ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਪਣੇ ਆਪ ਨੂੰ ਬੇਕਸੂਰ ਹੋਣ ਦਾ ਦਾਅਵਾ ਕਰਨ ਤੋਂ ਇਲਾਵਾ ਕਿਸੇ ਵੀ ਸਵਾਲ ਦਾ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ।
ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਬਣਾਈ ਗਈ ਵਿਸ਼ੇਸ ਜਾਂਚ ਟੀਮ ਦੀ ਅਗਵਾਈ ਕਰ ਰਹੇ ਐਸ.ਪੀ. (ਡੀ.) ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਮ੍ਰਿਤਕ ਲੜਕੀ ਕਰੀਬ ਤਿੰਨ ਮਹੀਨੇ ਪਹਿਲਾਂ ਸੰਪਰਕ ’ਚ ਆਈ ਸੀ ਤੇ ਉਨ੍ਹਾਂ ਦੇ ਸਰੀਰਕ ਸਬੰਧ ਬਣ ਗਏ ਸਨ। ਐਸ.ਪੀ. ਬਲਵਿੰਦਰ ਸਿੰਘ ਮੁਤਾਬਕ ਮੁਲਜ਼ਮ ਨੇ ਦੱਸਿਆ ਕਿ ਇਸ ਦੌਰਾਨ ਉਹ ਕਈ ਵਾਰ ਪੰਜਾਬ ਪੁਲੀਸ ਵੱਲੋਂ ਬਟਾਲਾ ਵਿਖੇ ਮਿਲੀ ਸਰਕਾਰੀ ਰਿਹਾਇਸ਼ ’ਤੇ ਲੜਕੀ ਨੂੰ ਮਿਲਦਾ ਰਿਹਾ ਹੈ ਤੇ ਲੜਕੀ ਜ਼ਿਆਦਾਤਰ ਉਥੇ ਹੀ ਰਹਿੰਦੀ ਸੀ। ਇਸ ਦੌਰਾਨ ਲੜਕੀ ਮੁਲਜ਼ਮ ਨਾਲ ਵਿਆਹ ਕਰਵਾਉਣ ਲਈ ਗੰਭੀਰ ਹੋ ਗਈ। ਮਾਮਲਾ ਵਧਦਾ ਵੇਖ ਮੁਲਜ਼ਮ ਨੇ ਇਸ ਦੀ ਜਾਣਕਾਰੀ ਆਪਣੀ ਪਤਨੀ ਪ੍ਰੋਮਿਲਾ ਨੂੰ ਦਿੱਤੀ ਜੋ ਆਪਣੇ ਦੋ ਬੱਚਿਆਂ (ਲੜਕਾ ਤੇ ਲੜਕੀ) ਦੀ ਚੰਡੀਗੜ੍ਹ ਪੜ੍ਹਾਈ ਚੱਲਣ ਕਾਰਨ ਜ਼ੀਰਕਪੁਰ ਵਿਖੇ ਸਥਿਤ ਰਿਸ਼ੀ ਅਪਾਰਟਮੈਂਟ ਦੇ ਫਲੈਟ ’ਚ ਰਹਿ ਰਹੀ ਸੀ। ਉਨ੍ਹਾਂ ਦੱਸਿਆ ਕਿ ਵਾਰਦਾਤ ਤੋਂ ਪਹਿਲੇ ਦਿਨ 16 ਮਈ ਨੂੰ ਐਸ.ਪੀ. ਲੜਕੀ ਨੂੰ ਆਪਣੇ ਨਾਲ ਜ਼ੀਰਕਪੁਰ ਰਿਸ਼ੀ ਅਪਾਰਟਮੈਂਟ ’ਚ ਆਪਣੀ ਪਤਨੀ ਕੋਲ ਲੈ ਕੇ ਆਇਆ ਤਾਂ ਜੋ ਉਸ ਦੀ ਪਤਨੀ ਉਸ ਨੂੰ ਸਮਝਾ ਸਕੇ। ਉਸ ਨੂੰ ਆਪਣੀ ਪਤਨੀ ਕੋਲ ਛੱਡ ਕੇ ਮੁਲਜ਼ਮ ਮੁਹਾਲੀ ਆਪਣੇ ਕਿਸੇ ਦੋਸਤ ਕੋਲ ਚਲਾ ਗਿਆ ਤੇ ਰਾਤ ਨੂੰ ਫਲੈਟ ’ਚ ਉਸ ਦੀ ਪਤਨੀ ਪ੍ਰੋਮਿਲਾ ਅਤੇ ਦੋ ਬੱਚੇ ਤੇ ਲਵਪ੍ਰੀਤ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਕਾਫੀ ਸਮਝਾਉਣ ਮਗਰੋਂ ਵੀ ਲਵਪ੍ਰੀਤ ਨਹੀਂ ਮੰਨੀ ਸਗੋਂ ਜ਼ਿੱਦ ’ਤੇ ਅੜੀ ਰਹੀ ਕਿ ਉਹ ਮੋਹਨ ਲਾਲ ਦੀ ਸਰਕਾਰੀ ਰਿਹਾਇਸ਼ ਬਟਾਲਾ ਵਿਖੇ ਹੀ ਰਹੇਗੀ, ਜਿਸ ਲਈ ਐਸ.ਪੀ. ਦੀ ਪਤਨੀ ਰਾਜ਼ੀ ਨਹੀਂ ਹੋਈ। ਲਵਪ੍ਰੀਤ ਮਾਨਸਿਕ ਤਣਾਅ ’ਚ ਰਾਤ ਨੂੰ ਸੁੱਤੀ ਅਤੇ ਸਵੇਰ ਕਰੀਬ ਸਵਾ ਸੱਤ ਵਜੇ ਉਸ ਨੇ ਫਲੈਟ ’ਚੋਂ ਛਲਾਂਗ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਉਨ੍ਹਾਂ ਨੇ ਦੱਸਿਆ ਕਿ ਲੜਕੀ ਅਤੇ ਮੁਲਜ਼ਮ ਐਸ.ਪੀ. ਮੋਹਨ ਲਾਲ ਦੀ ਮੋਬਾਈਲ ਡਿਟੇਲ ’ਚ ਸਾਹਮਣੇ ਆਇਆ ਕਿ ਦੋਵਾਂ ਵਿਚਕਾਰ ਪਿਛਲੇ ਤਿੰਨ ਮਹੀਨੇ ਤੋਂ ਰੋਜ਼ਾਨਾ ਕਾਫੀ ਦੇਰ ਗੱਲਬਾਤ ਹੋ ਰਹੀ ਸੀ। ਵਾਰਦਾਤ ਵਾਲੀ ਸਵੇਰ ਵੀ ਲੜਕੀ ਨੇ ਆਪਣੇ ਮੋਬਾਈਲ ਤੋਂ ਫੋਨ ਕਰ ਐਸ.ਪੀ. ਮੋਹਨ ਲਾਲ ਨੂੰ ਵਾਪਸ ਬੁਲਾਇਆ ਸੀ ਪਰ ਉਸ ਦੇ ਆਉਣ ਤੱਕ ਲੜਕੀ ਨੇ ਖੁਦਕੁਸ਼ੀ ਕਰ ਲਈ ਸੀ।
ਦੂਜੇ ਪਾਸੇ ਰਿਸ਼ੀ ਅਪਾਰਟਮੈਂਟ ਦੇ ਗੁਆਂਢੀਆਂ ਮੁਤਾਬਕ ਵਾਰਦਾਤ ਵਾਲੀ ਰਾਤ ਫਲੈਟ ’ਚੋਂ ਸਾਰੀ ਰਾਤ ਲੜਾਈ ਝਗੜੇ ਦੀਆਂ ਆਵਾਜ਼ਾਂ ਆਉਣ ਬਾਰੇ ਐਸ.ਪੀ. ਬਲਵਿੰਦਰ ਸਿੰਘ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਸਗੋਂ ਮੁਲਜ਼ਮ ਦੀ ਪਤਨੀ ਆਰਾਮ ਨਾਲ ਲਵਪ੍ਰੀਤ ਨੂੰ ਮਨਾ ਰਹੀ ਸੀ। ਪੋਸਟਮਾਰਟਮ ਰਿਪੋਰਟ ’ਚ ਲੜਕੀ ਦੇ ਸਰੀਰ ’ਤੇ ਮਾਰਕੁੱਟ ਦੇ ਨਿਸ਼ਾਨ ਬਾਰੇ ਜਾਂਚ ਟੀਮ ਦਾ ਕਹਿਣਾ ਹੈ ਕਿ ਲੜਕੀ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ ਸੀ। ਜਾਂਚ ਟੀਮ ਵੱਲੋਂ ਹਾਲੇ ਤੱਕ ਕੋਈ ਵੀ ਅਜਿਹਾ ਸਬੂਤ ਨਹੀਂ ਜੁਟਾਇਆ ਗਿਆ ਜਿਸ ਨਾਲ ਇਹ ਕੇਸ ਮਜ਼ਬੂਤ ਹੋ ਸਕੇ। ਲੜਕੀ ਦੇ ਪਿਤਾ ਵੱਲੋਂ ਲੜਕੀ ਨਾਲ ਵਿਆਹ ਕਰਵਾਉਣ ਦੇ ਦਾਅਵੇ ਬਾਰੇ ਵੀ ਜਾਂਚ ਟੀਮ ਨੇ ਕਿਹਾ ਕਿ ਦੋਵਾਂ ਵਿਚਕਾਰ ਕੋਈ ਵਿਆਹ ਨਹੀਂ ਹੋਇਆ। ਇਸ ਮਾਮਲੇ ’ਚ ਜਾਂਚ ਟੀਮ ਮੁਲਜ਼ਮ ਐਸ.ਪੀ. ਮੋਹਨ ਲਾਲ ਦੀ ਪਤਨੀ ਦਾ ਕੋਈ ਵੀ ਰੋਲ ਨਹੀਂ ਦਿਖਾ ਰਹੇ ਜੋ ਵਾਰਦਾਤ ਵਾਲੀ ਰਾਤ ਫਲੈਟ ’ਚ ਮੌਜੂਦ ਸੀ। ਪੁਲੀਸ ਵੱਲੋਂ ਮੁਲਜ਼ਮ ਦਾ ਦੋ ਦਿਨਾ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਕੱਲ੍ਹ ਫੇਰ ਡੇਰਾਬਸੀ ਅਦਾਲਤ ’ਚ ਪੇਸ਼ ਕੀਤਾ ਜਾਏਗਾ, ਜਿੱਥੋਂ ਪੁਲੀਸ ਹੋਰ ਪੁਲੀਸ ਰਿਮਾਂਡ ਦੀ ਮੰਗ ਕਰੇਗੀ।

No comments: