www.sabblok.blogspot.com
ਮਿੰਟੂ ਬਰਾੜ
ਦੋਸਤੋ! ਕੀ ਤੁਹਾਨੂੰ ਲਗਦਾ ਹੈ ਕੀ, ਇਕ ਤਕਰੀਬਨ 53 ਵਰ੍ਹਿਆਂ ਦਾ ਸਿੱਖ ਪਰਵਾਰ ਘਰ ਜੰਮਿਆ, ਦਸਤਾਰ ਧਾਰੀ, ਉੱਚ ਵਿਦਿਆ ਹਾਸਿਲ, ਲੰਮਾ ਚਿਰ ਗੁਰੂ ਕੀ ਨਗਰੀ ਵਿਚ ਡਿਪਟੀ ਕਮਿਸ਼ਨਰ ਦੇ ਅਹੁਦੇ ਕੇ ਤਾਇਨਾਤ ਰਿਹਾ, ਸਾਫ਼ ਸੁਥਰੇ ਰਿਕਾਰਡ ਦਾ ਮਾਲਕ, ਕੁਦਰਤ, ਧੀ ਅਤੇ ਕਿਰਸਾਨ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਵਾਲਾ, ਸਿੱਖ ਧਾਰਮਿਕ ਸਥਾਨ ਤੇ ਆਏ ਕੁਦਰਤੀ ਪ੍ਰਕੋਪ 'ਚ ਮਦਦ ਕਰਨ ਗਿਆ ਕੋਈ ਇਨਸਾਨ, ਆਪਣੇ ਗੁਰੂਆਂ ਪ੍ਰਤੀ ਮੰਦੇ ਸ਼ਬਦ ਵਰਤ ਸਕਦਾ ਹੈ??? .......ਇਹੀ ਦੋਸ਼ ਲਾ ਕੇ ਕੁਝ ਇਕ ਸਿੱਖ ਧਰਮ ਤੇ ਲੱਗੇ ਕਲੰਕਾਂ ਨੇ ਸ. ਕਾਹਨ ਸਿੰਘ ਪੰਨੂੰ ਦੀ ਦਸਤਾਰ ਭਰੇ ਬਾਜ਼ਾਰ ਲਾਹੀ ਹੈ। ਹੁਣ ਸਮਝ ਨਹੀਂ ਆ ਰਹੀ ਕਿ ਮਜਲੂਮਾਂ ਦੀ ਰੱਖਿਆ ਕਰਨ ਵਾਲਾ ਸਿੱਖ ਧਰਮ ਆਪਣੀਆਂ ਦੀਆਂ ਦਸਤਾਰਾਂ ਲਾਹ ਕੇ ਪਤਾ ਨਹੀਂ ਗੁਰੂ ਦਾ ਕਿਹੜਾ ਹੁਕਮ ਪੁਗਾ ਰਿਹਾ ਹੈ?....... ਸਦਕੇ ਜਾਈਏ ਉਸ ਅਫ਼ਸਰ ਦੇ ਜਿਸ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਹੁਣ ਵਕਤ ਮੁਸੀਬਤ 'ਚ ਫਸੇ ਲੋਕਾਂ ਦੀ ਮਦਦ ਕਰਨ ਦਾ ਹੈ, ਇਹ ਮਸਲੇ ਬਾਅਦ ਵਿਚ ਸੁਲਝਾ ਲਏ ਜਾਣਗੇ। ਇਹੋ ਜਿਹੇ ਵਰਤਾਰੇ ਤੋਂ ਬਾਅਦ ਵੀ ਆਪਣੇ ਫ਼ਰਜ਼ ਨੂੰ ਨਿਭਾਉਣਾ ਵਾਲਾ ਗੁਰੂ ਕਾ ਅਸਲੀ ਸਿੱਖ ਹੀ ਹੋ ਸਕਦਾ! ਬਾਕੀ ਹੋ ਸਕਦਾ ਹੈ ਕਿ ਪੰਨੂੰ ਗ਼ਲਤ ਹੋਣ ਪਰ ਇਸ ਦਾ ਫ਼ੈਸਲਾ ਵਕਤ ਕਰੇਗਾ ਜੀ। ਪੰਜਵੇਂ ਪਾਤਸ਼ਾਹ ਜੀ ਦੇ ਵਚਨ ਹਨ;
ਜੀਅ ਜੰਤ ਸਭਿ ਸੁਖਿ ਬਸੇ ਸਭ ਕੈ ਮਨਿ ਲੋਚ॥

No comments:
Post a Comment